October 2021 Festivals : ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਗਣੇਸ਼ ਉਤਸਵ ਖ਼ਤਮ ਹੋਣ ਤੋਂ ਬਾਅਦ ਹੁਣ ਸਰਾਧ ਚੱਲ ਰਹੇ ਹਨ ਤੇ ਇਸ ਤੋਂ ਬਾਅਦ ਨਰਾਤੇ ਤੇ ਦੀਵਾਲੀ ਵਰਗੇ ਪ੍ਰਮੁੱਖ ਤਿਉਹਾਰ ਵੀ ਆਉਣਗੇ। ਇਨ੍ਹਾਂ ਤਿਉਹਾਰਾਂ ਦੇ ਨਾਲ ਕਈ ਹੋਰ ਤਿਉਹਾਰ ਵੀ ਆਉਂਦੇ ਹਨ। ਇਸੇ ਕਾਰਨ ਅਕਤੂਬਰ ਦੇ ਮਹੀਨੇ 15 ਵੱਡੇ ਵਰਤ ਅਤੇ ਤਿਉਹਾਰ ਆ ਰਹੇ ਹਨ। ਇਹ ਤਿਉਹਾਰ ਅਲੱਗ-ਅਲੱਗ ਧਰਮਾਂ, ਫ਼ਿਰਕਿਆਂ ਦੇ ਹਨ। ਇਨ੍ਹਾਂ ਨੂੰ ਭਾਰਤ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ ਤੇ ਬੁੱਧ ਧਰਮ ਦੇ ਨਾਲ-ਨਾਲ ਅਕਤੂਬਰ ਦੇ ਮਹੀਨੇ 'ਚ ਕੌਮੀ ਤਿਉਹਾਰ ਵੀ ਹਨ। ਪਿੱਤਰਾਂ ਦੀ ਵਿਦਾਈ ਦੇ ਨਾਲ ਹੀ ਨਰਾਤਿਆਂ ਦਾ ਆਗਮਨ ਵੀ ਹੋ ਰਿਹਾ ਹੈ। ਉੱਥੇ ਹੀ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚ ਦੁਰਗਾ ਪੂਜਾ ਤੇ ਗਰਬਾ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

ਅਕਤੂਬਰ ਮਹੀਨੇ 'ਚ ਆਉਣ ਵਾਲੇ ਪ੍ਰਮੁੱਖ ਤਿਉਹਾਰ

2 ਅਕਤੂਬਰ 2021 : ਮਹਾਤਮਾ ਗਾਂਧੀ ਜੈਅੰਤੀ, ਇੰਦਰਾ ਏਕਾਦਸ਼ੀ, ਏਕਾਦਸ਼ੀ ਸਰਾਧ।

4 ਅਕਤੂਬਰ 2021 : ਸੋਮ ਪ੍ਰਦੋਸ਼, ਮਾਸਿਕ ਸ਼ਿਵਰਾਤਰੀ

5 ਅਕਤੂਬਰ 2021 : ਚਤੁਰਦਸ਼ੀ ਸਰਾਧ

6 ਅਕਤੂਬਰ 2021 : ਪਿੱਤਰ ਵਿਸਰਜਣ, ਸਰਬ ਪਿੱਤਰ ਵਿਸਰਜਣ ਮੱਸਿਆ ਤੇ ਮਹਾਲਯ ਵਿਸਰਜਣ, ਮੱਸਿਆ ਸਰਾਧ

7 ਅਕਤੂਬਰ 2021 : ਮਹਾਰਾਜਾ ਅਗਰਸੇਨ ਜੈਅੰਤੀ, ਅੱਸੂ ਦੇ ਨਰਾਤੇ ਸ਼ੁਰੂ

9 ਅਕਤੂਬਰ 2021 : ਵਿਨਾਯਕ ਚਤੁਰਥੀ (ਅਧਿਕ ਮਾਸ)

12 ਅਕਤੂਬਰ 2021 : ਮਹਾ ਸਪਤਮੀ

13 ਅਕਤੂਬਰ 2021 : ਦੁਰਗਾ ਮਹਾਅਸ਼ਟਮੀ

14 ਅਕਤੂਬਰ 2021 : ਮਹਾਨੌਮੀ

15 ਅਕਤੂਬਰ 2021 : ਦੁਸਹਿਰਾ/ਵਿਜੈ ਦਸ਼ਮੀ

16 ਅਕਤੂਬਰ 2021 : ਪਾਪਾਂਕੁਸ਼ਾ ਏਕਾਦਸ਼ੀ

17 ਅਕਤੂਬਰ 2021 : ਪ੍ਰਦੋਸ਼ ਵਰਤ

19 ਅਕਤੂਬਰ 2021 : ਈਦ-ਉਲ-ਮਿਲਾਦ

20 ਅਕਤੂਬਰ 2021 : ਮਹਾਰਿਸ਼ੀ ਵਾਲਮੀਕਿ ਜੈਅੰਤੀ, ਅੱਸੂ ਦੀ ਪੁੰਨਿਆ

24 ਅਕਤੂਬਰ 2021 : ਕਰਵਾ ਚੌਥ, ਸੰਕਸ਼ਟੀ ਚੌਥ

Posted By: Seema Anand