Pitru Paksha 2021 : ਸਾਡੇ ਸ਼ਾਸਤਰਾਂ 'ਚ ਤਿੰਨ ਪ੍ਰਮੁੱਖ ਕਰਜ਼ ਦੱਸੇ ਗਏ ਹਨ- ਦੇਵ-ਕਰਜ਼, ਪਿੱਤਰ-ਕਰਜ਼ ਤੇ ਰਿਸ਼ੀ (ਗੁਰੂ) ਕਰਜ਼)। ਇਨ੍ਹਾਂ ਵਿਚ ਪਿੱਤਰ ਕਰਜ਼ ਨੂੰ ਸਰਬੋਤਮ ਮੰਨਿਆ ਗਿਆ ਹੈ, ਇਸਲਈ ਪੂਰਾ ਸਾਲ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਨੂੰ ਪਿੱਤਰ ਪਕਸ਼ ਦੇ ਨਾਂ ਸਮਰਪਿਤ ਕੀਤਾ ਗਿਆ ਹੈ। ਜੋਤਿਸ਼ ਅਚਾਰੀਆ ਚੱਕਰਪਾਣੀ ਭੱਟ ਅਨੁਸਾਰ, ਇਸ ਸਾਲ 21 ਸਤੰਬਰ, ਮੰਗਲਵਾਰ ਤੋਂ ਪਿੱਤਰ ਪਕਸ਼ ਆਰੰਭ ਹੋ ਰਿਹਾ ਹੈ। ਤ੍ਰਿਤੀਆ ਤਿਥੀ ਦੇ ਵਾਧੇ ਕਾਰਨ 16 ਦਿਨਾਂ ਦਾ ਪਿੱਤਰ ਪਕਸ਼ ਮੰਨਿਆ ਜਾਵੇਗਾ।

ਅੱਜ ਨਹੀਂ ਕੱਲ੍ਹ ਤੋਂ ਸ਼ੁਰੂ ਹੋਣਗੇ ਸਰਾਧ

ਕਈ ਥਾਵਾਂ 'ਤੇ ਲੋਕ ਅੱਜ ਤੋਂ ਹੀ ਸਰਾਧਾਂ ਦਾ ਆਰੰਭ ਮੰਨ ਰਹੇ ਹਨ, ਪਰ ਅਜਿਹਾ ਠੀਕ ਨਹੀਂ ਹੈ। ਅੱਜ ਪੁੰਨਿਆ ਤਿਥੀ ਹੈ, ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਹੁੰਦੀ ਹੈ। ਸਰਾਧਾਂ ਦਾ ਆਰੰਭ ਹਮੇਸ਼ਾ ਹੀ ਅੱਸੂ ਕ੍ਰਿਸ਼ਨ ਪ੍ਰਤੀਪਦਾ ਤੋਂ ਹੁੰਦਾ ਹੈ ਜੋ ਮੱਸਿਆ ਤਕ ਚੱਲਦੀ ਹੈ। ਹਾਲਾਂਕਿ ਸ਼ਾਸਤਰਾਂ 'ਚ ਇਸ ਗੱਲ ਦਾ ਜ਼ਿਕਰ ਹੈ ਕਿ ਪੁੰਨਿਆ ਤਿਥੀ 'ਤੇ ਤੁਸੀਂ ਨਾਨਾ ਪਕਸ਼ਾਂ ਦਾ ਸਰਾਧ ਕਰ ਸਕਦੇ ਹੋ। ਉਹ ਲੋਕ ਜਿਹੜੇ ਆਪਣੇ ਨਾਨਾ ਪਿੱਤਰਾਂ ਦਾ ਸਰਾਧ ਕਰਨਾ ਚਾਹੁੰਦੇ ਹਨ, ਉਹ ਅੱਜ ਕਰ ਸਕਦੇ ਹਨ। ਨਾਨਾ ਪਕਸ਼ ਉਨ੍ਹਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਨਾਨਾ ਪਕਸ਼ ਦਾ ਕੋਈ ਵੰਸ਼ ਵਧਾਉਣ ਵਾਲਾ ਨਾ ਹੋਵੇ। ਇਕ ਵਾਰ ਫਿਰ ਸਪੱਸ਼ਟ ਕਰ ਦੇਈਏ ਕਿ ਪਿੱਤਰ ਪਕਸ਼ ਦਾ ਆਰੰਭ ਅੱਜ ਨਹੀਂ, ਕੱਲ੍ਹ ਤੋਂ ਹੋ ਰਿਹਾ ਹੈ।

ਸਰਾਧ 2021 ਦਾ ਆਰੰਭ

ਇਸ ਸਾਲ 21 ਸਤੰਬਰ ਦੀ ਸਵੇਰ ਅਰਥਾਤ ਸਵੇਰੇ 4 ਵੱਜ ਕੇ 48 ਮਿੰਟ ਤੋਂ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਤਿਥੀ ਲੱਗਣ ਦੇ ਨਾਲ ਹੀ ਸਰਾਧ-ਕਰਮ ਦਾ ਪਵਿੱਤਰ ਸਰਾਧ ਆਰੰਭ ਹੋ ਜਾਣਗੇ। 6 ਅਕਤੂਬਰ ਨੂੰ ਪਿੱਤਰਾਂ ਦੀ ਵਿਦਾਇਗੀ ਨਾਲ ਸਰਾਧਾਂ ਦੀ ਸਮਾਪਤੀ ਹੋਵੇਗੀ।

ਇਸ ਵੇਲੇ ਕਰੋ ਤਰਪਣ ਅਤੇ ਸਰਾਧ ਕਰਮ

ਤਰਪਣ ਅਤੇ ਬ੍ਰਾਹਮਣ-ਭੋਜ, ਸਰਾਧ-ਕਰਮ ਦਾ ਵਿਧਾਨ ਦੁਪਹਿਰੇ 11 ਵਜੇ ਤੋਂ ਲੈ ਕੇ ਦੁਪਹਿਰੇ 2 ਵੱਜ ਕੇ 30 ਮਿੰਟ ਦੇ ਵਿਚਕਾਰ ਕਰਨਾ ਉੱਤਮ ਕਿਹਾ ਗਿਆ ਹੈ। ਖੁਸ਼ਹਾਲੀ ਅਤੇ ਵੰਸ਼ ਵਾਧੇ ਲਈ ਪਿੱਤਰ ਪਕਸ਼ 'ਚ ਪਿੱਤਰਾਂ ਨੂੰ ਯਾਦ, ਪੂਜਾ ਅਤੇ ਤਰਪਣ ਸਾਲ ਉਪਰੰਤ ਫਲ਼ਦਾਈ ਹੁੰਦਾ ਹੈ।

Posted By: Seema Anand