Radha Ashtami 2021 : ਭਗਵਾਨ ਸ਼੍ਰੀਕ੍ਰਿਸ਼ਨ ਦੇ ਬਿਨਾਂ ਰਾਧਾ ਅਧੂਰੀ ਹੈ। ਰਾਧਾ ਰਾਣੀ ਨੂੰ ਹੀ ਕਾਨ੍ਹਾ ਆਪਣੀ ਸ਼ਕਤੀ ਮੰਨਦੇ ਹਨ। ਜਨਮ ਅਸ਼ਟਮੀ ਦਾ ਵਰਤ ਰੱਖਣ ਵਾਲੇ ਜਾਤਕਾਂ ਨੂੰ ਰਾਧਾ ਅਸ਼ਟਮੀ ਦਾ ਵਰਤ ਵੀ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਨਾਲ ਜਨਮ ਅਸ਼ਟਮੀ ਦੇ ਪੂਰਨ ਫਲ਼ ਦੀ ਪ੍ਰਾਪਤੀ ਹੁੰਦੀ ਹੈ। ਹਿੰਦੂ ਮਾਨਤਾਵਾਂ ਅਨੁਸਾਰ ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ ਦੇ 15 ਦਿਨਾਂ ਬਾਅਦ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਨੂੰ ਰਾਧਾ ਅਸ਼ਟਮੀ ਮਨਾਈ ਜਾਂਦੀ ਹੈ। ਇਸ ਦਿਨ ਰਾਧਾ ਤੇ ਗੋਪਾਲ ਦੀ ਪੂਜਾ ਕੀਤੀ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਰਾਧਾ ਅਸ਼ਟਮੀ ਦਾ ਵਰਤ ਰੱਖਣ 'ਤੇ ਸਾਰੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ। ਇਸ ਸਾਲ ਰਾਧਾ ਅਸ਼ਟਮੀ 14 ਸਤੰਬਰ ਨੂੰ ਹੈ। ਜਾਣੋ ਇਸ ਵਰਤ ਦਾ ਸ਼ੁੱਭ ਮਹੂਰਤ ਤੇ ਪੂਜਾ ਵਿਧੀ।

Radha Ashtami 2021 : ਰਾਧਾ ਅਸ਼ਟਮੀ ਸ਼ੁੱਭ ਮਹੂਰਤ

ਰਾਧਾ ਅਸ਼ਟਮੀ ਵਰਤ ਤਿਥੀ ਆਰੰਭ : 13 ਸਤੰਬਰ 2021 ਦੁਪਹਿਰੇ 3 ਵੱਜ ਕੇ 10 ਮਿੰਟ ਤੋਂ

ਰਾਧਾ ਅਸ਼ਟਮੀ ਤਿਥੀ ਸਮਾਪਤ : 14 ਸਤੰਬਰ 2021 ਦੁਪਹਿਰੇ 1 ਵੱਜ ਕੇ 9 ਮਿੰਟ ਤਕ

ਰਾਧਾ ਜਨਮ ਅਸ਼ਟਮੀ ਵਰਤ ਤਿਥੀ : 14 ਸਤੰਬਰ

Radha Ashtami 2021 : ਰਾਧਾ ਅਸ਼ਟਮੀ ਪੂਜਾ ਵਿਧੀ

ਰਾਧਾ ਅਸ਼ਟਮੀ ਦੇ ਦਿਨ ਸਵੇਰੇ ਜਲਦ ਉੱਠ ਕੇ ਇਸ਼ਨਾਨ ਕਰਨਾ ਚਾਹੀਦੈ। ਫਿਰ ਸਵੱਛ ਵਸਤਰ ਪਹਿਨੋ ਤੇ ਰਾਧਾ ਰਾਣੀ ਤੇ ਭਗਵਾਨ ਕ੍ਰਿਸ਼ਨ ਦੇ ਵਰਤ ਦਾ ਸੰਕਲਪ ਲਓ। ਇਸ ਤੋਂ ਬਾਅਦ ਰਾਧਾ ਅਤੇ ਕਾਨ੍ਹਾ ਦੀ ਮੂਰਤੀ ਨੂੰ ਪੰਚ ਅੰਮ੍ਰਿਤ ਨਾਲ ਇਸ਼ਨਾਨ ਕਰਵਾਓ ਤੇ ਸ਼ਿੰਗਾਰ ਕਰੋ। ਉਹ ਧੂਫ, ਦੀਵਾ, ਅਕਸ਼ਤ, ਫੁੱਲ, ਫਲ਼ ਤੇ ਪ੍ਰਸਾਦ ਭੇਟ ਕਰੋ। ਸ਼੍ਰੀਰਾਧਾ ਕ੍ਰਿਪਾਕਟਾਕਸ਼ ਸਤ੍ਰੋਤ ਦਾ ਪਾਠ ਕਰੋ। ਇਕ ਸਮੇਂ ਦਾ ਵਰਤ ਰੱਖੋ। ਉੱਥੇ ਹੀ ਸੁਗਾਹਣ ਔਰਤਾਂ ਤੇ ਬਾਹਮਣਾਂ ਨੂੰ ਭੋਜਨ ਕਰਵਾਓ।

Posted By: Seema Anand