ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਮਹਾਮਾਰੀ ਕਾਰਨ ਇਸ ਸਾਲ ਭਾਰਤ 'ਚ ਮੁਸਲਮਾਨਾਂ ਦੇ ਹੱਜ ਯਾਤਰਾ 'ਤੇ ਜਾਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਸਰਕਾਰ ਇਸ ਬਾਰੇ ਆਖ਼ਰੀ ਫ਼ੈਸਲਾ ਉਦੋਂ ਲਵੇਗੀ ਜਦੋਂ ਹੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਊਦੀ ਅਰਬ ਆਪਣੀ ਸਥਿਤੀ ਸਪੱਸ਼ਟ ਕਰ ਦੇਵੇਗਾ।

ਹੱਜ ਕਮੇਟੀ ਦੇ ਸੀਈਓ ਮਕਸੂਦ ਅਹਿਮਦ ਖਾਨ ਵਲੋਂ ਜਾਰੀ ਸਰਕੂਲਰ ਮੁਤਾਬਕ, ਹੱਜ-2020 ਲਈ ਭਾਰਤ 'ਚ ਤਿਆਰੀਆਂ ਲਈ ਕੁਝ ਹੀ ਹਫਤੇ ਬਚੇ ਹਨ ਤੇ ਸਾਊਦੀ ਅਰਬ ਸਰਕਾਰ ਨੇ ਹੱਜ ਯਾਤਰਾ ਬਾਰੇ ਹਾਲੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ। ਹੱਜ-2020 ਬਾਰੇ ਕਈ ਪੁੱਛਗਿੱਛ ਤੇ ਚਿੰਤਾ ਪ੍ਰਗਟਾਏ ਜਾਣ ਦੇ ਮੱਦੇਨਜ਼ਰ ਭਾਰਤੀ ਹੱਜ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਆਪਣੀ ਹੱਜ ਯਾਤਰਾ ਰੱਦ ਕਰਨ ਦੇ ਚਾਹਵਾਨ ਹਨ, ਉਨ੍ਹਾਂ ਦੀ 100 ਫੀਸਦੀ ਰਕਮ ਬਿਨਾਂ ਕਿਸੇ ਕਟੌਤੀ ਦੇ ਵਾਪਸ ਕਰ ਦਿੱਤੀ ਜਾਵੇਗੀ।

ਇਕ ਪ੍ਰਮੁੱਖ ਪੱਧਰੀ ਸੂਤਰ ਨੇ ਕਿਹਾ, 'ਸਾਊਦੀ ਅਰਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਤੇ ਇੱਥੋਂ ਦੋ ਲੱਖ ਲੋਕਾਂ ਨੂੰ ਜਾਣਾ ਹੈ। ਅਸੀਂ ਤਿਆਰੀਆਂ ਕਰ ਲਈਆਂ ਸਨ ਪਰ ਹੁਣ ਬਹੁਤ ਘੱਟ ਸਮਾਂ ਬਚਿਆ ਹੈ। ਅਸੀਂ ਸਾਊਦੀ ਅਰਬ ਤੋਂ ਰਸਮੀ ਬਿਆਨ ਦਾ ਇੰਤਜ਼ਾਰ ਕਰ ਰਹੇ ਹਾਂ। ਇਸ ਵਾਰੀ ਸੰਭਾਵਨਾ ਨਹੀਂ ਹੈ ਕਿ ਭਾਰਤ ਤੋਂ ਲੋਕ ਹੱਜ ਯਾਤਰਾ ਕਰਨ 'ਚ ਸਮਰੱਥ ਹੋ ਸਕਣਗੇ।'

ਯਾਦ ਰਹੇ ਕਿ ਭਾਰਤ ਤੇ ਸਾਊਦੀ ਅਰਬ ਵਿਚਾਲੇ ਦੋ ਪੱਖੀ ਸਾਲਾਨਾ ਹੱਜ-2020 ਸਮਝੌਤੇ 'ਤੇ ਪਿਛਲੇ ਸਾਲ ਦਸੰਬਰ 'ਚ ਦਸਤਖਤ ਕੀਤੇ ਗਏ ਸਨ। ਇਸ ਸਾਲ ਦੋ ਲੱਖ ਭਾਰਤੀ ਮੁਸਲਮਾਨਾਂ ਦੇ ਹੱਜ 'ਤੇ ਜਾਣ ਦੀ ਸੰਭਾਵਨਾ ਸੀ। ਇਸ ਸਾਲ ਕੁਝ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਹੱਜ-2020 ਸਮਝੌਤੇ 'ਤੇ ਪਿਛਲੇ ਸਾਲ ਦਸੰਬਰ 'ਚ ਦਸਤਖਤ ਕੀਤੇ ਗਏ ਸਨ। ਇਸ ਸਾਲ ਦੋ ਲੱਖ ਭਾਰਤੀ ਮੁਸਲਮਾਨਾਂ ਦੇ ਹੱਜ 'ਤੇ ਜਾਣ ਦੀ ਸੰਭਾਵਨਾ ਸੀ। ਇਸ ਸਾਲ ਕੁਝ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਹੱਜ 'ਤੇ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚ ਪ੍ਰਮੁੁੱਖ ਨਾਂ ਇੰਡੋਨੇਸ਼ੀਆ ਦਾ ਹੈ ਜਿਹੜਾ ਦੁਨੀਆ 'ਚ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲਾ ਦੇਸ਼ ਹੈ।