ਨਈ ਦੁਨੀਆ, ਨਵੀਂ ਦਿੱਲੀ : Nautapa 2020 : ਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਜਦੋਂ ਰੋਹਿਣੀ ਨਛੱਤਰ 'ਚ ਪ੍ਰਵੇਸ਼ ਕਰਦਾ ਹੈ ਉਦੋਂ ਤੋਂ ਨੌਂਤਪਾ ਆਰੰਭ ਹੁੰਦਾ ਹੈ। ਨੌਤਪਾ ਦੇ ਨੌਂ ਦਿਨ ਸੂਰਜ ਜ਼ਬਰਦਸਤ ਗਰਮੀ ਵਰ੍ਹਾਉਂਦਾ ਹੈ ਜਿਸ ਨਾਲ ਗਰਮੀ ਦਾ ਕਹਿਰ ਵਧਦਾ ਹੈ। ਇਸ ਵਾਰ 24 ਮਈ ਦੀ ਰਾਤ 2 ਵੱਜ ਕੇ 32 ਮਿੰਟ 'ਤੇ ਸੂਰਜ ਰੋਹਿਣੀ ਨਛੱਤਰ 'ਚ ਪ੍ਰਵੇਸ਼ ਕਰੇਗਾ। ਨੌਂਤਪਾ ਦੀ ਸ਼ੁਰੂਆਤ ਬੇਸ਼ੱਕ 24 ਮਈ ਦੀ ਰਾਤ ਹੋ ਜਾਵੇਗੀ, ਪਰ ਸੂਰਜ ਦੀ ਤਪਸ਼ ਦਾ ਅਸਰ 25 ਮਈ ਤੋਂ ਮੰਨਿਆ ਜਾਵੇਗਾ। ਸੱਤਵੇਂ ਦਿਨ ਸ਼ੁੱਕਰ ਗ੍ਰਹਿ ਅਸਤ ਹੋ ਰਿਹਾ ਹੈ ਇਸ ਲਈ ਇਸ ਵਾਰ ਨੌਂਤਪਾ ਦੇ ਨੌਂ ਦਿਨਾਂ ਦੀ ਬਜਾਏ ਸੱਤ ਦਿਨਾਂ ਤਕ ਹੀ ਸੂਰਜ ਆਪਣਾ ਜ਼ਬਰਦਸਤ ਅਸਰ ਦਿਖਾਵੇਗਾ। ਜੋਤਿਸ਼ ਆਚਾਰੀਆ ਡਾ. ਦੱਤਾਤ੍ਰੇਅ ਹੋਸਕੇਰੇ ਅਨੁਸਾਰ ਸੂਰਜ ਦੇ ਰੋਹਿਣੀ ਨਛੱਤਰ 'ਚ ਪ੍ਰਵੇਸ਼ ਕਰਨ ਤੋਂ ਬਾਅਦ ਅਗਲੇ 9 ਨਛੱਤਰਾਂ ਤਕ ਨੌਂਤਪਾ ਦਾ ਅਸਰ ਮੰਨਿਆ ਜਾਂਦਾ ਹੈ। ਇਸ ਵਾਰ ਸੱਤਵੇਂ ਦਿਨ ਸ਼ੁੱਕਰ ਗ੍ਰਹਿ ਅਸਤ ਹੋ ਜਾਵੇਗਾ। ਇਸ ਕਾਰਨ ਆਖ਼ਰੀ ਦੋ ਦਿਨ ਗਰਮੀ ਦਾ ਕਹਿਰ ਘੱਟ ਰਹੇਗਾ।

ਨੌਂਤਪਾ 'ਚ ਗਰਮੀ ਤੋਂ ਮੌਨਸੂਨ ਬਿਹਤਰ

ਜੋਤਿਸ਼ੀ ਮਾਨਤਾ ਹੈ ਕਿ ਨੌਂਤਪਾ ਦੌਰਾਨ ਜੇਕਰ ਬਾਰਿਸ਼ ਹੁੰਦੀ ਹੈ ਤਾਂ ਮੌਨਸੂਨ ਦੇ ਮੌਸਮ 'ਚ ਸੋਕਾ ਪੈਣ ਦੀ ਸੰਭਾਵਨਾ ਰਹਿੰਦੀ ਹੈ ਤੇ ਜੇਕਰ ਭਿਆਨਕ ਗਰਮੀ ਪਵੇ ਤਾਂ ਬਾਰਿਸ਼ ਚੰਗੀ ਹੁੰਦੀ ਹੈ। ਇਸ ਸਾਲ ਕਰੀਬ 45-50 ਦਿਨਾਂ ਤਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

