ਨਈਂ ਦੁਨੀਆ, ਨਵੀਂ ਦਿੱਲੀ : Navratri Kanya Pujan 2020 Muhurat and Time: ਸ਼ਕਤੀ ਦੀ ਅਰਾਧਨਾ ਦਾ ਤਿਉਹਾਰ ਨਰਾਤੇ ਜਾਰੀ ਹਨ। ਭਗਤਾਂ ਨੂੰ ਹੁਣ ਮਹਾਅਸ਼ਟਮੀ ਅਤੇ ਮਹਾਨੌਮੀ ਦਾ ਇੰਤਜ਼ਾਰ ਹੈ। ਇਸ ਦਿਨ ਘਰ-ਘਰ ਵਿਸ਼ੇਸ਼ ਪੂਜਾ ਹੁੰਦੀ ਹੈ ਅਤੇ ਕੰਨਿਆਵਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਹੁੰਦੀ ਹੈ। ਦੇਸ਼ ਦੇ ਵੱਡੇ ਹਿੱਸੇ 'ਚ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। ਪੰਚਾਂਗ ਅਨੁਸਾਰ, ਇਸ ਵਾਰ ਅਸ਼ਟਮੀ ਤਰੀਕ ਦੀ ਸ਼ੁਰੂਆਤ 23 ਅਕਤੂਬਰ ਨੂੰ ਸਵੇਰੇ 6 ਵਜ ਕੇ 57 ਮਿੰਟ 'ਤੇ ਹੋਵੇਗੀ, ਜੋ ਅਗਲੇ ਦਿਨ 24 ਅਕਤੂਬਰ ਨੂੰ ਸਵੇਰੇ 6 ਵਜ ਕੇ 58 ਮਿੰਟ ਤਕ ਰਹੇਗੀ। ਇਸ ਦਿਨ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਉਥੇ ਹੀ ਮਹਾਨੌਮੀ ਤਰੀਕ ਦੀ ਸ਼ੁਰੂਆਤ 24 ਅਕਤੂਬਰ ਨੂੰ ਸਵੇਰੇ 6 ਵਜ ਕੇ 58 ਮਿੰਟ 'ਤੇ ਹੋਵੇਗੀ, ਜੋ ਅਗਲੇ ਦਿਨ 25 ਅਕਤੂਬਰ ਨੂੰ ਸਵੇਰੇ 7 ਵਜ ਕੇ 41 ਮਿੰਟ ਤਕ ਰਹੇਗੀ। ਇਸ ਦਿਨ ਮਾਂ ਸਿੱਧਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।

Kanya Pujan ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਮਹਾਅਸ਼ਟਮੀ ਅਤੇ ਮਹਾਨੌਮੀ ਦੇ ਦਿਨ ਦੇਵੀ ਦੀ ਪੂਜਾ ਦੇ ਨਾਲ ਹੀ ਕੰਨਿਆਵਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸਤੋਂ ਬਾਅਦ ਉਨ੍ਹਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ ਅਤੇ ਉਪਹਾਰ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਨੌ ਕੰਨਿਆਵਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ। ਕੰਨਿਆਵਾਂ ਨੂੰ ਗਿਫਟ 'ਚ ਕੁਮਕੁਮ, ਬਿੰਦੀ ਅਤੇ ਚੂੜੀਆਂ ਦਿੱਤੀਆਂ ਜਾਂਦੀਆਂ ਹਨ।

ਇਕ ਸਵਾਲ ਇਹ ਉੱਠਦਾ ਹੈ ਕਿ ਕੰਨਿਆ ਕਿਸਨੂੰ ਮੰਨਿਆ ਜਾਂਦਾ ਹੈ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ 2 ਸਾਲ ਦੀ ਕੰਨਿਆ 'ਕੁਮਾਰੀ', ਤਿੰਨ ਸਾਲ ਦੀ 'ਤ੍ਰਿਮੂਰਤੀ', ਚਾਰ ਸਾਲ ਦੀ 'ਕਲਿਆਣੀ', ਪੰਜ ਸਾਲ ਦੀ 'ਰੋਹਿਣੀ', ਛੇ ਸਾਲ ਦੀ 'ਬਾਲਿਕਾ', ਸੱਤ ਸਾਲ ਦੀ 'ਚੰਡੀਕਾ', ਅੱਠ ਸਾਲ ਦੀ 'ਸ਼ਾਂਭਰੀ', ਨੌ ਸਾਲ ਦੀ 'ਦੁਰਗਾ' ਅਤੇ ਦਸ ਸਾਲ ਦੀ ਕੰਨਿਆ 'ਸੁਭਰਦਾ' ਕਹਾਉਂਦੀ ਹੈ। 11 ਸਾਲ ਤੋਂ ਉੱਪਰ ਦੀ ਅਵਸਥਾ ਦੀਆਂ ਕੰਨਿਆਵਾਂ ਦਾ ਪੂਜਨ ਨਹੀਂ ਕੀਤਾ ਜਾਂਦਾ। ਕਿਹਾ ਜਾਂਦਾ ਹੈ ਕਿ ਹੋਮ, ਜਪ ਅਤੇ ਦਾਨ ਨਾਲ ਦੇਵੀ ਇੰਨਾ ਖੁਸ਼ ਨਹੀਂ ਹੁੰਦੀ ਜਿੰਨਾ ਕਿ ਕੰਨਿਆ ਪੂਜਨ ਤੋਂ ਹੁੰਦੀ ਹੈ। ਦੁੱਖ, ਦਰਿਦਰਤਾ ਅਤੇ ਦੁਸ਼ਮਣਾਂ ਦੇ ਨਾਸ਼ ਲਈ ਕੰਨਿਆ ਪੂਜਨ ਸਭ ਤੋਂ ਉੱਚ ਮੰਨਿਆ ਗਿਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਨੌ ਕੰਨਿਆਵਾਂ ਦਾ ਹੀ ਪੂਜਨ ਕੀਤਾ ਜਾਵੇ, ਇਕ ਕੰਨਿਆ ਦਾ ਪੂਜਨ ਵੀ ਓਨਾ ਹੀ ਫਲਦਾਇਕ ਹੁੰਦਾ ਹੈ, ਜਿੰਨਾ ਨੌਂ ਕੰਨਿਆਵਾਂ ਦਾ।

Posted By: Ramanjit Kaur