Mangal Rashi Parivartan 2021 : ਮੰਗਲ ਨੂੰ ਭੂਮੀ, ਸਾਹਸ ਤੇ ਪਰਾਕਰਮ ਦਾ ਗ੍ਰਹਿ ਮੰਨਿਆ ਗਿਆ ਹੈ। ਉਹ 22 ਅਕਤੂਬਰ 2021 ਨੂੰ ਤੁਲਾ ਰਾਸ਼ੀ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਮੰਗਲ ਦਾ ਗੋਚਰ ਬ੍ਰਿਖ, ਸਿੰਘ ਤੇ ਕੁੰਭ ਰਾਸ਼ੀ ਵਾਲਿਆਂ ਲਈ ਸ਼ੁੱਭ ਹੋਵੇਗਾ। ਜੋਤਿਸ਼ ਮੁਤਾਬਕ ਮੰਗਲ ਦਾ ਰਾਸ਼ੀ ਪਰਿਵਰਤਨ ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਦੀ ਕਿਸਮਤ ਬਦਲ ਦੇਵੇਗਾ। ਆਓ ਜਾਣਦੇ ਹਾਂ ਕੀ ਹੋਵੇਗਾ ਲਾਭ।

ਬ੍ਰਿਖ (Taurus) : ਮੰਗਲ ਦੇ ਰਾਸ਼ੀ ਪਰਿਵਰਤਨ ਨਾਲ ਬ੍ਰਿਖ ਰਾਸ਼ੀ ਵਾਲੀਆਂ ਨੂੰ ਮਿਹਨਤ ਦਾ ਫਲ਼ ਮਿਲੇਗਾ। ਜਿਸ ਕੰਮ ਲਈ ਕਾਫੀ ਸਮੇਂ ਤੋਂ ਪਰੇਸ਼ਾਨ ਸਨ, ਉਸ ਵਿਚ ਜਿੱਤ ਹਾਸਲ ਕਰਨਗੇ। ਵਪਾਰੀਆਂ ਤੇ ਨੌਕਰੀਪੇਸ਼ਾ ਦੇ ਚੰਗੇ ਦਿਨ ਸ਼ੁਰੂ ਹੋਣਗੇ। ਬੇਰੁਜ਼ਗਾਰਾਂ ਨੂੰ ਨੌਕਰੀ ਦੇ ਪ੍ਰਸਤਾਵ ਮਿਲਣਗੇ। ਹਾਲਾਂਕਿ ਕਿਸੇ ਵਿਅਕਤੀ ਦੇ ਨਾਲ ਤੂ-ਤੂ ਮੈਂ-ਮੈਂ ਹੋਣ ਦੀ ਸੰਭਾਵਨਾ ਹੈ। ਉਹ ਬਦਲਦੇ ਮੌਸਮ 'ਚ ਸਿਹਤ ਦਾ ਖ਼ਿਆਲ ਰੱਖਣਗੇ।

ਸਿੰਘ (Leo) : ਅਧਿਆਤਮ ਨਾਲ ਜੁੜੇ ਵਿਸ਼ਿਆਂ 'ਚ ਰੁਚੀ ਵਧੇਗੀ। ਜੱਦੀ ਜਾਇਦਾਦ ਮਿਲਣ ਦੀ ਸੰਭਾਵਨਾ ਰਹੇਗੀ। ਬੀਮੇ ਤੇ ਸ਼ੇਅਰਾਂ ਨਾਲ ਜੁੜੇ ਜਾਤਕ ਰੁਝੇ ਰਹਿਣਗੇ। ਉਹ ਚੰਗਾ ਮੁਨਾਫ਼ਾ ਹੋਵੇਗਾ। ਨੌਕਰੀਪੇਸ਼ਾ ਵਰਗ ਤੋਂ ਉੱਚ ਅਧਿਕਾਰੀ ਖੁਸ਼ ਰਹਿਣਗੇ। ਉਨ੍ਹਾਂ ਨੂੰ ਪ੍ਰਮੋਸ਼ਨ ਮਿਲ ਸਕਦਾ ਹੈ। ਵਿਦੇਸ਼ ਯਾਤਰਾ ਕਰਨ ਦੇ ਯੋਗ ਹਨ। ਘਰ ਵਿਚ ਖੁਸ਼ਹਾਲੀ ਦਾ ਮਾਹੌਲ ਰਹੇਗਾ। ਜੀਵਨਸਾਥੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋ ਸਕਦੇ ਹਨ। ਹਾਲਾਂਕਿ ਸਮਾਂ ਰਹਿੰਦੇ ਸੁਧਰ ਜਾਣਗੇ। ਰਿਅਲ ਅਸਟੇਟ ਨਾਲ ਜੁੜੇ ਲੋਕਾਂ ਨੂੰ ਚੰਗੀ ਡੀਲ ਮਿਲੇਗੀ।

ਕੁੰਭ (Aquarius) : ਉਧਾਰ ਜਾਂ ਰੁਕਿਆ ਪੈਸਾ ਮਿਲਣ ਦੀ ਸੰਭਾਵਨਾ ਰਹੇਗਾ। ਕੁੰਭ ਰਾਸ਼ੀ ਦੇ ਜਾਤਕਾਂ ਨੂੰ ਵਰਕਿੰਗ ਖੇਤਰ ਤੇ ਵਪਾਰ 'ਚ ਲਾਭ ਹੋਵੇਗਾ। ਵਿਦਿਆਰਥੀ ਵਰਗ ਨੂੰ ਮਿਹਨਤ ਦਾ ਫਲ਼ ਮਿਲੇਗਾ। ਵਾਤਾਵਰਨ ਸੁਖਦ ਰਹੇਗਾ। ਪ੍ਰੇਮ-ਸੰਬੰਧਾਂ 'ਚ ਨਜ਼ਦੀਕੀਆਂ ਆਉਣਗੀਆਂ। ਸਿਹਤ ਚੰਗਾ ਰਹੇਗਾ। ਹਾਲਾਂਕਿ ਕੁਝ ਲੋਕ ਤੁਹਾਡੇ ਖਿਲਾਫ਼ ਅਫ਼ਵਾਹ ਫੈਲਾ ਸਕਦੇ ਹਨ। ਅਜਿਹੇ ਲੋਕਾਂ ਤੋਂ ਬੱਚ ਕੇ ਰਹੋ।

ਡਿਸਕਲੇਮਰ

'ਇਸ ਲੇਖ 'ਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨਾ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ। ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਹੀ ਸਮਝਣ।'

Posted By: Seema Anand