style="text-align: justify;"> ਸਟੇਟ ਬਿਊਰੋ, ਦੇਹਰਾਦੂਨ : ਹਰਿਦੁਆਰ 'ਚ 27 ਫਰਵਰੀ ਤੋਂ ਸ਼ੁਰੂ ਹੋ ਰਹੇ ਕੁੰਭ ਦੇ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ ਹੋਵੇਗਾ। ਇਹ ਰਿਪੋਰਟ ਆਉਣ ਤੋਂ ਪਹਿਲਾਂ ਦੇ 72 ਘੰਟੇ ਦੀ ਮਿਆਦ ਵਿਚਾਲੇ ਦੀ ਹੋਣੀ ਚਾਹੀਦੀ ਹੈ।

ਰਿਪੋਰਟ ਨਾ ਲਿਆਉਣ ਵਾਲੇ ਸ਼ਰਧਾਲੂਆਂ ਨੂੰ ਕੁੰਭ ਖੇਤਰ 'ਚ ਐਂਟਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਵੀ ਲਾਜ਼ਮੀ ਹੋਵੇਗੀ।