ਹਜ਼ਰਤ ਸਰਮਦ ਆਰੰਭਿਕ ਜੀਵਨ ਵਿਚ ਯਹੂਦੀ ਸੀ, ਬਾਅਦ 'ਚ ਉਸ ਨੇ ਇਸਲਾਮ ਧਰਮ ਧਾਰਨ ਕਰ ਲਿਆਇਤਿਹਾਸ 'ਚ ਉਸ ਦਾ ਨਾਂ ਮੁਹੰਮਦ ਸਈਦ ਸਰਮਦ ਕਰਕੇ ਆਇਆ ਹੈਉਸ ਦਾ ਜਨਮ 1618 ਈਸਵੀ 'ਚ ਹੋਇਆ ਮੰਨਿਆ ਜਾਂਦਾ ਹੈਉਸ ਦੇ ਪੁਰਖੇ ਆਰਮੀਨੀਆ ਦੇ ਵਸਨੀਕ ਸਨ ਲੇਕਿਨ ਬਾਅਦ 'ਚ ਵਪਾਰ ਕਾਰਨ ਈਰਾਨ ਦੇ ਸ਼ਹਿਰ ਕਾਸ਼ਾਨ 'ਚ ਆ ਵੱਸੇ ਸਨਮੁੱਲਾ ਸਦਰੁੱਦੀਨ ਸ਼ੀਰਜ਼ੀ ਤੇ ਪ੍ਰਸਿੱਧ ਆਲਮ ਅਬੁਲ ਕਾਸਿਮ ਫਿੰਦਸਕੀ ਤੋਂ ਉਸ ਨੇ ਸਿੱਖਿਆ ਪ੍ਰਾਪਤ ਕੀਤੀਵਪਾਰ ਦੇ ਮਕਸਦ ਨਾਲ ਸਰਮਦ ਭਾਰਤ ਆਇਆਸਿੰਧ ਦੇ ਸ਼ਹਿਰ ਬੱਟਾ ਤੇ ਫਿਰ ਲਾਹੌਰ ਵਿਖੇ ਰਿਹਾਮਾਨਤਾ ਹੈ ਕਿ ਉਸ ਨੇ ਪਾਰਸੀ, ਹਿੰਦੂ ਤੇ ਇਸਲਾਮੀ ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਸੀਭਾਰਤ 'ਚ ਸਰਮਦ ਕੁਝ ਸਮਾਂ ਹੈਦਰਾਬਾਦ ਵਿਖੇ ਵੀ ਰਿਹਾਇਥੇ ਉਸ ਉੱਤੇ ਐਸੀ ਰੂਹਾਨੀ ਕੈਫ਼ੀਅਤ ਤਾਰੀ ਹੋਈ ਕਿ ਉਹ ਮਜਜ਼ੂਬ ਫ਼ਕੀਰਾਂ ਵਾਂਗ ਵਿਚਰਨ ਲੱਗਾ ਤੇ ਉਸ ਦੀ ਪ੍ਰਸਿੱਧੀ ਦੂਰ-ਦੂਰ ਤਕ ਫ਼ੈਲੀ ਰੂਹਾਨੀ ਮਸਤੀ 'ਚ ਉਸ ਨੰਗਾ ਰਹਿਣਾ ਸ਼ੁਰੂ ਕਰ ਦਿੱਤਾਸ਼ਹਿਜ਼ਾਦਾ ਦਾਰਾ ਸ਼ਿਕੋਹ ਵੀ ਸਰਮਦ ਦੇ ਸੰਪਰਕ 'ਚ ਆਇਆ

ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਉਤਰਾਧਿਕਾਰ ਲਈ ਚੱਲੇ ਯੁੱਧ 'ਚ ਦਾਰਾ ਸ਼ਿਕੋਹ ਮਾਰਿਆ ਗਿਆਔਰੰਗਜ਼ੇਬ ਬਾਦਸ਼ਾਹ ਬਣਿਆਔਰੰਗਜ਼ੇਬ ਨੂੰ ਈਰਖਾ ਸੀ ਕਿ ਸਰਮਦ ਦਾਰਾ ਸ਼ਿਕੋਹ ਦਾ ਹਮਦਰਦ ਸੀ ਤੇ ਉਸ ਨੂੰ ਬਾਦਸ਼ਾਹ ਵੇਖਣਾ ਚਾਹੁੰਦਾ ਸੀਸਰਮਦ ਦੇ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਕਿ ਉਹ ਨੰਗਾ ਫਿਰਦਾ ਹੈ, ਅੱਧਾ ਕਲਮਾ ਪੜ੍ਹਦਾ ਹੈ ਤੇ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਬੇ-ਮਿਅਰਾਜ ਤੋਂ ਮੁਨਕਰ ਹੈਦਰ-ਹਕੀਕਤ ਸਰਮਦ ਦਿੱਲੀ 'ਚ ਮਸ਼ਹੂਰ ਹੋ ਚੁੱਕਾ ਸੀ ਤੇ ਹਜ਼ਾਰਾਂ ਲੋਕ ਉਸ ਦੀ ਸੁਹਬਤ ਲਈ ਆਉਂਦੇ ਸਨ ਤੇ ਉਹ ਬਾਦਸ਼ਾਹ ਦੀ ਪਰਵਾਹ ਨਹੀਂ ਸੀ ਕਰਦਾ

ਅੱਧਾ ਕਲਮਾ ਪੜ੍ਹਨ, ਨੰਗਾ ਰਹਿਣ ਤੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਕਿੰਤੂ-ਪਰੰਤੂ ਕਰਨ ਕਰਕੇ ਸਰਮਦ ਨੂੰ ਕਤਲ ਕਰ ਦਿੱਤੇ ਜਾਣ ਦਾ ਫ਼ਤਵਾ ਲਾਇਆ ਗਿਆਸੰਨ 1661 ਈਸਵੀ ਵਿਚ ਜਾਮਾ ਮਸਜਿਦ ਦਿੱਲੀ ਦੀਆਂ ਪੌੜੀਆਂ ਦੇ ਸਾਹਮਣੇ ਇਕ ਚਬੂਤਰਾ ਬਣਵਾਇਆ ਗਿਆ, ਜਿੱਥੇ ਸਰਮਦ ਨੂੰ ਕਤਲ ਕੀਤਾ ਜਾਣਾ ਸੀਸੰਨ 1661 ਈਸਵੀ ਵਿਚ ਸਰਮਦ ਨੂੰ ਕਤਲ ਕੀਤਾ ਗਿਆਜਾਮਾ ਮਸਜਿਦ ਦੇ ਨਜ਼ਦੀਕ ਸਰਮਦ ਦਾ ਮਜ਼ਾਰ ਹੈ

ਪ੍ਰਿੰਸੀਪਲ ਗੁਰਚਰਨ ਸਿੰਘ ਤਲਵਾੜਾ

94634-63193

Posted By: Harjinder Sodhi