Numerology ਮੁਤਾਬਕ, ਹਰ ਮੁਲਾਂਕ ਦੀਆਂ ਪਤਨੀਆਂ ਆਪਣੇ ਪਤੀਆਂ ਲਈ ਪਰਫੈਕਟ ਹੁੰਦੀਆਂ ਹਨ, ਬੱਸ ਉਨ੍ਹਾਂ ਦਾ ਪਿਆਰ ਜਤਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਹਰ ਮੁਲਾਂਕ ਦੀਆਂ ਕੁੜੀਆਂ ਰਿਲੇਸ਼ਨਸ਼ਿਪ 'ਚ ਵੱਖਰੀ ਐਨਰਜੀ ਲੈ ਕੇ ਆਉਂਦੀਆਂ ਹਨ। ਕੋਈ ਪਾਰਟਨਰ ਦੀ ਐਕਸਟ੍ਰਾ ਕੇਅਰ ਕਰਦੀ ਹੈ, ਕੋਈ ਇਮੋਸ਼ਨਲ ਕੁਨੈਕਸ਼ਨ ਨਾਲ ਤਾਂ ਕੋਈ ਵਫ਼ਾਦਾਰੀ ਤੇ ਬਚਾਅ ਨਾਲ ਆਪਣੇ ਪਤੀ ਨੂੰ ਪਿਆਰ ਜਤਾਉਂਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਿਆਹ ਤੋਂ ਪਹਿਲਾਂ ਹਰ ਪੁਰਸ਼ ਦੇ ਮਨ ਵਿਚ ਕਦੇ ਨਾ ਕਦੇ ਇਹ ਖ਼ਿਆਲ ਜ਼ਰੂਰ ਆਉਂਦਾ ਹੈ ਕਿ ਉਸਦੀ ਹੋਣ ਵਾਲੀ ਪਤਨੀ ਦਾ ਸੁਭਾਅ ਵਿਆਹ ਤੋਂ ਬਾਅਦ ਕਿਹੋ ਜਿਹਾ ਰਹੇਗਾ? ਅੱਜ ਅਸੀਂ ਤੁਹਾਨੂੰ ਮੁਲਾਂਕ ਅਨੁਸਾਰ, ਵਿਆਹ ਤੋਂ ਬਾਅਦ ਇਸਤਰੀਆਂ ਦੇ ਸੁਭਾਅ ਬਾਰੇ ਦੱਸਣ ਜਾ ਰਹੇ ਹਾਂ।
ਅੰਕ ਜੋਤਿਸ਼ (Numerology) ਮੁਤਾਬਕ, ਹਰ ਮੁਲਾਂਕ ਦੀਆਂ ਪਤਨੀਆਂ ਆਪਣੇ ਪਤੀਆਂ ਲਈ ਪਰਫੈਕਟ ਹੁੰਦੀਆਂ ਹਨ, ਬੱਸ ਉਨ੍ਹਾਂ ਦਾ ਪਿਆਰ ਜਤਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਹਰ ਮੁਲਾਂਕ ਦੀਆਂ ਕੁੜੀਆਂ ਰਿਲੇਸ਼ਨਸ਼ਿਪ 'ਚ ਵੱਖਰੀ ਐਨਰਜੀ ਲੈ ਕੇ ਆਉਂਦੀਆਂ ਹਨ। ਕੋਈ ਪਾਰਟਨਰ ਦੀ ਐਕਸਟ੍ਰਾ ਕੇਅਰ ਕਰਦੀ ਹੈ, ਕੋਈ ਇਮੋਸ਼ਨਲ ਕੁਨੈਕਸ਼ਨ ਨਾਲ ਤਾਂ ਕੋਈ ਵਫ਼ਾਦਾਰੀ ਤੇ ਬਚਾਅ ਨਾਲ ਆਪਣੇ ਪਤੀ ਨੂੰ ਪਿਆਰ ਜਤਾਉਂਦੀ ਹੈ। ਕਹਿਣ ਦਾ ਮਤਲਬ ਉਨ੍ਹਾਂ ਦਾ ਪਿਆਰ ਜਤਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਆਓ ਜਾਣਦੇ ਹਾਂ ਮੁਲਾਂਕ 1 ਤੋਂ 9 ਦੀਆਂ ਪਤਨੀਆਂ ਦਾ ਸੁਭਾਅ?
