ਜੇਐੱਨਐੱਨ, ਨਵੀਂ ਦਿੱਲੀ : Rashi Parivartan In May 2021 : ਇਸ ਮਹੀਨੇ ਭਾਵ ਮਈ ’ਚ ਦੋ ਗ੍ਰਹਿ ਆਪਣਾ ਰਾਸ਼ੀ ਪਰਿਵਰਤਨ ਕਰਨਗੇ। ਇਸ ਮਹੀਨੇ ਬੁੱਧ ਅਤੇ ਸ਼ੁੱਕਰ ਦੋ ਵਾਰ ਆਪਣੀਆਂ ਰਾਸ਼ੀਆਂ ਬਦਲਣਗੇ। ਬੁੱਧ ਗ੍ਰਹਿ ਦੀ ਗੱਲ ਕਰੀਏ ਤਾਂ ਇਹ ਮਈ ਦੇ ਪਹਿਲੇ ਹੀ ਦਿਨ ਭਾਵ ਕਿ ਅੱਜ ਸ਼ੁੱਕਰ ਦੀ ਰਾਸ਼ੀ ਬਿ੍ਰਖ ’ਚ ਆਉਣਗੇ। ਇਥੇ ਰਾਹੂ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਰਾਸ਼ੀ ’ਚ ਬੁੱਧ 26 ਮਈ ਤਕ ਸਥਿਤ ਰਹਿਣਗੇ। ਇਸਤੋਂ ਬਾਅਦ 26 ਤਰੀਕ ਨੂੰ ਬੁੱਧ ਫਿਰ ਤੋਂ ਰਾਸ਼ੀ ਪਰਿਵਰਤਨ ਕਰਨਗੇ। ਇਹ ਬਿ੍ਰਖ ਤੋਂ ਨਿਕਲ ਕੇ ਆਪਣੀ ਸਵੈ-ਰਾਸ਼ੀ ਮਿਥੁਨ ’ਚ ਪ੍ਰਵੇਸ਼ ਕਰਨਗੇ। ਇਸ ਰਾਸ਼ੀ ’ਚ ਇਹ 3 ਜੂਨ ਤਕ ਰਹਿਣਗੇ। ਇਸ ਦੌਰਾਨ ਬੁੱਧ ਮਿਥੁਨ ਰਾਸ਼ੀ ’ਚ 30 ਮਈ ਨੂੰ ਵਕਰੀ ਹੋ ਜਾਣਗੇ।

ਜੋਤਿਸ਼ ਸ਼ਾਸਤਰ ’ਚ ਬੁੱਧ ਗ੍ਰਹਿ ਨੂੰ ਇਕ ਤਟਸਥ ਗ੍ਰਹਿ ਕਿਹਾ ਗਿਆ ਹੈ। ਜੇਕਰ ਕਿਸੇ ਜਾਤਕ ਦਾ ਬੁੱਧ ਕਮਜ਼ੋਰ ਹੋਵੇ ਤਾਂ ਉਹ ਸੁਭਾਅ ਤੋਂ ਬੇਹੱਦ ਹੀ ਸੰਕੋਚੀ ਹੁੰਦੇ ਹਨ। ਇਹ ਜਾਤਕ ਹਰ ਕਿਸੇ ਦੇ ਸਾਹਮਣੇ ਆਪਣੀ ਗੱਲ ਰੱਖਣ ’ਚ ਸਮਰੱਥ ਨਹੀਂ ਹੁੰਦੇ। ਇਨ੍ਹਾਂ ਦੀ ਬਾਣੀ ’ਚੋਂ ਹਮੇਸ਼ਾ ਹੀ ਤਿੱਖੇ ਵਚਨ ਨਿਕਲਦੇ ਹਨ, ਜਿਸ ਕਾਰਨ ਇਨ੍ਹਾਂ ਦਾ ਕੰਮ ਵਿਗੜ ਜਾਂਦਾ ਹੈ।

