Rahu-Ketu Transit 2020 : ਨਈ ਦੁਨੀਆ, ਨਵੀਂ ਦਿੱਲੀ : ਸ਼ਨੀ (Shani) ਭਗਵਾਨ ਦਾ ਪ੍ਰਕੋਪ ਦੇਖ ਕੇ ਜਿਸ ਤਰ੍ਹਾਂ ਇਨਸਾਨਾਂ ਦੀ ਰੂਹ ਕੰਬ ਉੱਠਦੀ ਹੈ, ਉਸੇ ਤਰ੍ਹਾਂ ਦਾ ਡਰ ਰਾਹੂ (Rahu) ਤੇ ਕੇਤੂ (Ketu) ਵੇਲੇ ਵੀ ਹੁੰਦਾ ਹੈ। ਜਿਸ ਤਰ੍ਹਾਂ ਸ਼ਨੀ ਇਕ ਰਾਸ਼ੀ ਤੋਂ ਦੂਸਰੀ ਰਾਸ਼ੀ 'ਚ ਪ੍ਰਵੇਸ਼ ਕਰਨ ਲਈ ਢਾਈ ਸਾਲ ਦਾ ਸਮਾਂ ਲੈਂਦਾ ਹੈ, ਉਸੇ ਤਰ੍ਹਾਂ ਰਾਹੂ ਦਾ ਪ੍ਰਵੇਸ਼ ਵੀ ਕਿਸੇ ਰਾਸ਼ੀ 'ਚ 18 ਮਹੀਨੇ ਲਈ ਹੁੰਦਾ ਹੈ। ਇਸ ਵਾਰ ਰਾਹੂ-ਕੇਤੂ 23 ਸਤੰਬਰ ਨੂੰ ਆਪਣੀ ਰਾਸ਼ੀ ਬਦਲੀ ਹੈ। ਰਾਹੂ-ਕੇਤੂ ਨੂੰ ਬੇਹੱਦ ਅਸ਼ੁੱਭ ਗ੍ਰਹਿ ਮੰਨਿਆ ਜਾਂਦਾ ਹੈ। ਕਹਿੰਦੇ ਹਨ ਜਦੋਂ ਰਾਹੂ-ਕੇਤੂ ਕਿਸੇ ਰਾਸ਼ੀ 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਰੁਜ਼ਗਾਰ-ਪਰਿਵਾਰ 'ਤੇ ਅਸਰ

ਜਿਸ ਦੀ ਵੀ ਰਾਸ਼ੀ 'ਚ ਰਾਹੂ-ਕੇਤੂ ਦਾ ਪ੍ਰਭਾਵ ਹੁੰਦਾ ਹੈ, ਉਨ੍ਹਾਂ ਦਾ ਝੁਕਾਅ ਅਕਸਰ ਚਮੜੇ, ਸ਼ਰਾਬ, ਨਸ਼ੀਲੇ ਪਦਾਰਥ ਤੇ ਕਦੀ-ਕਦੀ ਇਲੈਕਟ੍ਰੌਨਿਕਸ ਵਰਗੇ ਵਪਾਰ ਵੱਲ ਹੁੰਦਾ ਹੈ। ਇਹ ਆਮ ਤੌਰ 'ਤੇ ਸ਼ੇਅਰ ਬਾਜ਼ਾਰ, ਸੱਟਾ ਲਾਟਰੀ ਤੇ ਸਿਆਸਤ 'ਚ ਵੀ ਕਿਸਮਤ ਅਜ਼ਮਾਉਂਦੇ ਹਨ। ਅਜਿਹੇ ਲੋਕ ਚਾਹੇ ਜਿੰਨੀ ਵੀ ਮਿਹਨਤ ਕਰ ਲੈਣ ਪਰ ਇਨ੍ਹਾਂ ਦੇ ਜੀਵਨ 'ਚ ਕਾਫ਼ੀ ਉਤਰਾਅ-ਚੜ੍ਹਾਅ ਆਉਂਦੇ ਹਨ, ਉੱਥੇ ਹੀ ਪਰਿਵਾਰਕ ਜੀਵਨ ਚੰਗਾ ਨਹੀਂ ਹੁੰਦਾ। ਵਿਆਹੁਤਾ ਜ਼ਿੰਦਗੀ 'ਚ ਤਣਾਅ ਰਹਿੰਦਾ ਹੈ। ਨਾਲ ਹੀ ਇਕ ਤੋਂ ਜ਼ਿਆਦਾ ਵਿਆਹ ਹੋਣ ਦੀ ਸੰਭਾਵਨਾ ਹੁੰਦੀ ਹੈ। ਜੱਦੀ ਜਾਇਦਾਦ ਜਾਂ ਤਾਂ ਨਹੀਂ ਮਿਲਦੀ ਜਾਂ ਮੁਕੱਦਮਿਆਂ 'ਚ ਫਸ ਜਾਂਦੀ ਹੈ। ਔਲਾਦ ਹੋਣ 'ਚ ਦੇਰ ਹੁੰਦੀ ਹੈ ਤੇ ਇਕ ਸੰਤਾਨ ਸਮੱਸਿਆ ਦਾ ਕਾਰਨ ਬਣਦੀ ਹੈ।

