ਜੇਐੱਨਐੱਨ, ਨਵੀਂ ਦਿੱਲੀ : ਅੱਸੂ ਨਰਾਤਰਿਆਂ ਦੀ ਗੂੰਜ ਦੇਸ਼ ਭਰ ਵਿੱਚ ਗੂੰਜ ਰਹੀ ਹੈ। ਨੌਂ ਦਿਨਾਂ ਤਕ ਚੱਲਣ ਵਾਲੇ ਇਸ ਤਿਉਹਾਰ ਵਿੱਚ ਮਾਂ ਦੁਰਗਾ ਦੇ ਨੌ ਸਿੱਧ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੌਂ ਦਿਨਾਂ ਦੌਰਾਨ ਕੰਨਿਆ ਦੀ ਪੂਜਾ, ਵਰਤ, ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਤੋਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਕੰਨਿਆ ਪੂਜਾ ਇਸ ਤਿਉਹਾਰ ਦੇ ਆਖ਼ਰੀ ਦਿਨ ਭਾਵ ਨੌਵੇਂ ਦਿਨ (ਨਵਮੀ ਤਿਥੀ) ਨੂੰ ਕੀਤੀ ਜਾਂਦੀ ਹੈ। ਇਸ ਦਿਨ ਨੌਂ ਛੋਟੀਆਂ ਬੱਚੀਆਂ ਨੂੰ ਘਰ ਬੁਲਾਇਆ ਜਾਂਦਾ ਹੈ ਅਤੇ ਹਲਵਾ ਅਤੇ ਛੋਲੇ ਜਾਂ ਖੀਰ-ਪੁਰੀ ਖਵਾਈ ਜਾਂਦੀ ਹੈ। ਪਰ ਇਨ੍ਹਾਂ ਸਾਰੀਆਂ ਕੁੜੀਆਂ ਦੇ ਨਾਲ ਲੰਗੂਰ (ਲੈਂਕੜਾ)ਯਾਨੀ ਛੋਟੇ ਮੁੰਡੇ ਨੂੰ ਖਵਾਣਾ ਵੀ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਕਾਰਨ ਹੈ ਅਤੇ ਇਸ ਦਿਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਲੰਗੂਰ ਜਾਂ ਲੈਂਕੜੇ ਨੂੰ ਖੁਆਉਣਾ ਜ਼ਰੂਰੀ

ਕੰਨਿਆ ਪੂਜਾ ਵਾਲੇ ਦਿਨ 9 ਲੜਕੀਆਂ ਨੂੰ ਆਪਣੇ ਘਰ ਬੈਠ ਕੇ ਭੋਜਨ ਛਕਾਉਣ ਅਤੇ ਉਨ੍ਹਾਂ ਨੂੰ ਦਕਸ਼ਿਣਾ ਦੇਣ ਦਾ ਰਿਵਾਜ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਇਸ ਦਿਨ ਛੋਟੀਆਂ ਬੱਚੀਆਂ ਨੂੰ ਦੇਵੀ ਭਗਵਤੀ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਸ਼ਰਧਾ ਨਾਲ ਪੂਜਾ ਕੀਤੀ ਜਾਂਦੀ ਹੈ। ਪਰ ਕੰਨਿਆ ਪੂਜਾ ਵਿੱਚ ਲੜਕੇ ਨੂੰ ਵੀ ਲੰਗੂਰ ਜਾਂ ਲੈਂਕੜੇ ਦੇ ਰੂਪ ਵਿੱਚ ਬਿਠਾਇਆ ਜਾਂਦਾ ਹੈ। ਇੱਥੇ ਲੰਗੂਰ ਦਾ ਅਰਥ ਭਗਵਾਨ ਹਨੂੰਮਾਨ ਜੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹਨੂੰਮਾਨ ਜੀ ਨੂੰ ਪੂਜਣ ਤੋਂ ਬਿਨਾਂ ਪੂਜਾ ਅਧੂਰੀ ਰਹਿੰਦੀ ਹੈ।

ਕੰਨਿਆ ਪੂਜਣ ਵੇਲੇ ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ

- ਕੰਨਿਆ ਪੂਜਾ ਵਾਲੇ ਦਿਨ ਸਾਰੀਆਂ ਕੁੜੀਆਂ ਦੇ ਪੈਰ ਧੋ ਕੇ ਕਿਸੇ ਸਾਫ਼ ਥਾਂ 'ਤੇ ਬਿਠਾਓ।

- ਫਿਰ ਸਭ ਮਾਂ ਭਗਵਤੀ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਧਾ ਨਾਲ ਭੋਜਨ ਕਰਵਾਓ ਅਤੇ ਮੰਤਰਾਂ ਦਾ ਜਾਪ ਕਰਦੇ ਰਹੋ।

- ਇਸ ਤੋਂ ਬਾਅਦ ਉਨ੍ਹਾਂ ਨੂੰ ਸਮਰੱਥਾ ਅਨੁਸਾਰ ਕੱਪੜੇ, ਪੈਸੇ ਜਾਂ ਖਿਡੌਣੇ ਦਿਓ ਤੇ ਉਨ੍ਹਾਂ ਦਾ ਆਸ਼ੀਰਵਾਦ ਲੈ ਕੇ ਉਨ੍ਹਾਂ ਨੂੰ ਘਰੋਂ ਵਿਦਾ ਕਰੋ।

- ਇਸ ਦਿਨ ਖ਼ਾਸ ਧਿਆਨ ਰੱਖੋ ਕਿ ਲੜਕੀਆਂ ਦੀ ਉਮਰ 10 ਸਾਲ ਤੋਂ ਵੱਧ ਨਾ ਹੋਵੇ। ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਨਾਲ ਜੀਵਨ ਵਿੱਚ ਖ਼ੁਸ਼ੀਆਂ ਟਿਕੀਆਂ ਰਹਿੰਦੀਆਂ ਹਨ।

Posted By: Jaswinder Duhra