Pitru Paksha 2022 : ਹਿੰਦੂ ਧਰਮ 'ਚ ਪਿੱਤਰ ਪੱਖ (ਸਰਾਧ) ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਸਮੇਂ ਦੌਰਾਨ ਸਾਰੇ ਸ਼ੁੱਭ ਕੰਮਾਂ 'ਤੇ ਪਾਬੰਦੀ ਲੱਗ ਜਾਂਦੀ ਹੈ। ਕਿਸੇ ਦੇ ਵੀ ਘਰ ਕੋਈ ਸ਼ੁਭ ਕੰਮ ਨਹੀਂ ਹੁੰਦਾ। ਇਸ ਦੇ ਨਾਲ ਹੀ ਗ੍ਰਹਿ ਪ੍ਰਵੇਸ਼, ਮੁੰਡਨ, ਨਵਾਂ ਮਕਾਨ ਜਾਂ ਵਾਹਨ ਖਰੀਦਣ ਦੀ ਵੀ ਮਨਾਹੀ ਹੁੰਦੀ ਹੈ। ਜੇਕਰ ਕਿਸੇ ਦੀ ਕੁੰਡਲੀ 'ਚ ਪਿੱਤਰ ਦੋਸ਼ ਹੈ ਤਾਂ ਪਿੱਤਰ ਪੱਖ ਦੇ ਸਮੇਂ ਇਸ ਦੋਸ਼ ਨੂੰ ਦੂਰ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਸਾਲ ਪਿੱਤਰ ਪੱਖ 10 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਨ੍ਹਾਂ ਤਰੀਕਾਂ ਨੂੰ ਹੋਵੇਗਾ ਸਰਾਧ ਤੇ ਪਿੰਡ ਦਾਨ
10 ਸਤੰਬਰ 2022 : ਪੁੰਨਿਆ ਸਰਾਧ ਭਾਦੋਂ, ਸ਼ੁਕਲ ਪੁੰਨਿਆ
11 ਸਤੰਬਰ 2022 : ਪ੍ਰਤੀਪਦਾ ਸਰਾਧ, ਅਸ਼ਵਿਨ, ਕ੍ਰਿਸ਼ਨ ਪ੍ਰਤੀਪਦਾ
12 ਸਤੰਬਰ 2022 - ਅੱਸੂ, ਕ੍ਰਿਸ਼ਨ ਦੂਜ
13 ਸਤੰਬਰ 2022 - ਅੱਸੂ, ਕ੍ਰਿਸ਼ਨ ਤੀਜ
14 ਸਤੰਬਰ 2022 - ਅੱਸੂ, ਚੌਥ
15 ਸਤੰਬਰ 2022 : ਅੱਸੂ, ਕ੍ਰਿਸ਼ਨ ਪੰਚਮੀ
16 ਸਤੰਬਰ 2022 : ਅੱਸੂ, ਕ੍ਰਿਸ਼ਨਾ ਸ਼ਸ਼ਠੀ
17 ਸਤੰਬਰ 2022 - ਅੱਸੂ, ਕ੍ਰਿਸ਼ਨਾ ਸਪਤਮੀ
18 ਸਤੰਬਰ 2022 - ਅੱਸੂ, ਕ੍ਰਿਸ਼ਨ ਅਸ਼ਟਮੀ
19 ਸਤੰਬਰ 2022 - ਅੱਸੂ, ਕ੍ਰਿਸ਼ਨਾ ਨਵਮੀ
20 ਸਤੰਬਰ 2022 - ਅੱਸੂ, ਕ੍ਰਿਸ਼ਨ ਦਸ਼ਮੀ
21 ਸਤੰਬਰ 2022 - ਅੱਸੂ, ਕ੍ਰਿਸ਼ਨਾ ਇਕਾਦਸ਼ੀ
22 ਸਤੰਬਰ 2022 - ਅੱਸੂ, ਕ੍ਰਿਸ਼ਨ ਦ੍ਵਾਦਸ਼ੀ
23 ਸਤੰਬਰ 2022 - ਅੱਸੂ, ਕ੍ਰਿਸ਼ਨਾ ਤ੍ਰਯੋਦਸ਼ੀ
24 ਸਤੰਬਰ 2022 - ਅੱਸੂ, ਕ੍ਰਿਸ਼ਨ ਚਤੁਰਦਸ਼ੀ
25 ਸਤੰਬਰ 2022 - ਅੱਸੂ, ਕ੍ਰਿਸ਼ਨ ਮੱਸਿਆ
ਪੁਰਖਿਆਂ ਦੀ ਸ਼ਾਂਤੀ ਲਈ ਦਾਨ ਦਾ ਮਹੱਤਵ
ਪਿੱਤਰ ਪੱਖ 'ਚ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਦਾਨ ਦਾ ਧਾਰਮਿਕ ਮਹੱਤਵ ਹੈ। ਪਿੱਤਰ ਪੱਖ 15 ਦਿਨਾਂ ਦਾ ਹੁੰਦਾ ਹੈ ਤੇ ਇਸ ਦੌਰਾਨ ਪੂਰਵਜਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਸਰਾਧ ਪੂਰੇ ਰੀਤੀ-ਰਿਵਾਜ ਨਾਲ ਕੀਤਾ ਜਾਂਦਾ ਹੈ। ਹਰ ਸਾਲ ਪਿੱਤਰ ਪੱਖ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਪੁੰਨਿਆ ਤੋਂ ਸ਼ੁਰੂ ਹੁੰਦਾ ਹੈ ਤੇ ਅੱਸੂ ਮਹੀਨੇ ਦੀ ਪੁੰਨਿਆ ਤਕ ਰਹਿੰਦਾ ਹੈ। ਇਸ ਸਾਲ ਵੀ 10 ਸਤੰਬਰ ਤੋਂ ਪਿੱਤਰ ਪੱਖ ਸ਼ੁਰੂ ਹੋਵੇਗਾ ਜੋ 25 ਸਤੰਬਰ ਤਕ ਚੱਲੇਗਾ। ਇਸ ਸਮੇਂ ਦੌਰਾਨ ਪੁਰਖਿਆਂ ਦਾ ਸਰਾਧ ਤਿਥੀ ਅਨੁਸਾਰ ਕਰਨਾ ਚਾਹੀਦਾ ਹੈ।
ਪਿੱਤਰ ਪੱਖ ਦਾ ਮਹੱਤਵ
ਪਿੱਤਰ ਪੱਖ 'ਚ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਪਿੰਡ ਦਾਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਹ ਇਕ ਧਾਰਮਿਕ ਮਾਨਤਾ ਹੈ ਕਿ ਹਰ ਮਨੁੱਖ ਦਾ ਜਨਮ ਪਿੰਡਜ ਯੋਨੀ ਅਧੀਨ ਹੁੰਦਾ ਹੈ, ਇਸ ਲਈ ਇਸ ਨੂੰ ਪਿੰਡ ਦੇ ਰੂਪ 'ਚ ਵੀ ਪੂਜਿਆ ਜਾਂਦਾ ਹੈ। ਜਿਹੜੇ ਲੋਕ ਆਪਣੇ ਪੂਰਵਜਾਂ ਦੀ ਮੌਤ ਦੀ ਮਿਤੀ ਬਾਰੇ ਨਹੀਂ ਜਾਣਦੇ, ਉਹ ਲੋਕ ਮੱਸਿਆ ਵਾਲੇ ਦਿਨ ਸਰਾਧ ਕਰ ਸਕਦੇ ਹਨ।
Posted By: Seema Anand