ਨਈਂ ਦੁਨੀਆ, ਜੇਐੱਨਐੱਨ : ਅਗਸਤ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। 3 ਅਗਸਤ ਨੂੰ ਰੱਖੜੀ ਹੈ। ਇਸ ਦਿਨ ਸਾਵਨ ਸਮਾਪਤ ਹੋ ਰਿਹਾ ਹੈ। ਅਗਸਤ ਦੇ ਮਹੀਨੇ 'ਚ ਕਈ ਅਹਿਮ ਤੀਜ ਤੇ ਰੱਖੜੀ ਦੇ ਤਿਉਹਾਰ ਆ ਰਹੇ ਹਨ। ਇਨ੍ਹਾਂ 'ਚ ਜਨਮਅਸ਼ਟਮੀ ਤੇ ਗਣੇਸ਼ ਚਤੁਰਥੀ ਅਹਿਮ ਹੈ। ਗਣੇਸ਼ ਚਤੁਰਥੀ ਤੋਂ ਬਾਅਦ ਹੀ ਹਰਤਾਲਿਕਾ ਤੀਜ ਆਵੇਗੀ। Îਇਸ ਤੋਂ ਇਲਾਵਾ ਇਸ ਮਹੀਨੇ ਕਜਰੀ ਤੀਜ ਵੀ ਮਨਾਈ ਜਾਵੇਗੀ। ਹਾਲਾਂਕਿ ਇਸ ਵਾਰ ਸਾਰੇ ਤੀਜ ਤਿਉਹਾਰਾਂ ਦੇ ਉਤਸ਼ਾਹ 'ਤੇ ਕੋਰੋਨਾ ਸੰਕ੍ਰਮਣ ਦੀ ਮਾਰ ਪਈ ਹੈ। ਦੂਜੇ ਪਾਸੇ ਵੀ ਭੀੜ ਜਮ੍ਹਾ ਨਹੀਂ ਹੋ ਸਕੇਗੀ। ਲੋਕਾਂ ਨੂੰ ਇਹੀਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ 'ਚ ਰਹਿ ਕੇ ਹੀ ਤਿਉਹਾਰ ਮਨਾਉਣ।

ਜਾਣੋ ਇੰਨ੍ਹਾਂ ਤਿਉਹਾਰਾਂ ਦੀ ਤਾਰੀਕ

ਰੱਖੜੀ (3 ਅਗਸਤ 2020) ਭਰਾ ਭੈਣ ਦੇ ਪਿਆਰ ਦਾ ਦਿਨ ਰੱਖੜੀ 3 ਅਗਸਤ ਸੋਮਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਭੈਣ ਆਪਣੇ ਭਰਾ ਦੇ ਸਿਹਤਮੰਦ ਜੀਵਨ ਦੀ ਕਾਮਨਾ ਲਈ ਉਨ੍ਹਾਂ ਦੇ ਰੱਖੜੀ ਬੰਨ੍ਹਦੀ ਹੈ।

ਜਨਮ ਅਸ਼ਟਮੀ (12 ਅਗਸਤ, ਬੁੱਧਵਾਰ) : ਪੂਰੀ ਦੁਨੀਆ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ 12 ਅਗਸਤ ਨੂੰ ਮਨਾਏਗੀ। ਥਾਂ-ਥਾਂ ਮਟਕੀ ਤੋੜ ਆਯੋਜਨ ਹੁੰਦਾ ਹੈ। ਮੰਦਰਾਂ 'ਚ ਸ਼੍ਰੀ ਕ੍ਰਿਸ਼ਨ ਦਾ ਜਨਮਉਤਸਵ ਮਨਾਇਆ ਜਾਂਦਾ ਹੈ।

ਸੁਤੰਤਰਤਾ ਦਿਵਸ (15 ਅਗਸਤ ਸ਼ਨਿੱਚਰਵਾਰ) ਦੇਸ਼ ਦੀ ਆਜ਼ਾਦੀ ਦਿਹਾੜਾ 15 ਅਗਸਤ ਨੂੰ ਮਨਾਇਆ ਜਾਵੇਗਾ। ਕੋਰੋਨਾ ਸੰਕ੍ਰਮਣ ਕਾਰਨ ਇਸ ਜਸ਼ਨ 'ਤੇ ਵੀ ਅਸਰ ਪਵੇਗਾ। ਸਰਕਾਰ ਗਾਈਡਲਾਈਨਜ਼ ਜਾਰੀ ਕਰ ਕੇ ਕਹਿ ਚੁੱਕੀ ਹੈ ਕਿ ਨਿਯਮਾਂ ਦੀ ਪਾਲਨਾ ਕਰਦੇ ਹੋਏ ਸੁਤੰਤਰ ਦਿਵਸ ਮਨਾਉਣਾ ਹੈ।

ਹਰਤਾਲਿਕਾ ਤੀਜ (21 ਅਗਸਤ, ਸ਼ੁੱਕਰਵਾਰ) : ਔਰਤਾਂ ਲਈ ਮਹੱਤਵਪੂਰਨ ਤੇ ਸਖ਼ਤ ਵਰਤ ਹਰਤਾਲਿਕਾ ਤੀਜ ਦਾ ਤਿਉਹਾਰ ਭਾਦੋਂ ਮਹੀਨੇ ਨੂੰ ਤ੍ਰਿਤੀਆ ਮਨਾਇਆ ਜਾਵੇਗਾ। ਇਸ ਵਾਰ 21 ਅਗਸਤ ਨੂੰ ਔਰਤਾਂ ਤੇ ਲੜਕੀਆਂ ਪੂਰੇ ਦਿਨ ਨਿਰਜਲ ਰਹਿ ਕੇ ਸੌਭਾਗਇਆ ਰਹਿਣ ਦਾ ਵਰਦਾਨ ਮੰਗਦੀ ਹੈ।

ਗਣੇਸ਼ ਚਤੁਰਥੀ (22 ਅਗਸਤ, ਸ਼ਨਿੱਚਰਵਾਰ) : ਗਣਪਤੀ ਬੱਪਾ ਦਾ ਜਨਮ ਦਿਨ ਇਸ ਸਾਲ 22 ਅਗਸਤ ਸ਼ਨਿੱਚਰਵਾਰ ਨੂੰ ਮਨਾਇਆ ਜਾਵੇਗਾ। ਸ਼ਾਸਤਰਾਂ ਮੁਤਾਬਕ ਪ੍ਰਥਮਪੂਜਆ ਗਣੇਸ਼ ਦੀ ਦਾ ਜਨਮ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਹੋਇਆ ਸੀ। ਗਣੇਸ਼ ਮੰਦਰਾਂ ਨੂੰ ਤਾਂ ਸਜਾਇਆ ਹੀ ਜਾਵੇਗਾ ਥਾਂ-ਥਾਂ ਗਣੇਸ਼ ਮੂਰਤੀਆਂ ਸਥਾਪਤ ਕੀਤੀ ਜਾਣਗੀਆਂ।

Posted By: Ravneet Kaur