ਏਜੰਸੀ, ਨਵੀਂ ਦਿੱਲੀ : ਮੌਨੀ ਮੱਸਿਆ ਨੂੰ ਮਾਘੀ ਮੱਸਿਆ ਵੀ ਕਿਹਾ ਜਾਂਦਾ ਹੈ। ਦੇਸ਼ ਭਰ ਵਿਚ ਸ਼ਰਧਾਲੂਆਂ ਨੇ ਅੱਜ ਦੇ ਦਿਨ ਪਵਿੱਤਰ ਧਾਰਮਕ ਸਥਾਨਾਂ 'ਤੇ ਇਸ਼ਨਾਨ ਕਰ ਆਸਥਾ ਦੀ ਡੁਬਕੀ ਲਗਾ ਰਹੇ ਹਨ। ਉਥੇ ਮੰਦਰਾਂ ਵਿਚ ਇਸ ਸੰਦਰਭ ਵਿਚ ਵਿਸ਼ੇਸ਼ ਪੂਜਾ ਵੀ ਕੀਤੀ ਜਾ ਰਹੀ ਹੈ। ਸਾਸ਼ਤਰਾਂ ਮੁਤਾਬਕ ਇਸ ਦਿਨ ਦਾਨ ਕਰਨਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ।

ਧਾਰਮਕ ਮਾਨਤਾ ਮੁਤਾਬਕ ਮੌਨੀ ਮੱਸਿਆ ਵਾਲੇ ਦਿਨ ਉਪਾਅ ਕਰਨ ਨਾਲ ਉਸ ਦੇ ਵਿਸ਼ੇਸ਼ ਫਲ ਪ੍ਰਾਪਤ ਹੁੰਦਾ ਹੈ। ਇਸ ਦਿਨ ਗੰਗਾ ਇਸ਼ਨਾਨ ਤੋਂ ਬਾਅਦ ਭਗਵਾਨ ਵਿਸ਼ਣੂ ਅਤੇ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਪੁਜਾ ਪਾਠ ਦੇ ਨਾਲ ਹੀ ਦਾਨ ਕੀਤਾ ਜਾਂਦਾ ਹੈ। ਦਿਨ ਭਰ ਮੌਨ ਵਰਤ ਰੱਖਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਕੁਝ ਖਾਸ ਗੱਲਾਂ ...

ਮੌਨੀ ਮੱਸਿਆ ਵਾਲੇ ਦਿਨ ਜਿੰਨਾ ਹੋ ਸਕੇ ਉਨ੍ਹਾਂ ਸ਼ਾਂਤ ਰਹੋ। ਵਿਵਾਦ ਤੋਂ ਦੂਰ ਰਹੋ।

ਮੌਨੀ ਮੱਸਿਆ ਵਾਲੇ ਦਿਨ ਮੌਨ ਰੱਖਣਾ ਗੰਗਾ ਇਸ਼ਨਾਨ ਅਤੇ ਦਾਨ ਕਰਨ ਨਾਲ ਵਿਸ਼ੇਸ਼ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਦਿਨ ਓਮ ਨਮੋ ਭਗਵਤੇ ਵਾਸੂਦੇਵਾਯ,ਓਮ ਖਖੋਲਕਾਯ ਨਮ:, ਓਮ ਨਮ: ਸ਼ਿਵਯ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।

ਮੌਨੀ ਮੱਸਿਆ ਵਾਲੇ ਦਿਨ ਗੰਗਾ ਵਿਚ ਇਸ਼ਨਾਨ ਕਰਨ ਦਾ ਬਹੁਤ ਮਹੱਤਵ ਹੈ। ਜੇ ਤੁਸੀਂ ਆਪਣੇ ਘਰ ਹੋ ਤਾਂ ਘਰ ਵਿਚ ਹੀ ਪਾਣੀ ਵਿਚ ਗੰਗਾ ਜਲ ਮਿਲਾ ਕੇ ਇਸ਼ਨਾਨ ਕਰ ਸਕਦੇ ਹੋ।

ਮੌਨੀ ਮੱਸਿਆ ਵਾਲੇ ਦਿਨ ਸ਼ਰਾਬ ਅਤੇ ਮਾਸ ਮੱਛੀ ਦਾ ਬਿਲਕੁਲ ਵੀ ਸੇਵਨ ਨਾ ਕਰੋ।

ਮੌਨੀ ਮੱਸਿਆ ਵਾਲੇ ਦਿਨ ਸ਼ਨੀ ਦੀ ਸ਼ਾਂਤੀ ਦਾ ਉਪਾਅ ਵੀ ਕੀਤਾ ਜਾ ਸਕਦਾ ਹੈ। ਇਸ ਦਿਨ ਸ਼ਨੀ ਦੇਵ ਦੀ ਪੁਜਾ ਕਰਨ ਨਾਲ ਲਾਭ ਮਿਲਦਾ ਹੈ।

ਮੌਨੀ ਮੱਸਿਆ ਵਾਲੇ ਦਿਨ ਗੰਗਾ ਇਸ਼ਨਾਨ ਕਰਨ ਤੋਂ ਬਾਅਦ ਤਿਲ, ਤਿਲ ਦੇ ਲੱਡੂ, ਤਿਲ ਦਾ ਤੇਲ, ਸ਼ੀਸ਼ਾ ਅਤੇ ਦੁੱਧ ਦਾਨ ਕਰਨਾ ਸਭ ਤੋਂ ਜ਼ਿਆਦਾ ਪੁੰਨ ਵਾਲਾ ਕੰਮ ਮੰਨਿਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਮੱਸਿਆ ਵਾਲੇ ਦਿਨ ਗੰਗਾ ਵਿਚ ਇਸ਼ਨਾਨ 24 ਜਨਵਰੀ ਨੂੰ ਰਾਤ ਦੇ ਆਖਰੀ ਪਹਿਰ ਤੋਂ ਲੈ ਕੇ ਸੂਰਜ ਛਿਪਣ ਤੋਂ ਪਹਿਲਾਂ ਤਕ ਕੀਤਾ ਜਾ ਸਕਦਾ ਹੈ।

ਦੇਖੋ ਤਸਵੀਰਾਂ ਦੀ ਜ਼ੁਬਾਨੀ ਆਸਥਾ

ਪ੍ਰਯਾਗਰਾਜ : ਮੌਨੀ ਮੱਸਿਆ 'ਤੇ ਤੜਕਸਾਰ ਵਿਚ ਸੰਗਮ 'ਤੇ ਇਕੱਠੀ ਹੋਈ ਭੀੜ।


ਉਤਰ ਪ੍ਰਦੇਸ਼ ਦੇ ਫਾਫਾਮਊ ਵਿਚ ਸ਼ਰਧਾਲੂਆਂ ਦੀ ਭੀੜ ਗੰਗਾ ਦੇ ਕੰਢੇ।


ਉਤਰ ਪ੍ਰਦੇਸ਼ ਵਿਚ ਮਾਘ ਮੇਲੇ ਦੌਰਾਨ ਹਿੰਦੂ ਸ਼ਰਧਾਲੂ ਸੰਗਮ 'ਤੇ ਭੋਜਨ ਤਿਆਰ ਕਰਦੇ ਹੋਏ।

Posted By: Tejinder Thind