ਵਾਸੰਤਿਕ ਨਰਾਤਿਆਂ ਦੇ ਤੀਜੇ ਦਿਨ ਸ਼ਕਤੀ ਦੀ ਦੇਵੀ ਜਗਦੰਬਾ ਦੇ ਚੰਦ੍ਰਘੰਟਾ ਸਰੂਪ ਦੇ ਦਰਸ਼ਨ-ਪੂਜਨ ਦਾ ਵਿਧਾਨ ਹੈ। 'ਏਂ ਕਾਰੀ ਸ਼੍ਰਿਸ਼ਟੀ ਰੂਪਾਇਆ ਹੀਂ ਕਾਰੀ ਪ੍ਰਤੀ ਪਾਲਿਕਾ-ਕਲੀਂਕਾਰੀ ਕਾਮ ਰੂਪਿਣਯੇ ਬੀਜਰੂਪੇ ਨਮੋਸਤੁਤੇ।' ਇਸ ਮੰਤਰ ਨਾਲ ਦੇਵੀ ਦੇ ਚੰਦ੍ਰਘੰਟਾ ਸਰੂਪ ਦੇ ਪੂਜਨ ਦਾ ਬੀਜ ਮੰਤਰ 'ਹੀਂ' ਹੈ। ਮਾਨਤਾ ਹੈ ਕਿ ਦੇਵੀ ਦੇ ਇਸ ਸਰੂਪ ਦੇ ਸਤਵਨ ਮਾਤਰ ਤੋਂ ਹੀ 'ਭਯਾਦਮੁਚਯਤੇ ਨਰ:' ਅਰਥਾਤ ਮਨੁੱਖ ਡਰ ਤੋਂ ਮੁਕਤੀ ਪ੍ਰਾਪਤ ਕਰ ਕੇ ਸ਼ਕਤੀਸ਼ਾਲੀ ਬਣਦਾ ਹੈ। ਅਰਥਾਤ ਇਸ ਸਰੂਪ ਦੀ ਪੂਜਾ-ਅਰਚਨਾ ਸਾਰੇ ਸੰਕਟਾਂ ਤੋਂ ਮੁਕਤ ਕਰਦੀ ਹੈ।

ਗੌਰੀ ਦਰਸ਼ਨ ਯਾਤਰਾ : ਇਸ ਕ੍ਰਮ 'ਚ ਅੱਜ ਸੌਭਾਗਿਆ ਗੌਰੀ ਦੇ ਦਰਸ਼ਨ-ਪੂਜਨ ਦਾ ਵਿਧਾਨ ਹੈ।

ਅੱਜ ਦਾ ਸੰਦੇਸ਼ : ਦੇਵੀ ਹਰ ਸਥਿਤੀ 'ਚ ਹੌਸਲਾ ਬਣਾਏ ਰੱਖਣ ਦਾ ਸੰਦੇਸ਼ ਦਿੰਦੀ ਹੈ।

Posted By: Jagjit Singh