ਨਈ ਦੁਨੀਆ, ਨਵੀਂ ਦਿੱਲੀ : ਹਰ ਸਾਲ ਸਰਾਧਾਂ ਤੋਂ ਅਗਲੇ ਦਿਨ ਨਰਾਤੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਵਾਰ ਨਰਾਤੇ ਇਕ ਮਹੀਨੇ ਬਾਅਦ ਆਉਣਗੇ। ਪੰਡਤ ਮਨੀਸ਼ ਸ਼ਾਸਤਰੀ ਮੁਤਾਬਿਕ, ਇਸ ਵਾਰ ਸਰਾਧ ਖ਼ਤਮ ਹੁੰਦਿਆਂ ਹੀ ਅਧਿਮਾਸ ਲੱਗ ਗਿਆ ਹੈ, ਯਾਨੀ ਨਰਾਤਿਆਂ ਤੇ ਸਰਾਧਾਂ ਵਿਚਕਾਰ ਇਕ ਮਹੀਨੇ ਦਾ ਵਕਫ਼ਾ ਆਇਆ ਹੈ। ਅੱਸੂ ਮਹੀਨੇ 'ਚ ਮਲਮਾਸ ਲੱਗਣ ਕਾਰਨ ਇਕ ਮਹੀਨੇ ਦੇ ਫ਼ਰਕ 'ਤੇ ਨਰਾਤਿਆਂ ਦੇ ਸ਼ੁੱਭ ਆਰੰਭ ਦਾ ਸੰਯੋਗ 165 ਸਾਲਾਂ 'ਚ ਪਹਿਲੀ ਵਾਰ ਬਣਿਆ ਹੈ।

Navratri 2020: ਜਾਣੋ ਕਦੋਂ ਤੋਂ ਸ਼ੁਰੂ ਹੋਣਗੇ ਨਰਾਤੇ

ਪਹਿਲਾ ਨਰਾਤਾ: ਮਾਂ ਸ਼ੈਲਪੁੱਤਰੀ 17 ਅਕਤੂਬਰ 2020( ਸ਼ਨਿਚਰਵਾਰ)

ਦੂਜਾ ਨਰਾਤਾ: ਮਾਂ ਬ੍ਰਹਮਚਾਰਿਨੀ 18 ਅਕਤੂਬਰ 2020 ( ਐਤਵਾਰ)

ਤੀਜਾ ਨਰਾਤਾ - ਮਾਂ ਚੰਦਰਘੰਟਾ 19 ਅਕਤੂਬਰ 2020 ( ਸੋਮਵਾਰ)

ਚੌਥਾ ਨਰਾਤਾ - ਮਾਂ ਕੁਸ਼ਮਾਂਡਾ 20 ਅਕਤੂਬਰ 2020 (ਮੰਗਲਵਾਰ)

ਪੰਜਵਾਂ ਨਰਾਤਾ - ਮਾਂ ਸਕੰਦਮਾਤਾ 21 ਅਕਤੂਬਰ 2020 (ਬੁੱਧਵਾਰ)

ਛੇਵਾਂ ਨਰਾਤਾ- ਮਾਂ ਕਾਤਯਾਨੀ 22 ਅਕਤੂਬਰ 2020 (ਵੀਰਵਾਰ)

ਸੱਤਵਾਂ ਨਰਾਤਾ- ਮਾਂ ਕਾਲਰਾਤਰੀ 23 ਅਕਤੂਬਰ (ਸ਼ੁੱਕਰਵਾਰ)

ਅੱਠਵਾਂ ਨਰਾਤਾ - ਮਾਂ ਮਹਾਗੌਰੀ (ਦੁਰਗਾ ਅਸ਼ਟਮੀ) 24 ਅਕਤੂਬਰ (ਸ਼ਨਿਚਰਵਾਰ)

ਨੌਵਾਂ ਨਰਾਤਾ- ਮਾਂ ਸਿੱਧੀਦਾਤਰੀ (ਵਿਜੈਦਸਮੀ/ਦੁਸਹਿਰਾ) 25 ਅਕਤੂਬਰ (ਐਤਵਾਰ)

ਦਸਵਾਂ ਨਰਾਤਾ- ਦੁਰਗਾ ਵਿਸਰਜਨ 26 ਅਕਤੂਬਰ 2020 (ਸੋਮਵਾਰ)

ਅਜਿਹਾ ਲੀਪ ਸਾਲ ਹੋਣ ਕਾਰਨ ਹੈ। ਇਸ ਵਾਰ ਚਤੁਰਮਾਸ ਜੋ ਹਮੇਸ਼ਾ ਚਾਰ ਮਹੀਨੇ ਦਾ ਹੁੰਦਾ ਹੈ, ਇਸ ਵਾਰ ਪੰਜ ਮਹੀਨੇ ਦਾ ਹੋਵੇਗਾ। ਜੋਤਿਸ਼ਵਿਦਾਂ ਦੀ ਮੰਨੀਏ ਤਾਂ 160 ਸਾਲ ਬਾਅਦ ਲੀਪ ਸਾਲ ਤੇ ਅਧਿਮਾਸ ਦੋਵੇਂ ਹੀ ਇਕ ਸਾਲ 'ਚ ਆਉਂਦੇ ਹਨ। ਚਤੁਰਮਾਸ ਲੱਗਣ ਨਾਲ ਵਿਆਹ, ਮੁੰਡਨ, ਕੰਨ ਵਿਨ੍ਹਾਉਣ ਵਰਗੇ ਮੰਗਲ ਕਾਰਜ ਨਹੀਂ ਹੋਣਗੇ। ਇਸ ਸਮੇਂ ਦੌਰਾਨ ਪੂਜਨ, ਪਾਠ, ਵਰਤ ਤੇ ਸਾਧਨਾ ਦਾ ਵਿਸ਼ੇਸ਼ ਮਹੱਤਵ ਰਹੇਗਾ।

Posted By: Amita Verma