Navratri 2020 ਇਸ ਵਾਰ ਸ਼ਕਤੀ ਦੀ ਉਪਾਸਨਾ ਦੇ ਤਿਉਹਾਰ ਅੱਸੂ ਦੇ ਨਰਾਤੇ ਸਮਾਪਤ ਹੋ ਰਹੇ ਹਨ। ਨੌਮੀ ਪੂਜਨ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ’ਤੇ ਰਾਵਣ ਦਹਿਨ ਇਕ ਹੀ ਦਿਨ ਹੋਵੇਗਾ। ਇਸ ਦੇ ਚਲਦੇ ਜਿਥੇ ਸਵੇਰੇ ਮਾਤਾ ਦੀ ਵਿਦਾਈ ਹੋਵੇਗੀ, ਉਥੇ ਸ਼ਾਮ ਨੂੰ ਥਾਂ ਥਾਂ ਬੁਰਾਈ ਤੇ ਪ੍ਰਤੀਕ ਰਾਵਣ ਦਾ ਦਹਿਨ ਕੀਤਾ ਜਾਵੇਗਾ। ਜੋਤਿਸ਼ਾਂ ਮੁਤਾਬਕ ਇਸ ਵਾਰ 25 ਅਕਤੂਬਰ ਨੂੰ ਉਦਇਆ ਤਿਥੀ ਵਿਚ ਨੌਮੀ ਅਤੇ ਅਪਰਾਨਹ ਵਿਆਪਨੀ ਤਿਥੀ ਦਸਮੀ ਹੋਵੇਗੀ। ਉਦਇਆ ਤਿਥੀ ਵਿਚ ਨੌਮੀ ਹੋਣ ਤੋਂ ਸ਼ਕਤੀ ਦੇ ਉਪਾਸਕ ਕੁਲ ਪਰੰਪਰਾਗਤ ਇਸ ਦਿਨ ਨੌਮੀ ਪੂਜਨ ਕਰ ਮਾਤਾ ਨੂੰ ਵਿਦਾਈ ਦੇਣਗੇ ਜਦਕਿ ਅਪਰਾਹਨ ਵਿਆਪਨੀ ਤਿਥੀ ਦਸਮੀ ਰਹੇਗੀ। ਇਸ ਲਈ ਰਾਵਣ ਦਹਿਨ ਦੇ ਨਾਲ ਸਸ਼ਤਰ ਪੂਜਨ ਵੀ ਕੀਤਾ ਜਾਵੇਗਾ।

ਜੋਤਿਸ਼ ਮੁਤਾਬਕ ਅੱਸੂ ਦੇ ਨਰਾਤੇ ਦੀ ਸ਼ੁਰੂਆਤ 17 ਅਕਤੂਬਰ ਨੂੰ ਹੋਈ। ਸਾਰੇ ਪ੍ਰਮੁੱਖ ਪੰਚਾਂਗਾਂ ਵਿਚ ਅਸ਼ਟਮੀ 24 ਅਕਤੂਬਰ ਨੂੰ ਸਵੇਰੇ 11.32 ਵਜੇ ਤਕ ਦੱਸੀ ਗਈ ਹੈ। ਇਸ ਤੋਂ ਬਾਅਦ ਨੌਮੀ ਦੀ ਸ਼ੁਰੂਆਤ 25 ਅਕਤੂਬਰ ਐਤਵਾਰ ਨੂੰ ਦੁਪਹਿਰ 11.52 ਵਜੇ ਤਕ ਰਹੇਗੀ। ਇਸ ਤੋਂ ਬਾਅਦ ਦਸਮੀ ਸ਼ੁਰੂ ਹੋ ਜਾਵੇਗੀ ਜੋ 26 ਅਕਤੂਬਰ ਨੂੰ ਸਵੇਰੇ 11.27 ਵਜੇ ਤਕ ਰਹੇਗੀ। ਸਾਸ਼ਤਰਾਂ ਮੁਤਾਬਕ ਦੁਸਹਿਰਾ ਅਪਰਾਹਨ ਵਿਆਪਨੀ ਤਿਥੀ ਵਿਚ ਮਨਾਉਣਾ ਸਸ਼ਤਰ ਬਰਾਬਰ ਸਮਝਿਆ ਜਾਂਦਾ ਹੈ। ਇਸ ਦੇ ਚਲਦੇ 25 ਅਕਤੂਬਰ ਨੂੰ ਦੁਸਹਿਰਾ ਵੀ ਹੋਵੇਗਾ।

ਇਸ ਦਿਨ ਵੀ ਵਿਜੇ ਮਹੂਰਤ ਦੁਪਹਿਰ 2.02 ਤੋਂ 2.47 ਵਜੇ ਤਕ ਰਹੇਗਾ। ਧਰਮ ਸਿੰਧੂੁ ਮੁਤਾਬਕ ਮਹਾਅਸ਼ਟਮੀ ਉਦੇ ਕਾਲ ਵਿਚ ਘਟੀ ਮਾਤਰ ਹੋਵੇ ਤਾਂ ਨੌਮੀ ਯੁਕਤ ਗ੍ਰਹਿਣ ਕਰਨਾ ਚਾਹੀਦਾ ਹੈ। 24 ਅਕਤੂਬਰ ਨੂੰ ਅਸ਼ਟਮੀ ਸਵੇਰੇ 11.32 ਵਜੇ ਤਕ ਹੈ। ਇਸ ਕਾਰਨ 24 ਅਕਤੂਬਰ ਨੂੰ ਅਸ਼ਟਮੀ ਸਵੇਰੇ 11.32 ਵਜੇ ਤਕ ਹੈ। ਇਸ ਕਾਰਨ 24 ਅਕਤੂਬਰ ਸ਼ਨੀਵਾਰ ਨੂੰ ਦੁਰਗਾ ਅਸ਼ਟਮੀ ਮਨਾਉਣਾ ਸਾਸ਼ਤਰ ਦੇ ਬਰਾਬਰ ਹੈ। ਹਾਲਾਂਕਿ ਕਈ ਲੋਕ ਕੁਲ ਪਰੰਪਰਾ ਮੁਤਾਬਕ 24 ਅਕਤੂਬਰ ਨੂੰ ਵੀ ਨੌਮੀ ਦਾ ਪੂਜਨ ਕਰਨਗੇ।

Posted By: Tejinder Thind