21 ਜੂਨ ਤੋਂ ਸ਼ੁਰੂ ਹੋਵੇਗਾ ਮੌਨਸੂਨ

ਇਸ ਸਾਲ 21 ਜੂਨ ਨੂੰ ਸੂਰਜ ਆਦਰਾ ਨਛੱਤਰ 'ਚ ਪ੍ਰਵੇਸ਼ ਕਰ ਰਿਹਾ ਹੈ। ਇਸ ਦਿਨ ਤੋਂ ਦੇਸ਼ ਦੇ ਲਗਪਗ ਹਰੇਕ ਇਲਾਕੇ 'ਚ ਮੌਨਸੂਨ ਸਰਗਰਮ ਹੋ ਜਾਵੇਗਾ।

ਅਜਿਹਾ ਰਹੇਗਾ ਨੌਂਤਪਾ ਦਾ ਅਸਰ

ਤਾਰੀਕ--------------ਨਛੱਤਰ--------------ਪ੍ਰਭਾਵ

25 ਮਈ-------------ਮ੍ਰਿਗਸ਼ਿਰਾ------------ਸ਼ਾਮ ਨੂੰ ਤੇਜ਼ ਗਰਮੀ

26 ਮਈ-------------ਰਾਹੂ ਪ੍ਰਧਾਨ ਮੰਗਲ-----ਤੇਜ਼ ਗਰਮੀ

27 ਮਈ-------------ਗੁਰੂ ਪ੍ਰਧਾਨ ਪੁਨਰਵਸੂ---ਹੁੰਮਸ ਵਾਲੀ ਗਰਮੀ

28 ਮਈ-------------ਸ਼ਨੀ ਪ੍ਰਧਾਨ ਪੁਸ਼ਯ-----ਤੇਜ਼ ਹਵਾਵਾਂ, ਬੂੰਦਾਬਾਂਦੀ

29 ਮਈ------------ਬੁੱਧ ਪ੍ਰਧਾਨ ਆਸ਼ਲੇਸ਼ਾ---ਤੇਜ਼ ਗਰਮੀ

30 ਮਈ------------ਕੇਤੂ ਪ੍ਰਧਾਨ ਮਘਾ ਹੁਮਸ--ਤੇਜ਼ ਗਰਮੀ

31 ਮਈ-------------ਸੂਰਜ ਪ੍ਰਧਾਨ ਉੱਤਰਾ ਫਾਲਗੂਨੀ----ਪ੍ਰਚੰਡ ਗਰਮੀ

01 ਜੂਨ-------------ਚੰਦਰ ਪ੍ਰਧਾਨ ਹਸਤ-------------ਬਾਰਿਸ਼ ਦੀ ਸੰਭਾਵਨਾ

02 ਜੂਨ------------ਮੰਗਲ ਪ੍ਰਧਾਨ ਚਿੱਤਰਾ------------ਹੁੰਮਸ ਵਾਲੀ ਗਰਮੀ

ਨੌਂਤਪਾ ਦੌਰਾਨ ਤਾਪਮਾਨ ਵੀ ਰਹੇਗਾ 40 ਦੇ ਪਾਰ

ਮੌਸਮ ਵਿਗਿਆਨੀ ਐੱਚਪੀ ਚੰਦਰਾ ਦੇ ਇਸ ਹਫ਼ਤੇ ਤਾਪਮਾਨ ਇਕ ਜਾਂ ਦੋ ਦਿਨ ਤਕ ਵਧੇਗਾ ਫਿਰ ਘਟਣਾ ਵੀ ਸ਼ੁਰੂ ਹੋ ਜਾਵੇਗਾ। ਮੌਸਮ ਵਿਗਿਆਨੀਆਂ ਮੁਤਾਬਿਕ ਸ਼ਨਿਚਰਵਾਰ ਨੂੰ ਹੁਣ ਤਕ ਸਭ ਤੋਂ ਜ਼ਿਆਦਾ ਰਾਏਪੁਰ ਦਾ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਅਜਿਹੀ ਸਥਿਤੀ ਐਤਵਾਰ ਨੂੰ ਵੀ ਰਹੇਗੀ। ਇਸ ਤੋਂ ਬਾਅਦ ਸੋਮਵਾਰ ਤੋਂ ਤਾਪਮਾਨ 'ਚ ਹਾਲਾਂਕਿ ਗਿਰਾਵਟ ਦਰਜ ਹੋਵੇਗੀ ਪਰ ਤਾਪਮਾਨ 40 ਦੇ ਨੇੜੇ ਹੀ ਰਹੇਗਾ।

Posted By: Seema Anand