ਜਿਨ੍ਹਾਂ ਵੀ ਔਰਤਾਂ ਦਾ ਜਨਮ 1, 10, 19 ਜਾਂ 28 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਹ ਅੰਕ ਸੂਰਜ ਦਾ ਮੰਨਿਆ ਜਾਂਦਾ ਹੈ ਜਿਸ ਕਾਰਨ ਮੁਲਾਂਕ 1 ਦੀਆਂ ਔਰਤਾਂ ਵਿਆਹ ਤੋਂ ਬਾਅਦ ਆਤਮ-ਵਿਸ਼ਵਾਸੀ, ਆਜ਼ਾਦ, ਸਾਹਸੀ, ਦ੍ਰਿੜ੍ਹ-ਇਰਾਦੇ ਵਾਲੀਆਂ ਤੇ ਪਰਿਵਾਰ ਨੂੰ ਅਨੁਸ਼ਾਸਨ ਨਾਲ ਚਲਾਉਣਾ ਪਸੰਦ ਕਰਦੀਆਂ ਹਨ। ਇਸ ਅੰਕ ਦੀਆਂ ਔਰਤਾਂ ਆਪਣੇ ਪਤੀਆਂ ਦੀ ਐਕਸਟ੍ਰਾ ਕੇਅਰ ਕਰਨ ਦੇ ਨਾਲ-ਨਾਲ ਕਾਫ਼ੀ ਇੱਜ਼ਤ ਕਰਦੀਆਂ ਹਨ ਅਤੇ ਇਹੀ ਇਨ੍ਹਾਂ ਦੇ ਪਿਆਰ ਜਤਾਉਣ ਦਾ ਤਰੀਕਾ ਹੈ।
ਜਿਨ੍ਹਾਂ ਵੀ ਔਰਤਾਂ ਦਾ ਜਨਮ 2, 11, 20 ਜਾਂ 29 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 2 ਹੁੰਦਾ ਹੈ। ਮੁਲਾਂਕ 2 ਦੀਆਂ ਇਸਤਰੀਆਂ ਚੰਦਰਮਾ ਵੱਲੋਂ ਸ਼ਾਸਿਤ ਹੁੰਦੀਆਂ ਹਨ। ਵਿਆਹ ਤੋਂ ਬਾਅਦ ਇਨ੍ਹਾਂ ਨੂੰ ਕਾਫ਼ੀ ਕੇਅਰਿੰਗ ਵਾਈਫ (ਦੇਖਭਾਲ ਕਰਨ ਵਾਲੀ ਪਤਨੀ) ਮੰਨਿਆ ਜਾਂਦਾ ਹੈ ਜੋ ਫੈਮਿਲੀ ਲਈ ਕਾਫ਼ੀ ਇਮੋਸ਼ਨਲ, ਕੋਮਲ ਹਿਰਦੇ ਵਾਲੀਆਂ, ਪਤੀ ਦੀ ਭਾਵਨਾ ਨੂੰ ਬਿਨਾਂ ਬੋਲੇ ਸਮਝਣ ਵਾਲੀਆਂ ਤੇ ਪਰਿਵਾਰ ਦੀਆਂ ਤਰਜੀਹਾਂ ਨੂੰ ਮਹੱਤਵ ਦੇਣ ਵਾਲੀਆਂ ਹੁੰਦੀਆਂ ਹਨ। ਪਤੀ ਨਾਲ ਛੋਟੀਆਂ-ਛੋਟੀਆਂ ਚੀਜ਼ਾਂ ਵਿਚ ਖ਼ੁਸ਼ ਰਹਿਣ ਦੇ ਨਾਲ-ਨਾਲ ਕਾਫ਼ੀ ਇਮੋਸ਼ਨਲ ਹੁੰਦੀਆਂ ਹਨ, ਅਤੇ ਇਹੀ ਇਨ੍ਹਾਂ ਦੇ ਪਿਆਰ ਕਰਨ ਦਾ ਅਸਲ ਤਰੀਕਾ ਹੈ।
