ਹਿੰਦੂ ਧਰਮ 'ਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਲ ਭਰ 'ਚ ਨਰਾਤੇ ਚਾਰ ਵਾਰ ਮਨਾਏ ਜਾਂਦੇ ਹਨ। ਚੇਤ ਤੇ ਅੱਸੂ ਦੇ ਨਰਾਤਿਆਂ ਤੋਂ ਇਲਾਵਾ ਦੋ ਗੁਪਤ ਨਰਾਤੇ ਵੀ ਹੁੰਦੇ ਹਨ। ਜਿਨ੍ਹਾਂ ਨੂੰ ਮਾਘ ਤੇ ਹਾੜ ਦੇ ਨਰਾਤੇ ਵੀ ਕਹਿੰਦੇ ਹਨ। ਨਰਾਤਿਆਂ ਦੌਰਾਨ ਮਾਂ ਦੁਰਗਾ ਦੇ ਅਲੱਗ-ਅਲੱਗ ਸਰੂਪਾਂ ਦੀ ਨੌਂ ਦਿਨ ਪੂਜਾ ਕੀਤੀ ਜਾਂਦੀ ਹੈ। ਹਿੰਦੂ ਪੰਚਾਂਗ ਅਨੁਸਾਰ, ਚੇਤ ਦੇ ਨਰਾਤਿਆਂ ਦਾ ਆਰੰਭ 13 ਅਪ੍ਰੈਲ ਤੋਂ ਹੋ ਰਿਹਾ ਹੈ ਜਿਸ ਦਾ ਸਮਾਪਨ 22 ਅਪ੍ਰੈਲ ਨੂੰ ਹੋਵੇਗਾ।

ਕਦੋਂ ਕੀਤੀ ਜਾਂਦੀ ਹੈ ਕਲਸ਼ ਸਥਾਪਨਾ

ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ 13 ਅਪ੍ਰੈਲ ਨੂੰ ਕਲਸ਼ ਸਥਾਪਨਾ ਕੀਤੀ ਜਾਵੇਗੀ। ਨਰਾਤਿਆਂ 'ਚ ਕਲਸ਼ ਸਥਾਪਨਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਨਰਾਤਿਆਂ ਦੌਰਾਨ ਕਲਸ਼ ਸਥਾਪਨਾ ਨੂੰ ਸ਼ੁੱਭ ਫਲਕਾਰੀ ਮੰਨਿਆ ਗਿਆ ਹੈ। ਨਰਾਤਿਆਂ ਦੌਰਾਨ ਮਾਂ ਸ਼ੈਲਪੁੱਤਰੀ, ਬ੍ਰਹਮਚਾਰਿਣੀ, ਚੰਦਰਘੰਟਾ, ਕੁਸ਼ਮਾਂਡਾ, ਸਕੰਦਮਾਤਾ, ਕਾਤਿਆਇਨੀ, ਕਾਲਰਾਤਰੀ, ਮਹਾਗੌਰੀ ਤੇ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।