ਇਹ ਹੋਣਗੇ ਚੰਗਾ ਪ੍ਰਭਾਵ

ਉਂਝ ਤਾਂ ਕਈ ਲੋਕਾਂ 'ਤੇ ਇਸ ਦਾ ਬੁਰਾ ਪ੍ਰਭਾਵ ਹੁੰਦਾ ਹੈ ਪਰ ਜਿਨ੍ਹਾਂ ਲੋਕਾਂ 'ਤੇ ਚੰਗਾ ਪ੍ਰਭਾਵ ਹੁੰਦਾ ਹੈ, ਉਨ੍ਹਾਂ ਨੂੰ ਖ਼ੂਬ ਯਸ਼ ਮਿਲਦਾ ਹੈ। ਉਹ ਘਰੋਂ ਦੂਰ ਜਾ ਕੇ ਤਰੱਕੀ ਕਰਦੇ ਹਨ। ਇਸ ਤੋਂ ਇਲਾਵਾ ਮਿਡਲ ਏਜ ਤੋਂ ਬਾਅਦ ਵਿਅਕਤੀ ਨੂੰ ਸਿਆਸੀ ਸਫ਼ਲਤਾ ਮਿਲਦੀ ਹੈ, ਉੱਥੇ ਹੀ ਜੇਕਰ ਕਿਸੇ ਦੀ ਰਾਸ਼ੀ 'ਚ ਚੰਦਰਮਾ ਕਮਜ਼ੋਰ ਹੁੰਦਾ ਹੈ ਤਾਂ ਵਿਅਕਤੀ ਦੇ ਮਨ ਵਿਚ ਸ਼ਾਂਤੀ ਪੈਦਾ ਹੁੰਦੀ ਹੈ। ਵਿਅਕਤੀ ਈਸ਼ਵਰ ਦੀ ਉਪਲਬਧੀ ਵੱਲ ਜਾਂਦਾ ਹੈ ਤੇ ਮੁਕਤੀ ਲਈ ਯਤਨ ਕਰਦਾ ਹੈ। ਅਜਿਹੇ ਲੋਕਾਂ ਨੂੰ ਜੇਕਰ ਸਹੀ ਦਿਸ਼ਾ ਮਿਲੇ ਤਾਂ ਇਹ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ। ਅਜਿਹੇ ਲੋਕਾਂ ਨੂੰ ਜੇਕਰ ਸਹੀ ਦਿਸ਼ਾ ਮਿਲੇ ਤਾਂ ਇਹ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ।

ਰਾਹੂ-ਕੇਤੂ ਤੋਂ ਬਚਾਅ ਦਾ ਉਪਾਅ

ਨਸ਼ੀਲੇ ਪਦਾਰਥ ਤੇ ਉਲਟੀਆਂ-ਸਿੱਧੀਆਂ ਚੀਜ਼ਾਂ ਖਾਣ ਵਾਲੇ ਲੋਕਾਂ 'ਤੇ ਰਾਹੂ-ਕੇਤੂ ਦਾ ਬੁਰਾ ਅਸਰ ਪੈਂਦਾ ਹੈ, ਇਸ ਲਈ ਇਹ ਚੀਜ਼ਾਂ ਖਾਣੀਆਂ ਛੱਡ ਦਿਉ। ਸਵੇਰੇ ਖ਼ਾਲੀ ਪੇਟ ਤੁਲਸੀ ਦੇ ਪੱਤੇ ਖਾਓ। ਸੰਭਵ ਹੋਵੇ ਤਾਂ ਸੋਨਾ ਤੇ ਚਾਂਦੀ ਮਿਸ਼ਰਤ ਅੰਗੂਠੀ ਜ਼ਰੂਰ ਪਾਓ। ਗਾਇਤਰੀ ਮੰਤਰ ਤੇ ਈਸ਼ਟ ਮੰਤਰ ਦਾ ਨਿਯਮਤ ਜਾਪ ਕਰੋ। ਮੱਥੇ 'ਤੇ ਚੰਦਨ ਦਾ ਤਿਲਕ ਜ਼ਰੂਰ ਲਾਓ।

Posted By: Seema Anand