ਜਿਨ੍ਹਾਂ ਵੀ ਔਰਤਾਂ ਦਾ ਜਨਮ 3, 12, 21 ਜਾਂ 30 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਹੈ ਅਤੇ ਦੇਵਗੁਰੂ ਬ੍ਰਹਿਸਪਤੀ ਇਸ ਅੰਕ ਦੇ ਸੁਆਮੀ ਹਨ। ਵਿਆਹ ਤੋਂ ਬਾਅਦ ਮੁਲਾਂਕ 3 ਦੀਆਂ ਔਰਤਾਂ ਸੁਭਾਅ ਤੋਂ ਕਾਫ਼ੀ ਰਚਨਾਤਮਕ ਤੇ ਆਸ਼ਾਵਾਦੀ, ਪਰਿਵਾਰ ਪ੍ਰਤੀ ਸਮਰਪਿਤ, ਪਤੀ ਨੂੰ ਹਰ ਛੋਟੀ ਤੋਂ ਛੋਟੀ ਚੀਜ਼ 'ਚ ਸਪੋਰਟ ਕਰਨ ਦੇ ਨਾਲ-ਨਾਲ ਰਿਸ਼ਤਿਆਂ ਨੂੰ ਸਕਾਰਾਤਮਕਤਾ ਨਾਲ ਨਿਭਾਉਂਦੀਆਂ ਹਨ। ਇਨ੍ਹਾਂ ਨੂੰ ਆਪਣੇ ਪਾਰਟਨਰ ਤੋਂ ਖ਼ੁਦ ਦੀ ਤਾਰੀਫ਼ ਤੇ ਧਿਆਨ ਪਾਉਣਾ ਚੰਗਾ ਲੱਗਦਾ ਹੈ।
ਜਿਨ੍ਹਾਂ ਲੋਕਾਂ ਦੀ ਜਨਮ ਤਾਰੀਖ਼ 4, 13, 22, ਜਾਂ 31 ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ है। ਇਸ ਅੰਕ ਦੇ ਜਾਤਕਾਂ 'ਤੇ ਰਾਹੂ ਦਾ ਵਿਸ਼ੇਸ਼ ਪ੍ਰਭਾਵ ਰਹਿੰਦਾ ਹੈ। 4 ਅੰਕ ਦੀਆਂ ਔਰਤਾਂ ਵਿਆਹ ਤੋਂ ਬਾਅਦ ਆਪਣੇ ਪਤੀ ਲਈ ਕਾਫ਼ੀ ਵਫ਼ਾਦਾਰ, ਇਮਾਨਦਾਰ, ਮਿਹਨਤੀ ਤੇ ਭਰੋਸੇਮੰਦ ਮੰਨੀਆਂ ਜਾਂਦੀਆਂ ਹਨ। ਇਹ ਔਰਤਾਂ ਆਪਣੇ ਘਰ ਅਤੇ ਪਰਿਵਾਰ ਨੂੰ ਤਰਜੀਹ ਦਿੰਦੀਆਂ ਹਨ। ਇਸ ਤੋਂ ਇਲਾਵਾ ਪਾਰਿਵਾਰਕ ਪਰੰਪਰਾ ਦਾ ਸਨਮਾਨ ਕਰਦੀਆਂ ਹਨ। ਮੂਲਾਂਕ 4 ਦੀਆਂ ਵਿਆਹੁਤਾ ਔਰਤਾਂ ਆਪਣੇ ਪਤੀ ਨੂੰ ਕਾਫ਼ੀ ਪਿਆਰ ਕਰਦੀਆਂ ਹਨ ਤੇ ਹਮੇਸ਼ਾ ਸਾਥ ਨਿਭਾਉਂਦੀਆਂ ਹਨ।
ਜਿਨ੍ਹਾਂ ਵੀ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 5 ਹੁੰਦਾ ਹੈ। ਇਸ ਅੰਕ 'ਤੇ ਬੁੱਧ ਦਾ ਵਿਸ਼ੇਸ਼ ਪ੍ਰਭਾਵ ਰਹਿੰਦਾ ਹੈ। ਗੱਲ ਕੀਤੀ ਜਾਵੇ ਇਸ ਅੰਕ ਦੀਆਂ ਸ਼ਾਦੀਸ਼ੁਦਾ ਔਰਤਾਂ ਦੀ ਤਾਂ ਇਹ ਸੁਭਾਅ ਤੋਂ ਕਾਫ਼ੀ ਜਨੂਨੀ ਤੇ ਫਨ ਲਵਿੰਗ ਵਾਈਫ ਹੁੰਦੀਆਂ ਹਨ। ਪਰਿਵਾਰ 'ਚ ਮਜ਼ੇਦਾਰ, ਜੋਸ਼ੀਲਾ, ਸਾਹਸੀ ਤੇ ਜਗਿਆਸੂ ਸੁਭਾਅ ਹੋਣ ਕਾਰਨ ਇਹ ਸਹੁਰੇ ਘਰ 'ਚ ਜਲਦੀ ਘੁਲ-ਮਿਲ ਜਾਂਦੀਆਂ ਹਨ। ਇਸ ਅੰਕ ਦੀਆਂ ਵਿਆਹੁਤਾ ਔਰਤਾਂ ਪਤੀ ਨੂੰ ਦੋਸਤ ਦੀ ਤਰ੍ਹਾਂ ਮੰਨਦੀਆਂ ਹਨ, ਜਿਨ੍ਹਾਂ ਨੂੰ ਖੁੱਲ੍ਹ ਕੇ ਪਿਆਰ ਕਰਨਾ ਪਸੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਿਆਰ ਵਿਚ ਭਰੋਸੇ ਨੂੰ ਤਰਜੀਹ ਦਿੰਦੀਆਂ ਹਨ।
ਜਿਨ੍ਹਾਂ ਵੀ ਲੋਕਾਂ ਦਾ ਜਨਮ 6, 15, 24 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਅੰਕ ਦੀਆਂ ਵਿਆਹੁਤਾ ਔਰਤਾਂ ਸੁਭਾਅ ਤੋਂ ਕਾਫ਼ੀ ਰੋਮਾਂਟਿਕ ਵਾਈਫ ਮੰਨੀਆਂ ਜਾਂਦੀਆਂ ਹਨ, ਕਿਉਂਕਿ ਇਸ ਅੰਕ ਦਾ ਸੁਆਮੀ ਸ਼ੁੱਕਰ ਹੈ। ਇਹ ਔਰਤਾਂ ਰੋਮਾਂਟਿਕ ਹੋਣ ਦੇ ਨਾਲ-ਨਾਲ ਕਾਫ਼ੀ ਸੁੰਦਰ ਤੇ ਰਿਸ਼ਤੇ 'ਚ ਵਫ਼ਾਦਾਰ ਹੁੰਦੀਆਂ ਹਨ। ਪਤੀ ਨੂੰ ਸਪੈਸ਼ਲ ਫੀਲ ਕਰਵਾਉਣਾ ਇਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਮੰਨੀ ਜਾਂਦੀ ਹੈ। ਪਤੀ ਦੇ ਨਾਲ-ਨਾਲ ਘਰ ਨੂੰ ਵੀ ਚੰਗੀ ਤਰ੍ਹਾਂ ਸੰਭਾਲਣ 'ਚ ਮਾਹਰ ਹੁੰਦੀਆਂ ਹਨ। ਇਨ੍ਹਾਂ ਨੂੰ ਪਤੀ ਨਾਲ ਪਿਆਰ, ਕੇਅਰ ਅਤੇ ਮਜ਼ਾਕ ਕਰਨਾ ਪਸੰਦ ਹੁੰਦਾ ਹੈ।
ਜਿਨ੍ਹਾਂ ਵੀ ਲੋਕਾਂ ਦੀ ਜਨਮ ਤਾਰੀਖ਼ 7, 16 ਜਾਂ 25 ਹੈ, ਉਨ੍ਹਾਂ ਦਾ ਮੂਲਾਂਕ 7 ਹੁੰਦਾ ਹੈ। 7 ਅੰਕ ਦੀਆਂ ਸ਼ਾਦੀਸ਼ੁਦਾ ਔਰਤਾਂ ਸੁਭਾਅ ਤੋਂ ਕਾਫ਼ੀ ਅਧਿਆਤਮਕ ਤੇ ਸੋਲਮੇਟ ਵਾਈਫ ਮੰਨੀਆਂ ਜਾਂਦੀਆਂ ਹਨ। ਸੁਭਾਅ ਤੋਂ ਅਧਿਆਤਮਕ ਹੋਣ ਦੇ ਨਾਲ-ਨਾਲ ਕਾਫ਼ੀ ਸਮਝਦਾਰ ਮੰਨੀਆਂ ਜਾਂਦੀਆਂ ਹਨ। ਪਰਿਵਾਰ ਦੇ ਨਾਲ-ਨਾਲ ਇਨ੍ਹਾਂ ਨੂੰ ਇਕੱਲੇ ਵਿੱਚ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਮੁਲਾਂਕ 7 ਦੀਆਂ ਔਰਤਾਂ ਪਤੀ ਨਾਲ ਆਤਮਿਕ ਸਬੰਧ ਬਣਾਉਣ ਦੇ ਨਾਲ-ਨਾਲ ਕਾਫ਼ੀ ਭਰੋਸੇਮੰਦ ਮੰਨੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਪਾਰਟਨਰ ਨੂੰ ਕਾਫ਼ੀ ਸਪੋਰਟ ਵੀ ਕਰਦੀਆਂ ਹਨ।
