ਨਈ ਦੁਨੀਆ, ਨਵੀਂ ਦਿੱਲੀ : ਧਰਤੀ 'ਤੇ ਆਏ ਸੰਕਟ ਜਿਵੇਂ ਕੋਰੋਨਾ ਮਹਾਮਾਰੀ ਦਾ ਫੈਲਣਾ, ਪੱਛਮੀ ਬੰਗਾਲ 'ਚ ਸਮੁੰਦਰੀ ਤੂਫ਼ਾਨ ਦਾ ਆਉਣਾ ਆਦਿ ਇਨ੍ਹਾਂ ਸਭ ਦਾ ਸਬੰਧ ਕਿਤੇ-ਨਾ-ਕਿਤੇ ਅਕਾਸ਼ੀ ਪਿੰਡਾਂ ਨਾਲ ਸਬੰਧਤ ਹੈ। ਪੁਲਾੜ 'ਚ ਗੋਚਰ ਕਰ ਰਹੇ ਨੌਂ ਗ੍ਰਹਿ ਮੌਜੂਦਾ ਹਾਲਾਤ 'ਚ ਜਿਨ੍ਹਾਂ ਰਾਸ਼ੀਆਂ ਤੇ ਨਛੱਤਰਾਂ ਨੂੰ ਪਾਰ ਕਰ ਰਹੇ ਹਨ, ਉਹ ਧਰਤੀ 'ਤੇ ਕੁਝ ਕੁਦਰਤੀ ਜਾਂ ਮਨੁੱਖੀ ਪਰੇਸ਼ਾਨੀਆਂ ਪੈਦਾ ਕਰਨ ਵਾਲੇ ਹੋ ਸਕਦੇ ਹਨ। ਆਲ ਇੰਡੀਆ ਫੈਡਰੇਸ਼ਨ ਆਫ ਐਸਟ੍ਰੋਲੋਜਰਜ਼ ਸੁਸਾਇਟੀ (AIFAS) ਦੇ ਕਾਨਪੁਰ ਚੈਪਟਰ ਦੇ ਅਸਿਸਟੈਂਟ ਪ੍ਰੋਫੈਸਰ ਸ਼ੀਲ ਗੁਪਤਾ ਨੇ ਦੱਸਿਆ ਕਿ ਰਾਹੂ ਦਾ ਮੰਗਲ ਦੇ ਨਛੱਤਰ 'ਚ ਗੋਚਰ ਤੇ 30 ਦਿਨਾਂ ਦੇ ਅੰਦਰ ਭਾਰਤ 'ਚ ਨਜ਼ਰ ਆਉਣ ਵਾਲੇ ਦੋ ਗ੍ਰਹਿਣ ਸਮੇਤ ਕੁੱਲ ਤਿੰਨ ਗ੍ਰਹਿਣ ਲੱਗਣਗੇ, ਜਿਹੜੇ ਸ਼ੁੱਭ ਨਹੀਂ ਮੰਨੇ ਜਾਂਦੇ ਹਨ।

22 ਮਈ ਨੂੰ ਰਾਹੂ ਆਪਣਾ ਨਛੱਤਰ ਪਰਿਵਰਤਨ ਕਰ ਰਹੇ ਹਨ ਤੇ ਮੰਗਲ ਦੇ ਨਛੱਤਰ ਮ੍ਰਿਗਸ਼ਿਰਾ 'ਚ ਪ੍ਰਵੇਸ਼ ਕਰਨਗੇ। ਉਸ ਵੇਲੇ ਕਰਕ ਲਗਨ ਉਦੈ ਹੋ ਰਿਹਾ ਹੈ। ਉਸੇ ਸਮੇਂ ਦੀ ਕੁੰਡਲੀ ਅਨੁਸਾਰ, ਰਾਹੂ 12ਵੇਂ ਭਾਵ 'ਚ ਤੇ ਕੇਤੂ ਛੇਵੇਂ ਭਾਵ 'ਚ ਮੌਜੂਦ ਹੋਣਗੇ। ਕਰਕ ਲਗਨ ਦਾ ਸਬੰਧ ਜਲ ਨਾਲ ਹੈ। ਇਸ ਲਈ ਖਦਸ਼ਾ ਹੈ ਕਿ ਜਲ ਜਾਂ ਸਮੁੰਦਰ ਨਾਲ ਸਬੰਧਤ ਕੋਈ ਵਿਨਾਸ਼ਕਾਰੀ ਘਟਨਾ ਦਾ ਜਨਮ ਹੋਵੇਗਾ। ਇਹ ਸਮੁੰਦਰੀ ਤੂਫ਼ਾਨ ਜਾਂ ਸੁਨਾਮੀ ਵਰਗੀ ਕੋਈ ਘਟਨਾ ਹੋ ਸਕਦੀ ਹੈ।

ਸਤਵੇਂ ਭਾਵ 'ਚ ਵੱਕਰੀ ਗੁਰੂ, ਵੱਕਰੀ ਸ਼ਨੀ ਤੇ ਵੱਕਰੀ ਪਲੂਟੋ ਮਕਰ ਰਾਸ਼ੀ 'ਚ ਮੌਜੂਦ ਹਨ। ਦੇਸ਼ ਵਿਚ ਮੀਂਹ, ਗੜੇਮਾਰੀ, ਸੜਕਾਂ ਨਜ਼ਰ ਨਾ ਆਉਣ ਵਰਗੇ ਹਾਲਾਤ ਬਣ ਸਕਦੇ ਹਨ। ਕਿਸੇ ਤਰ੍ਹਾਂ ਦਾ ਭਿਆਨਕ ਭੂਚਾਲ ਆਉਣ ਦਾ ਖਦਸ਼ਾ ਹੈ ਜਿਹੜਾ ਖਾਸਤੌਰ 'ਤੇ ਏਸ਼ੀਆ ਨਾਲ ਸਬੰਧਤ ਖੇਤਰ 'ਚ ਹੋ ਸਕਦਾ ਹੈ। ਈਰਾਨ, ਇਰਾਕ, ਅਫ਼ਗਾਨਿਸਤਾਨ, ਪਾਕਿਸਤਾਨ, ਚੀਨ ਤੇ ਭਾਰਤ ਦੇਸ਼ ਇਸ ਵਿਚ ਸ਼ਾਮਲ ਹੋ ਸਕਦੇ ਹਨ। ਜੇਕਰ ਇਸ ਦੀ ਵਜ੍ਹਾ ਨਾਲ ਤੂਫ਼ਾਨ ਉੱਠਦਾ ਹੈ ਤਾਂ ਸਮੁੰਦਰ 'ਚ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।

ਰਾਹੂ ਨਾਲ ਠੀਕ 12ਵੇਂ ਭਾਵ 'ਚ ਬ੍ਰਿਖ ਰਾਸ਼ੀ 'ਚ ਵੱਕਰੀ ਸ਼ੁੱਕਰ, ਸੂਰਜ, ਬੁੱਧ ਤੇ ਉੱਚ ਦਾ ਚੰਦਰਮਾ ਅਸਤ ਸਥਿਤੀ 'ਚ ਹਨ। ਇਹ ਕੋਈ ਬਚਿੱਤਰ ਅਣਹੋਣੀ ਦਾ ਖਦਸ਼ਾ ਪੈਦਾ ਕਰ ਰਹੇ ਹਨ। ਦੇਸ਼ ਦੇ ਕਿਸੇ ਦੇਸ਼ ਮੁਖੀ ਦੀ ਹੱਤਿਆ ਜਾਂ ਮੌਤ ਹੋ ਸਕਦੀ ਹੈ ਜਿਸ ਕਾਰਨ ਸੰਪੂਰਨ ਵਿਸ਼ਵ 'ਚ ਅਸ਼ਾਂਤੀ ਦੀ ਸਥਿਤੀ ਹੋ ਸਕਦੀ ਹੈ ਜਾਂ ਫਿਰ ਕੋਈ ਪਾਣੀ ਦਾ ਜਹਾਜ਼ ਡੁੱਬੇਗਾ ਜਾਂ ਡੁਬੋਇਆ ਜਾਵੇਗਾ। ਅਸਤ ਚੰਦਰਮਾ ਨਾਲ 9ਵੇਂ ਭਾਵ 'ਚ ਸ਼ਨੀ ਦਾ ਵੱਕਰੀ ਹੋਣਾ ਵਿਵਾਦ, ਅਸ਼ਾਂਤੀ ਤੇ ਜੰਗ ਨੂੰ ਦਰਸਾਉਂਦਾ ਹੈ।

ਅਸ਼ਟਮ ਭਾਵ 'ਚ ਮੰਗਲ ਹੈ ਜਿਹੜਾ ਸੂਰਜ ਤੋਂ ਦਸਮ ਤੇ ਚੰਦਰਮਾ ਤੋਂ ਵੀ ਦਸਮ ਹੈ। ਸ਼ਾਸਤਰ ਇਸ ਨੂੰ ਤਲਵਾਰ ਰਾਹੀਂ ਦੁਸ਼ਮਣ ਘਾਤ ਦੱਸਦੇ ਹਨ ਯਾਨੀ ਜੰਗ ਸੰਭਵ ਹੈ। ਜੇਕਰ ਜੰਗ ਹੋਈ ਤਾਂ ਉਹ ਸਮੁੰਦਰ ਰਾਹੀਂ ਹੀ ਲੜੀ ਜਾਵੇਗੀ। ਇਹ ਸਭ ਘਟਨਾਵਾਂ 22 ਮਈ ਤੋਂ 23 ਸਤੰਬਰ ਤਕ ਹੋ ਸਕਦੀਆਂ ਹਨ। ਜਦੋਂ ਤਕ ਰਾਹੂ-ਕੇਤੂ ਦਾ ਰਾਸ਼ੀ ਪਰਿਵਰਤਨ ਨਹੀਂ ਹੁੰਦਾ। 21 ਜੂਨ ਨੂੰ ਇਸੇ ਦੌਰਾਨ ਸੂਰਜ ਗ੍ਰਹਿਣ ਲੱਗੇਗਾ ਤੇ 5 ਜੁਲਾਈ ਨੂੰ ਚੰਦਰ ਗ੍ਰਹਿਣ। ਇਹ ਵੀ ਕਿਤੇ ਨਾ ਕਿਤੇ ਅਸ਼ੁੱਭ ਸੰਕੇਤ ਹੀ ਦੇ ਰਿਹਾ ਹੈ।

Posted By: Seema Anand