ਭਾਰਤ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਹਰ ਪੰਜ ਕੋਹ ਤੋਂ ਬਾਅਦ ਪਾਣੀ ਬਦਲਦਾ ਹੈ ਤੇ ਹਰ ਪੰਜ ਕੋਹ ਤੋਂ ਬਾਅਦ ਬੋਲੀ ਬਦਲਦੀ ਹੈ। ਦੇਸ਼ ਦੇ ਹਰ ਪਿੰਡ ਵਿਚ ਤੁਹਾਨੂੰ ਤਕਰੀਬਨ ਇਕ ਮੰਦਰ ਤਾਂ ਮਿਲ ਹੀ ਜਾਵੇਗਾ। ਸਾਰੇ ਮੰਦਰਾਂ ਦਾ ਆਪਣਾ ਕੁਝ ਨਾ ਕੁਝ ਪੌਰਾਣਿਕ ਮਹੱਤਵ ਹੈ। ਇਸ ਵਿਚ ਕਈ ਮੰਦਰਾਂ ਨੂੰ ਚਮਤਕਾਰੀ ਮੰਦਰ ਕਿਹਾ ਜਾਂਦਾ ਹੈ। ਇਨ੍ਹਾਂ ਮੰਦਰਾਂ ਦੇ ਚਮਤਕਾਰ ਦਾ ਜਵਾਬ ਵਿਗਿਆਨੀ ਅੱਜ ਤਕ ਨਹੀਂ ਲੱਭ ਸਕੇ ਹਨ। ਮੰਨਿਆ ਜਾਂਦਾ ਹੈ ਕਿ ਇਕ ਵਾਰ ਮਹਾਨ ਰਿਸ਼ੀ ਦੇ ਸਰਾਪ ਤੋਂ ਮੁਕਤੀ ਲਈ ਕੇਤੂ ਨੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਸੀ। ਇਸ ਤੋਂ ਬਾਅਦ ਕੇਤੂ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਸ਼ਿਵ ਨੇ ਸ਼ਿਵਰਾਤਰੀ ਦੇ ਦਿਨ ਕੇਤੂ ਨੂੰ ਸਰਾਪ ਤੋਂ ਮੁਕਤੀ ਦਿੱਤੀ ਸੀ। ਇਸ ਤੋਂ ਬਾਅਦ ਕੇਤੂ ਨੂੰ ਸਮਰਪਿਤ ਇਸ ਮੰਦਰ 'ਚ ਭਗਵਾਨ ਸ਼ਿਵ ਦਾ ਵੀ ਮੰਨਿਆ ਜਾਂਦਾ ਹੈ।

ਇਕ ਅਜਿਹਾ ਹੀ ਮੰਦਰ ਕੇਰਲ 'ਚ ਸਥਿਤ ਹੈ ਜਿਸ ਦੇ ਚਮਤਕਾਰ ਦੇ ਚਰਚੇ ਦੇਸ਼ ਨਹੀਂ ਬਲਕਿ ਪੂਰੇ ਵਿਸ਼ਵ 'ਚ ਹਨ। ਇਹ ਮੰਦਰ ਕੀਜਾਪੇਰੂਮਪੱਲਮ ਪਿੰਡ ਵਿਚ ਸਥਿਤ ਹੈ। ਨਾਗਨਾਥਸਵਾਮੀ ਮੰਦਰ ਨੂੰ ਕੇਤੀ ਸਥਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੰਦਰ ਕਾਵੇਰੀ ਨਦੀ ਦੇ ਤਟ 'ਤੇ ਸਥਿਤ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮੰਦਰ 'ਚ ਜਦੋਂ ਸ਼ਰਧਾਲੂਆਂ ਵੱਲੋਂ ਸ਼ਿਵਲਿੰਗ 'ਤੇ ਦੁੱਧ ਚੜ੍ਹਾਇਆ ਜਾਂਦਾ ਹੈ ਤਾਂ ਉਸ ਦਾ ਰੰਗ ਦੇਖਦੇ ਹੀ ਦੇਖਦੇ ਨੀਲਾ ਹੋ ਜਾਂਦਾ ਹੈ।

ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਇਸ ਬਾਰੇ ਅੱਜ ਤਕ ਕੋਈ ਜਾਣ ਨਹੀਂ ਸਕਿਆ। ਲੋਕਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਖ਼ਰ ਅਜਿਹਾ ਕਿਉਂ ਹੁੰਦਾ ਹੈ ਹਾਲਾਂਕਿ ਇਹ ਹਮੇਸ਼ਾ ਦੇਖਣ ਨੂੰ ਨਹੀਂ ਮਿਲਦਾ। ਮਾਨਤਾ ਹੈ ਕਿ ਜੋ ਲੋਕ ਕੇਤੂ ਗ੍ਰਹਿ ਦੇ ਦੋਸ਼ ਨਾਲ ਪੀੜਤ ਹੁੰਦੇ ਹਨ, ਸਿਰਫ਼ ਉਨ੍ਹਾਂ ਵੱਲੋਂ ਹੀ ਜਿਹੜਾ ਦੁੱਧ ਚੜ੍ਹਾਇਆ ਜਾਂਦਾ ਹੈ ਉਸ ਦਾ ਰੰਗ ਨੀਲਾ ਹੁੰਦਾ ਹੈ। ਬਾਅਦ ਵਿਚ ਇਹ ਰੰਗ ਸਫੈਦ ਹੋ ਜਾਂਦਾ ਹੈ।

ਹੈਰਾਨੀ ਇਸ ਗੱਲ ਦੀ ਹੈ ਕਿ ਵਿਗਿਆਨੀ ਵੀ ਅੱਜ ਤਕ ਇਹ ਨਹੀਂ ਜਾਣ ਸਕੇ ਕਿ ਆਖ਼ਰ ਦੁੱਧ ਦਾ ਰੰਗ ਨੀਲਾ ਕਿਉਂ ਹੋ ਜਾਂਦਾ ਹੈ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਇਹ ਵਾਪਸ ਸਫੈਦ ਰੰਗ ਦਾ ਕਿਵੇਂ ਹੋ ਜਾਂਦਾ ਹੈ। ਇਸ ਬਾਰੇ ਵਿਗਿਆਨੀ ਨਹੀਂ ਜਾਣ ਸਕੇ ਕਿ ਇਸ ਮੰਦਰ 'ਚ ਦੁੱਧ ਚੜ੍ਹਾਉਣ ਤੋਂ ਬਾਅਦ ਉਸ ਦਾ ਰੰਗ ਬਦਲਣ ਨੂੰ ਲੋਕ ਚਮਤਕਾਰ ਕਹਿੰਦੇ ਹਨ। ਮੰਦਰ 'ਚ ਲੋਕ ਕਾਫੀ ਦੂਰੋਂ ਦਰਸ਼ਨ ਕਰਨ ਆਉਂਦੇ ਹਨ।

Posted By: Seema Anand