ਜਿਨ੍ਹਾਂ ਲੋਕਾਂ ਦੀ ਜਨਮ ਤਾਰੀਖ਼ 8, 17, 26 ਹੈ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ। ਸ਼ਨੀਦੇਵ ਨੂੰ ਇਸ ਅੰਕ ਦਾ ਸੁਆਮੀ ਮੰਨਿਆ ਜਾਂਦਾ ਹੈ ਜਿਸ ਕਾਰਨ ਅੰਕ 8 ਦੀਆਂ ਵਿਆਹੁਤਾ ਔਰਤਾਂ ਸੁਭਾਅ ਤੋਂ ਕਾਫ਼ੀ ਦ੍ਰਿੜ੍ਹ-ਨਿਸ਼ਚਈ ਹੋਣ ਦੇ ਨਾਲ-ਨਾਲ ਸ਼ਕਤੀਸ਼ਾਲੀ ਹੁੰਦੀਆਂ ਹਨ। ਪਰਿਵਾਰ ਤੇ ਆਪਣਿਆਂ ਪ੍ਰਤੀ ਆਸ਼ਾਵਾਦੀ ਹੋਣ ਦੇ ਨਾਲ ਕਾਫ਼ੀ ਪਾਜ਼ੀਟਿਵ ਹੁੰਦੀਆਂ ਹਨ। ਹਰ ਹਾਲਾਤ 'ਚ ਪਤੀ ਦਾ ਸਾਥ ਨਿਭਾਉਂਦੀਆਂ ਹਨ। ਚੀਜ਼ਾਂ ਦੇ ਪ੍ਰਤੀ ਵਿਹਾਰਕ ਹੋਣ ਦੇ ਨਾਲ ਜ਼ਿੰਮੇਵਾਰ ਹੁੰਦੀਆਂ ਹਨ। ਪਤੀ ਦੀ ਇੱਜ਼ਤ ਕਰਨ ਦੇ ਨਾਲ ਕਾਫ਼ੀ ਪਿਆਰ ਕਰਦੀਆਂ ਹਨ, ਪਰ ਇਨ੍ਹਾਂ ਨੂੰ ਝੂਠ ਸੁਣਨਾ ਬਰਦਾਸ਼ਤ ਨਹੀਂ ਹੁੰਦਾ।
ਜਿਨ੍ਹਾਂ ਵੀ ਔਰਤਾਂ ਦਾ ਜਨਮ 9, 18, ਜਾਂ 27 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 9 ਮੰਨਿਆ ਜਾਂਦਾ ਹੈ। ਮੁਲਾਂਕ 9 ਦੀਆਂ ਵਿਆਹੁਤਾ ਔਰਤਾਂ ਸੁਭਾਅ ਤੋਂ ਕਾਫ਼ੀ ਸੁਰੱਖਿਆਤਮਕ ਤੇ ਜਨੂਨੀ ਹੁੰਦੀਆਂ ਹਨ। ਮੰਗਲ ਦੇ ਪ੍ਰਭਾਵ ਨਾਲ ਇਨ੍ਹਾਂ ਦੀ ਸ਼ਖ਼ਸੀਅਤ ਕਾਫ਼ੀ ਸਾਹਸੀ ਤੇ ਬੋਲਡ ਹੋਣ ਦੇ ਨਾਲ-ਨਾਲ ਪਵਿੱਤਰ ਹਿਰਦੇ ਦੀ ਹੁੰਦੀ ਹੈ। ਪਤੀ ਨਾਲ ਇਨ੍ਹਾਂ ਦਾ ਰਿਸ਼ਤਾ ਕਾਫ਼ੀ ਪਿਆਰ ਭਰਿਆ ਹੁੰਦਾ ਹੈ। ਪਰਿਵਾਰ ਦੀ ਖ਼ੁਸ਼ੀ ਨੂੰ ਪ੍ਰਾਥਮਿਕਤਾ ਦੇਣ 'ਤੇ ਭਰੋਸਾ ਕਰਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।