Pitru Paksha 2021 dos and donts : ਹਿੰਦੂ ਕੈਲੰਡਰ ਅਨੁਸਾਰ ਭਾਦੋਂ ਮਹੀਨੇ ਦੀ ਪੁੰਨਿਆ ਤਿਥੀ ਤੋਂ ਸਰਾਧ ਸ਼ੁਰੂ ਹੁੰਦੇ ਹਨ ਤੇ ਅਗਲੀ ਮੱਸਿਆ ਤਕ ਪਿੱਤਰਾਂ ਨੂੰ ਸਰਾਧ ਅਰਪਿਤ ਕੀਤੇ ਜਾਂਦੇ ਹਨ। ਸਰਾਧਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਸਾਰੇ ਆਪਣੇ ਪੂਰਵਜਾਂ ਨੂੰ ਯਾਦ ਕਰਨਗੇ ਤੇ ਸਰਾਧ ਅਰਪਿਤ ਕਰ ਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਿੰਡਦਾਨ, ਤਰਪਣ, ਸਰਾਧ ਕਰਮ ਕਰਨਗੇ। ਹਿੰਦੂ ਧਰਮ ਵਿਚ ਪਿੱਤਰ ਪਕਸ਼ ਨੂੰ ਬਹੁਤ ਅਹਿਮ ਮੰਨਿਆ ਗਿਆ ਹੈ। ਇਸ ਦੌਰਾਨ ਸਰਾਧ ਕਰਨ ਨਾਲ ਪੂਰਵਜਾਂ ਦਾ ਅਸ਼ੀਰਵਾਦ ਮਿਲਦਾ ਹੈ ਤੇ ਜ਼ਿੰਦਗੀ 'ਚ ਸਫ਼ਲਤਾ, ਸੁੱਖ-ਖੁਸ਼ਹਾਲੀ ਵੀ ਹਾਸਲ ਹੁੰਦੀ ਹੈ। ਉੱਥੇ ਹੀ ਸਰਾਧ ਨਾ ਕਰਨ 'ਤੇ ਪੂਰਵਜ ਨਰਾਜ਼ ਹੋ ਜਾਂਦੇ ਹਨ ਤੇ ਜੀਵਨ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧਰਮ ਪੁਰਾਣਾਂ 'ਚ ਪਿੱਤਰ ਪਕਸ਼ ਸਬੰਧੀ ਕੁਝ ਨਿਯਮ ਦੱਸੇ ਗਏ ਹਨ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ...

ਸਰਾਧਾਂ 'ਚ ਨਾ ਕਰਿਓ ਇਹ ਕੰਮ

  • ਸਰਾਧਾਂ 'ਚ ਯਮਰਾਜ ਸਾਰੇ ਪਿੱਤਰਾਂ ਨੂੰ 15 ਦਿਨਾਂ ਲਈ ਆਜ਼ਾਦ ਕਰ ਦਿੰਦੇ ਹਨ ਤਾਂ ਜੋ ਉਹ ਸਰਾਧ ਦਾ ਅੰਨ ਤੇ ਜਲ ਗ੍ਰਹਿਣ ਕਰ ਸਕਣ। ਇਸ ਦੌਰਾਨ ਹਰੇਕ ਵਿਅਕਤੀ ਨੂੰ ਸਰਾਧ ਕਰਨਾ ਚਾਹੀਦਾ ਹੈ, ਪਰ ਗ਼ਲਤੀ ਨਾਲ ਵੀ ਸੂਰਜ ਡੁੱਬਣ ਤੋਂ ਬਾਅਦ ਸਰਾਧ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।
  • ਸਰਾਧਾਂ ਦੌਰਾਨ ਬੁਰੀਆਂ ਆਦਤਾਂ ਤੋਂ ਦੂਰੀ ਬਣਾ ਕੇ ਰੱਖੋ। ਇਸ ਦੌਰਾਨ ਨਸ਼ੇ ਅਤੇ ਤਾਮਸਿਕ ਭੋਜਨ ਨਹੀਂ ਕਰਨਾ ਚਾਹੀਦਾ। ਇਨ੍ਹਾਂ 15 ਦਿਨਾਂ 'ਚ ਗ਼ਲਤੀ ਨਾਲ ਵੀ ਸ਼ਰਾਬ-ਮੀਟ, ਲੱਸਣ-ਪਿਆਜ਼, ਲੌਕੀ, ਖੀਰਾ, ਸਰ੍ਹੋਂ ਦਾ ਸਾਗ ਤੇ ਜ਼ੀਰਾ ਨਹੀਂ ਖਾਣਾ ਚਾਹੀਦਾ।
  • ਸਰਾਧਾਂ 'ਚ ਆਪਣੇ ਪੂਰਵਜਾਂ ਪ੍ਰਤੀ ਸਨਮਾਨ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਵੇਲੇ ਸਾਦਾ ਜੀਵਨ ਜਿਊਣਾ ਚਾਹੀਦਾ ਹੈ ਤੇ ਕੋਈ ਵੀ ਸ਼ੁੱਭ ਕੰਮ ਨਹੀਂ ਕਰਨਾ ਚਾਹੀਦਾ।
  • ਪਿੰਡਦਾਨ, ਤਰਪਣ ਕਰਨ ਵਾਲੇ ਵਿਅਕਤੀ ਨੂੰ ਵਾਲ ਅਤੇ ਨਹੁੰ ਨਹੀਂ ਕੱਟਣੇ ਚਾਹੀਦੇ। ਨਾਲ ਹੀ ਬ੍ਰਹਮਚਾਰ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ।
  • ਸਰਾਧਾਂ 'ਚ ਕਿਸੇ ਪਸ਼ੂ-ਪੰਛੀ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ 'ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਘਰ ਆਏ ਪਸ਼ੂ-ਪੰਛੀ ਨੂੰ ਭੋਜਨ ਦਿਉ। ਅਜਿਹਾ ਮੰਨਿਆ ਜਾਂਦਾ ਹੈ ਕਿ ਪਿੱਤਰ ਪਕਸ਼ 'ਚ ਪੂਰਵਜ ਪਸ਼ੂ-ਪੰਛੀ ਦਾ ਰੂਪ ਧਾਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਉਂਦੇ ਹਨ।
  • ਸਰਾਧਾਂ 'ਚ ਬ੍ਰਾਹਮਣਾਂ ਨੂੰ ਪੱਤਲ 'ਚ ਭੋਜਨ ਕਰਵਾਣਾ ਤੇ ਖ਼ੁਦ ਵੀ ਪੱਤਲ 'ਚ ਹੀ ਭੋਜਨਾ ਕਰਨਾ ਚਾਹੀਦਾ ਹੈ।

Posted By: Seema Anand