religion news ਜੇਐੱਨਐੱਨ, ਨਵੀਂ ਦਿੱਲੀ : Guru Nanak Jayanti 2020 ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ 15ਵੀਂ ਸਦੀ 'ਚ ਭਾਰਤ 'ਚ ਇਕ ਧਰਮ ਉਭਰਿਆ ਜਿਸ ਨੇ ਸਮਾਨਤਾ, ਬੁਰਾਈ ਤੇ ਉਦਾਰਤਾ ਦੀ ਗੱਲ ਕੀਤੀ ਗਈ। ਇਹ ਸਿੱਖ ਧਰਮ ਸੀ। ਇਸ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ। ਕਿਹਾ ਜਾਂਦਾ ਹੈ ਕਿ ਸਿੱਖ ਧਰਮ ਭਾਰਤ 'ਚ ਚੌਥੇ ਸਭ ਤੋਂ ਵੱਡਾ ਧਰਮ ਹੈ। 30 ਨਵੰਬਰ ਨੂੰ ਗੁਰੂ ਨਾਨਕ ਜੈਅੰਤੀ ਹੈ। ਇਸ ਦਿਨ ਦਾ ਮਹੱਤਵ ਬਹੁਤ ਜ਼ਿਆਦਾ ਹੈ। ਗੁਰਪੁਰਬ ਸਿੱਖ ਭਾਈਚਾਰੇ ਦੇ ਲੋਕਾਂ ਲਈ ਬਹੁਤ ਖ਼ਾਸ ਹੁੰਦਾ ਹੈ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਨਾਨਕ ਦੇਵ ਦਾ ਸੰਸਾਰੀ ਕੰਮਾਂ 'ਚ ਮਨ ਨਹੀਂ ਲੱਗਦਾ ਸੀ ਤੇ ਉਹ ਪਰਮਾਤਮਾ ਦੀ ਸ਼ਕਤੀ ਤੇ ਸਤਿਸੰਗ ਆਦਿ 'ਚ ਜ਼ਿਆਦੇ ਰਹਿੰਦੇ ਸੀ। ਭਗਵਾਨ ਦੇ ਪ੍ਰਤੀ ਇਨ੍ਹਾਂ ਦਾ ਸਮਰਪਣ ਦੇਖ ਲੋਕਾਂ ਦੁਆਰਾ ਉਨ੍ਹਾਂ ਨੂੰ ਦਿਵਿਆ ਪੁਰਸ਼ ਕਿਹਾ ਜਾਣ ਲੱਗਾ। ਸਿੱਖ ਧਰਮ ਦਾ ਮੁੱਖ ਧਾਰਮਿਕ ਸਥਾਨ ਗੁਰਦੁਆਰਾ ਹੈ। ਪੂਰੇ ਭਾਰਤ 'ਚ ਸਥਾਪਿਤ ਹਜ਼ਾਰਾਂ ਗੁਰਦੁਆਰੇ ਹਨ।

ਭਾਰਤ 'ਚ ਮੌਜੂਦ ਹਰਮਨਪਿਆਰੇ ਗੁਰਦੁਆਰੇ

- ਗੁਰਦੁਆਰਾ ਹਰਿ ਮੰਦਰ ਸਾਹਿਬ, ਪੰਜਾਬ

- ਗੁਰਦੁਆਰਾ ਬਾਬਾ ਅਟਲ ਸਾਹਿਬ, ਪੰਜਾਬ

- ਤਖ਼ਤ ਸ੍ਰੀ ਦਮਦਮਾ ਸਾਹਿਬ, ਪੰਜਾਬ

- ਸ੍ਰੀ ਹਰਿਮੰਦਰ ਸਾਹਿਬ, ਪੰਜਾਬ

- ਤਖ਼ਤ ਸ੍ਰੀ ਪਟਨਾ ਸਾਬਿਹ, ਬਿਹਾਰ

- ਗੁਰਦੁਆਰਾ ਬੰਗਲਾ ਸਾਹਿਬ, ਨਵੀਂ ਦਿੱਲੀ

- ਗੁਰਦੁਆਰਾ ਮਜਨੂ ਦਾ ਟੀਲਾ, ਦਿੱਲੀ

- ਗੁਰਦੁਆਰਾ ਮੱਟਨ ਸਾਹਿਬ, ਜੰਮੂ ਤੇ ਕਸ਼ਮੀਰ

- ਤਖ਼ਤ, ਸਚਖੰਡ ਸ੍ਰੀ ਹਜ਼ੂਰ ਅਚਲਨਗਰ ਸਾਹਿਬ ਗੁਰਦੁਆਰਾ, ਮਹਾਰਾਸ਼ਟਰ

- ਗੁਰਦੁਆਰਾ ਨਾਨਕ ਝੀਰਾ ਸਾਹਿਬ, ਕਰਨਾਟਕ

- ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਉਤਰਾਖੰਡ

- ਗੁਰਦੁਆਰਾ ਰੇਵਾਲਸਰ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਡੇਰਾ ਬਾਬਾ ਭੜਭੂ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਭਾਨਗਰੀ ਸਾਹਿਬ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਨਾਦੁਆਨ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਪੋਰ ਸਾਹਿਬ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਸ਼ੇਰਗੜ੍ਹ ਸਾਹਿਬ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਸ੍ਰੀ ਨਾਰਾਇਣ ਹਰਿ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਮੰਡੀ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਗੁਰੂਦੁਆਰਾ ਤੀਰਗੜ੍ਹ ਸਾਹਿਬ, ਹਿਮਾਚਲ ਪ੍ਰਦੇਸ਼

- ਗੁਰਦੁਆਰਾ ਸ੍ਰੀ ਪਾਂਵਟਾ ਸਾਹਿਬ, ਹਿਮਾਚਲ ਪ੍ਰਦੇਸ਼

ਜਾਣੋ ਗੁਰੂ ਨਾਨਕ ਦੇਵ ਦੇ ਬਾਰੇ 'ਚ ...

ਗੁਰੂ ਨਾਨਕ ਦੇਵ ਜੀ ਦਾ ਜਨਮਦਿਨ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਦੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ਸਿੱਖ ਧਰਮ ਦੇ ਪਹਿਲੇ ਗੁਰੂ ਮੰਨੇ ਗਏ ਹੈ। ਗੁਰੂ ਨਾਨਕ ਦੇਵ ਨੇ ਹੀ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ। ਗੁਰੂ ਨਨਾਨਕ ਦੇਵ ਨੇ ਆਪਣੇ ਪਰਿਵਾਰਿਕ ਜੀਵਨ ਦੇ ਸੁੱਖ ਨੂੰ ਤਿਆਗ ਕੇ ਦੁਨੀਆ ਦੀਆ ਕਈ ਥਾਵਾਂ 'ਤੇ ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਬੁਰਾਈਆਂ ਨੂੰ ਦੂਰ ਕੀਤਾ ਜੋ ਲੋਕਾਂ ਦੇ ਮਨਾਂ 'ਚ ਵੱਸ ਗਈਆਂ ਸਨ।

Posted By: Sarabjeet Kaur