ਸ਼ੁੱਕਰ ਕਰਨਗੇ ਬਿ੍ਰਸ਼ਚਕ ਰਾਸ਼ੀ ’ਚ ਗੋਚਰ

4 ਮਈ ਨੂੰ ਦੁਪਹਿਰ ਨੂੰ ਵਜ ਕੇ 23 ਮਿੰਟ ’ਤੇ ਸ਼ੁੱਕਰ ਦੇਵ ਮੇਖ ਰਾਸ਼ੀ ਦੀ ਯਾਤਰਾ ਸਮਾਪਤ ਕਰਕੇ ਆਪਣੀ ਰਾਸ਼ੀ ਬਿ੍ਰਸ਼ਚਕ ’ਚ ਪ੍ਰਵੇਸ਼ ਕਰਨਗੇ। ਇਸ ਰਾਸ਼ੀ ’ਚ ਸ਼ੁੱਕਰ 28 ਮਈ ਦੀ ਰਾਤ 11 ਵਜ ਕੇ 57 ਮਿੰਟ ਤਕ ਗੋਚਰ ਕਰਨਗੇ। ਇਸਤੋਂ ਬਾਅਦ ਇਹ ਮਿਥੁਨ ਰਾਸ਼ੀ ’ਚ ਚਲੇ ਜਾਣਗੇ।

ਜੋਤਿਸ਼ ਸ਼ਾਸਤਰ ਅਨੁਸਾਰ, ਸ਼ੁੱਕਰ ਗ੍ਰਹਿ ਜਾਤਕ ਲਈ ਲਗਜ਼ਰੀ ਲਾਈਫ, ਮਨੋਰੰਜਨ, ਫੈਸ਼ਨ, ਪ੍ਰੇਮ, ਰੋਮਾਂਸ ਆਦਿ ਦਾ ਕਾਰਕ ਮੰਨਿਆ ਜਾਂਦਾ ਹੈ। ਅਜਿਹੇ ’ਚ ਸ਼ੁੱਕਰ ਗ੍ਰਹਿ ਦਾ ਗੋਚਰ ਬਿ੍ਰਸ਼ਚਕ ਰਾਸ਼ੀ ਦੇ ਜਾਤਕਾਂ ਲਈ ਸ਼ਾਨਦਾਰ ਮੰਨਿਆ ਜਾ ਰਿਹਾ ਹੈ।

ਸੂਰਜ ਕਰਨਗੇ ਬਿ੍ਰਖ ਰਾਸ਼ੀ ’ਚ ਗੋਚਰ

14 ਮਈ 2021 ਨੂੰ ਸਮਸਤ ਗ੍ਰਹਿ ਦੇ ਪ੍ਰਧਾਨ ਸੂਰਜ, ਮੇਖ ਰਾਸ਼ੀ ਤੋਂ ਬਿ੍ਰਖ ਰਾਸ਼ੀ ’ਚ ਪ੍ਰਵੇਸ਼ ਕਰਨਗੇ। ਇਸ ਰਾਸ਼ੀ ’ਚ ਸੂਰਜ ਦੇਵ 15 ਜੂਨ 2021 ਤਕ ਵਿਰਾਜਮਾਨ ਰਹਿਣਗੇ।

ਜੋਤਿਸ਼ ਸ਼ਾਸਤਰ ਅਨੁਸਾਰ, ਸੂਰਜ ਨੂੰ ਆਤਮਾ, ਮਾਣ-ਸਨਮਾਨ, ਉੱਚ ਅਹੁਦਾ ਆਦਿ ਦਾ ਕਾਰਨ ਮੰਨਿਆ ਗਿਆ ਹੈ। ਬਿ੍ਰਖ ਰਾਸ਼ੀ ਦੇ ਜਾਤਕਾਂ ’ਚ ਸੂਰਜ ਦਾ ਗੋਚਰ ਦੰਪਤੀ ਜੀਵਨ ਅਤੇ ਪਾਰਟਨਰਸ਼ਿਪ ਨੂੰ ਪ੍ਰਭਾਵਿਤ ਕਰ ਸਕਦਾ ਹੈ।

Posted By: Ramanjit Kaur