ਕਿਉਂ ਕਿਉਂ ਕੀਤੀ ਜਾਂਦੀ ਹੈ ਕਲਸ਼ ਸਥਾਪਨਾ

ਪੂਜਾ ਸਥਾਨ 'ਤੇ ਕਲਸ਼ ਦੀ ਸਥਾਪਨਾ ਕਰਨ ਤੋਂ ਪਹਿਲਾਂ ਉਸ ਜਗ੍ਹਾ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਜਾਂਦਾ ਹੈ। ਕਲਸ਼ ਨੂੰ ਪੰਜ ਤਰ੍ਹਾਂ ਦੇ ਪੱਤਿਆਂ ਨੂੰ ਸਜਾਇਆ ਜਾਂਦਾ ਹੈ ਤੇ ਉਸ ਵਿਚ ਹਲਦੀ ਦੀਆਂ ਗੰਢਾਂ, ਸੁਪਾਰੀ, ਦੂਰਵਾ ਆਦਿ ਰੱਖੀ ਜਾਂਦੀ ਹੈ। ਕਲਸ਼ ਸਥਾਪਿਤ ਕਰਨ ਲਈ ਉਸ ਦੇ ਹੇਠਾਂ ਰੇਤ ਦੀ ਬੇਦੀ ਬਣਾਈ ਜਾਂਦੀ ਹੈ ਜਿਸ ਵਿਚ ਜੌਂ ਬੀਜੇ ਜਾਂਦੇ ਹਨ। ਜੌਂ ਬੀਜਣ ਦੀ ਵਿਧੀ ਧਨ ਦੇਣ ਵਾਲੀ ਦੇਵੀ ਅੰਨਪੂਰਨਾ ਨੂੰ ਖੁਸ਼ ਕਰਨ ਲਈ ਕੀਤੀ ਜਾਂਦੀ ਹੈ। ਮਾਂ ਦੁਰਗਾ ਦੀ ਫੋਟੋ ਜਾਂ ਮੂਰਤੀ ਨੂੰ ਪੂਜਾ ਸਥਾਨ ਦੇ ਵਿਚਕਾਰ ਸਥਾਪਿਤ ਕਰਦੇ ਹਨ। ਇਸ ਤੋਂ ਬਾਅਦ ਮਾਂ ਦੁਰਗਾ ਦਾ ਸ਼ਿੰਗਾਰ, ਰੋਲੀ, ਚੌਲ, ਸੰਧੂਰ, ਮਾਲਾ, ਫੁੱਲ, ਚੁੰਨੀ, ਸਾੜ੍ਹੀ, ਗਹਿਣੇ ਭੇਟ ਕਰਦੇ ਹਨ। ਕਲਸ਼ ਵਿਚ ਅਖੰਡ ਜੋਤ ਜਗਾਈ ਜਾਂਦੀ ਹੈ ਜਿਸ ਨੂੰ ਵਰਤ ਦੇ ਆਖ਼ਰੀ ਦਿਨ ਤਕ ਜਲਾਇਆ ਜਾਣਾ ਚਾਹੀਦਾ ਹੈ।

ਨਰਾਤਿਆਂ ਦੇ ਪਹਿਲੇ ਦਿਨ ਮਾਂ ਦੀ ਸਵਾਰੀ

ਨਰਾਤਿਆਂ 'ਚ ਮਾਂ ਦੁਰਗਾ ਦੇ ਵਾਹਨ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਦੁਰਗਾ ਹਰ ਨਰਾਤੇ ਦੇ ਪਹਿਲੇ ਦਿਨ ਅਲੱਗ-ਅਲੱਗ ਵਾਹਨਾਂ 'ਤੇ ਸਵਾਰ ਹੋ ਕੇ ਆਉਂਦੀ ਹੈ। ਮੋਦਿਨ ਜੋਤਿਸ਼ ਸ਼ਾਸਤਰ 'ਚ ਇਸ 'ਤੇ ਚਾਨਣ ਪਾਇਆ ਗਿਆ ਹੈ। ਮਾਂ ਦੇ ਵਾਹਨ ਤੋਂ ਵੀ ਖੁਸ਼ਹਾਲੀ ਦਾ ਪਤਾ ਲਗਾਇਆ ਜਾਂਦਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਸਾਲ 2020 'ਚ ਜਿਸ ਵਾਹਨ ਤੋਂ ਮਾਂ ਦੁਰਗਾ ਸਵਾਰ ਹੋ ਕੇ ਆਈ ਵੀ ਇਸ ਸਾਲ ਵੀ ਉਸੇ ਵਹਾਨ 'ਤੇ ਸਵਾਰ ਹੋ ਕੇ ਮਾਂ ਦੁਰਗਾ ਆ ਰਹੀ ਹੈ। ਯਾਨੀ ਇਸ ਸਾਲ ਮਾਂ ਦੇ ਵਾਹਨ 'ਚ ਕੋਈ ਬਦਲਾਅ ਨਹੀਂ ਹੈ। ਸਾਲ 2021 'ਚ ਵਾਸੰਤਿਕ ਨਰਾਤੇ ਚਤੇ ਮਹੀਨੇ ਦੀ ਸ਼ੁਕਲ ਪੱਖ ਦੀ ਪ੍ਰਤੀਪਦਾ ਨੂੰ ਵੀ ਮਾਂ ਦੁਰਗਾ ਦਾ ਵਾਹਨ ਘੋੜਾ ਹੀ ਰਹੇਗਾ। ਇਸ ਸਾਲ ਮੰਗਲਵਾਰ ਤੋਂ ਚੇਤ ਦੇ ਨਰਾਤੇ ਆਰੰਭ ਹੋ ਰਹੇ ਹਨ। ਇਸ ਲਈ ਮਾਂ ਦਾ ਵਾਹਨ ਘੋੜਾ ਹੈ।

Posted By: Seema Anand