ਜੇਐੱਨਐੱਨ, ਨਵੀਂ ਦਿੱਲੀ : Navratri 2019 Maa Durga Puja : ਸਰਦ ਰੁੱਤ ਦੇ ਨਰਾਤੇ 29 ਸਤੰਬਰ ਦਿਨ ਐਤਵਾਰ ਤੋਂ ਸ਼ੁਰੂ ਹੋ ਰਹੇ ਹਨ। ਹਿੰਦੂ ਕੈਲੰਡਰ ਅਨੁਸਾਰ ਸਰਦ ਰੁੱਤ ਦੇ ਨਰਾਤਿਆਂ ਦਾ ਆਰੰਭ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤੋਂ ਹੁੰਦਾ ਹੈ। ਨਰਾਤਿਆਂ ਵੇਲੇ ਮਾਤਾ ਧਰਤੀ 'ਤੇ ਵਾਸ ਕਰਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਆਪਣੀ ਰਾਸ਼ੀ ਅਨੁਸਾਰ ਮਾਂ ਦੁਰਗਾ ਦੇ ਵਿਸ਼ੇਸ਼ ਸਰੂਪ ਦੀ ਅਰਾਧਨਾ ਕਰੋਗੇ ਤਾਂ ਤੁਹਾਡੀਆਂ ਮਨੋਕਾਮਨਾਵਾਂ ਜਲਦ ਪੂਰੀਆਂ ਹੋਣਗੀਆਂ। ਆਓ ਜਾਣਦੇ ਹਾਂ...ਅਲੱਗ-ਅਲੱਗ ਰਾਸ਼ੀਆਂ ਲਈ ਮਾਂ ਦੁਰਗਾ ਦੇ ਕਿਸੇ ਸਰੂਪ ਦੀ ਅਰਾਧਨਾ ਉੱਤਮ ਫਲ਼ਦਾਈ ਹੋ ਸਕਦੀ ਹੈ।

ਮੇਖ : ਇਸ ਰਾਸ਼ੀ ਦੇ ਜਾਤਕ ਨੂੰ ਮਾਂ ਦੁਰਗਾ ਦੇ ਸ਼ੈਲਪੁੱਤਰੀ ਸਰੂਪ ਦੀ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕਰਨੀ ਚਾਹੀਦੀ ਹੈ। ਜੇਕਰ ਸੰਭਵ ਹੋਵੇ ਤਾਂ ਹਰ ਮਹੀਨੇ ਦੀ ਨੌਵੀਂ ਤਾਰੀਕ ਨੂੰ ਮਾਤਾ ਦਾ ਵਰਤ ਰੱਖੋ। ਇਸ ਨਾਲ ਮਨ ਦੀ ਚੰਚਲਤਾ ਖ਼ਤਮ ਹੋਵੇਗੀ, ਵਚਨਬੱਧਤਾ ਆਵੇਗੀ।

ਬ੍ਰਿਖ : ਬ੍ਰਿਖ ਰਾਸ਼ੀ ਦੇ ਲੋਕਾਂ ਨੂੰ ਮਾਂ ਦੁਰਗਾ ਦੇ ਬ੍ਰਹਮਚਾਰਿਨੀ ਸਰੂਪ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਵੀ ਹਰ ਮਹੀਨੇ ਦੀ ਨੌਮੀ ਨੂੰ ਮਾਤਾ ਦਾ ਵਰਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਮਨੋਕਾਮਨਾਵਾਂ ਦੀ ਪੂਰਤੀ ਹੋਵੇਗੀ।

ਮਿਥੁਨ : ਇਸ ਰਾਸ਼ੀ ਦੇ ਲੋਕਾਂ ਨੂੰ ਦੇਵੀ ਚੰਦਰਘੰਟਾ ਦੀ ਪੂਜਾ ਕਰਨੀ ਚਾਹੀਦੀ ਹੈ। ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਦੀ ਅਸ਼ਟਮੀ ਨੂੰ ਮਾਤਾ ਦਾ ਵਰਤ ਰੱਖਣਾ ਚਾਹੀਦਾ ਹੈ।

ਕਰਕ : ਇਸ ਰਾਸ਼ੀ ਦੇ ਜਾਤਕਾਂ ਨੂੰ ਮਾਂ ਸਿੱਧੀਦਾਤਰੀ ਦੀ ਪੂਜਾ ਕਰਨੀ ਚਾਹੀਦੀ ਹੈ। ਸੰਭਵ ਹੋਵੇ ਤਾਂ ਹਰ ਮਹੀਨੇ ਦੀ ਨੌਮੀ ਨੂੰ ਮਾਤਾ ਦਾ ਵਰਤ ਰੱਖੋ।

ਸਿੰਘ : ਇਸ ਰਾਸ਼ੀ ਦੇ ਲੋਕਾਂ ਨੂੰ ਮਾਂ ਦੁਰਗਾ ਦੇ ਕਾਲਰਾਤਰੀ ਸਰੂਪ ਦੀ ਅਰਾਧਨਾ ਕਰਨੀ ਚਾਹੀਦੀ ਹੈ। ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਦੀ ਅਸ਼ਟਮੀ ਨੂੰ ਮਾਤਾ ਦਾ ਵਰਤ ਰੱਖਣਾ ਚਾਹੀਦਾ ਹੈ।

ਕੰਨਿਆ : ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਦੇਵੀ ਚੰਦਰਘੰਟਾ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨੀ ਚਾਹੀਦੀ ਹੈ। ਹਰ ਮਹੀਨੇ ਦੀ ਨੌਮੀ ਨੂੰ ਦੇਵੀ ਚੰਦਰਘੰਟਾ ਦਾ ਵਰਤ ਰੱਖੋ।

ਤੁਲਾ : ਇਸ ਰਾਸ਼ੀ ਦੇ ਜਾਤਕਾਂ ਨੂੰ ਮਾਂ ਬ੍ਰਹਮਚਾਰਨੀ ਦੀ ਪੂਜਾ ਕਰਨੀ ਚਾਹੀਦੀ ਹੈ ਤੇ ਹਰ ਮਹੀਨੇ ਦੀ ਨੌਮੀ ਨੂੰ ਮਾਤਾ ਦਾ ਵਰਤ ਕਰਨਾ ਚਾਹੀਦਾ ਹੈ।

ਬ੍ਰਿਸ਼ਚਕ : ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਦੇਵੀ ਸ਼ੈਲਪੁੱਤਰੀ ਦੀ ਪੂਜਾ ਕਰਨੀ ਚਾਹੀਦੀ ਹੈ। ਹਰ ਮਹੀਨੇ ਦੀ ਅਸ਼ਟਮੀ ਨੂੰ ਦੇਵੀ ਸ਼ੈਲ ਪੁੱਤਰੀ ਦਾ ਵਰਤ ਕਰਨਾ ਚਾਹੀਦਾ ਹੈ।

ਧਨੂ, ਮਕਰ, ਕੁੰਭ ਤੇ ਮੀਨ : ਇਸ ਰਾਸ਼ੀ ਦੇ ਜਾਤਕ ਸਿੱਧੀਦਾਤਰੀ ਮਾਤਾ ਦੀ ਪੂਜਾ ਕਰਨ ਅਤੇ ਹਰ ਮਹੀਨੇ ਦੀ ਅਸ਼ਟਮੀ ਨੂੰ ਮਾਤਾ ਨੂੰ ਸਮਰਪਿਤ ਵਰਤ ਕਰਨ।

Posted By: Seema Anand