Makar Sankranti 2021 : ਇਸ ਸਾਲ ਮਕਰ ਸੰਕ੍ਰਾਂਤੀ 14 ਜਨਵਰੀ ਦਿਨ ਵੀਰਵਾਰ ਨੂੰ ਹੈ। ਇਸ ਦਿਨ ਇਸ਼ਨਾਨ ਦੇ ਨਾਲ ਦਾਨ ਤੇ ਸੂਰਜ ਦੇਵ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਸੂਰਜ ਦੇਵ ਦੇ ਮਕਰ ਰਾਸ਼ੀ 'ਚ ਆਉਣ ਨਾਲ ਉਹ ਦੱਖਨਾਇਣ ਤੋਂ ਉੱਤਰਾਇਣ ਹੁੰਦੇ ਹਨ, ਇਸ ਦਾ ਰਾਸ਼ੀਆਂ 'ਤੇ ਵੀ ਸ਼ੁੱਭ ਤੇ ਅਸ਼ੁੱਭ ਅਸਰ ਪੈਂਦਾ ਹੈ। ਹਾਲਾਂਕਿ ਆਪਣੀ ਰਾਸ਼ੀ ਅਨੁਸਾਰ ਦਾਨ ਕਰਨ ਨਾਲ ਕਈ ਗੁਣਾ ਵੱਧ ਫਲ਼ ਮਿਲਦਾ ਹੈ ਤੇ ਪੁੰਨ ਪ੍ਰਾਪਤ ਹੁੰਦਾ ਹੈ।

ਜੋਤਿਸ਼ ਮਾਹਿਰ ਅਨੀਸ਼ ਵਿਆਸ ਨੇ ਦੱਸਿਆ ਕਿ ਇਸ ਦਿਨ ਤਿਲ ਤੇ ਗੁੜ ਦੇ ਬਣੇ ਪਕਵਾਨ, ਖਿੱਚੜੀ, ਗਰਮ ਕੱਪੜੇ ਆਦਿ ਦਾ ਦਾਨ ਕਰਨ ਦੀ ਪਰੰਪਰਾ ਹੈ। ਇਸ ਦਿਨ ਕੀਤੇ ਗਏ ਦਾਨ-ਪੁੰਨ ਨਾਲ ਕਈ ਗੁਣਾ ਜ਼ਿਆਦਾ ਫਲ਼ ਮਿਲਦਾ ਹੈ। ਰਾਸ਼ੀ ਅਨੁਸਾਰ ਦਾਨ ਕਰਨ ਨਾਲ ਇਸ ਦਾ ਫਲ ਕਈ ਗੁਣਾ ਵੱਧ ਜਾਂਦਾ ਹੈ। ਆਓ ਜਾਣਦੇ ਹਾਂ ਕਿ ਰਾਸ਼ੀ ਅਨੁਸਾਰ ਕੀ ਦਾਨ ਕਰੀਏ।

ਮੇਖ ਰਾਸ਼ੀ

ਇਸ ਰਾਸ਼ੀ ਦੇ ਜਾਤਕਾਂ ਨੂੰ ਮਕਰ ਸੰਕ੍ਰਾਂਤੀ ਵਾਲੇ ਦਿਨ ਇਸ਼ਨਾਨ ਤੋਂ ਬਾਅਦ ਲਾਲ ਵਸਤਰ, ਤਾਂਬੇ ਦੇ ਬਰਤਣ ਤੇ ਮਸਰਾਂ ਦੀ ਦਾਲ ਦਾਨ ਕਰਨੀ ਚਾਹੀਦੀ ਹੈ।

ਬ੍ਰਿਖ ਰਾਸ਼ੀ

ਬ੍ਰਿਖ ਰਾਸ਼ੀ ਵਾਲਿਆਂ ਨੂੰ ਅੱਜ ਦੇ ਦਿਨ ਚਾਵਲ, ਖਿੱਚੜੀ, ਚਾਂਦੀ ਦੀਆਂ ਵਸਤਾਂ ਤੇ ਘਿਉ ਦਾਨ ਕਰਨਾ ਚਾਹੀਦਾ ਹੈ। ਇਸ ਨਾਲ ਕਈ ਗੁਣਾ ਜ਼ਿਆਦਾ ਪੁੰਨ ਮਿਲਦਾ ਹੈ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਹਰੇ ਤੇ ਪੀਲੇ ਕੱਪੜੇ, ਹਰੀ ਸਬਜ਼ੀ ਤੇ ਮੂੰਗ ਦਾ ਦਾਨ ਕਰਨਾ ਉੱਤਮ ਰਹਿੰਦਾ ਹੈ।

ਕਰਕ ਰਾਸ਼ੀ

ਕਰਕ ਰਾਸ਼ੀ ਵਾਲਿਆਂ ਨੂੰ ਮਕਰ ਸੰਕ੍ਰਾਂਤੀ ਵਾਲੇ ਦਿਨ ਸਫੈਦ ਕੱਪੜੇ, ਤੰਦੁਲ ਤੇ ਸਫੈਦ ਊਨ ਦਾ ਦਾਨ ਕਰਨਾ ਸਰਬੋਤਮ ਹੁੰਦਾ ਹੈ।

ਸਿੰਘ ਰਾਸ਼ੀ

ਸਿੰਘ ਰਾਸ਼ੀ ਵਾਲੇ ਲੋਕਾਂ ਨੂੰ ਅੱਜ ਦੇ ਮੌਕੇ ਇਸ਼ਨਾਨ ਤੋਂ ਬਾਅਦ ਕਣਕ, ਗੁੜ, ਤਾਮਰ ਪਾਤਰ ਤੇ ਲਾਲ ਕੱਪੜੇ ਦਾ ਦਾਨ ਵੀ ਕਰਨਾ ਚਾਹੀਦਾ ਹੈ।

ਕੰਨਿਆ ਰਾਸ਼ੀ

ਮਕਰ ਸੰਕ੍ਰਾਂਤੀ ਵਾਲੇ ਦਿਨ ਕੰਨਿਆ ਰਾਸ਼ੀ ਵਾਲਿਆਂ ਨੂੰ ਗਊ ਵਰਕ, ਫਲ, ਖੜਾਊ ਤੇ ਹਰੀ ਘਾਹ ਦਾ ਦਾਨ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਕਈ ਗੁਣਾ ਜ਼ਿਆਦਾ ਪੁੰਨ ਪ੍ਰਾਪਤ ਹੁੰਦਾ ਹੈ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਮਕਰ ਸੰਕ੍ਰਾਂਤੀ ਵਾਲੇ ਦਿਨ ਸੂਰਜ ਦੀ ਉਪਾਸਨਾ ਤੋਂ ਬਾਅਦ ਸਪਤਧਾਨ ਤੇ ਇਤਰ ਦਾ ਦਾਨ ਕਰਨਾ ਚਾਹੀਦਾ ਹੈ।

ਬ੍ਰਿਸ਼ਚਕ ਰਾਸ਼ੀ

ਮਕਰ ਸੰਕ੍ਰਾਂਤੀ ਵਾਲੇ ਦਿਨ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਇਸ਼ਨਾਨ ਤੋਂ ਬਾਅਦ ਸੂਰਜ ਦੇਵ ਦੀ ਪੂਜਾ ਕਰਨੀ ਚਾਹੀਦੀ ਹੈ। ਫਿਰ ਕਣਕ, ਗੁੜ ਤੇ ਲਾਲ ਕੱਪੜੇ ਦਾਨ ਕਰੋ।

ਧਨੂ ਰਾਸ਼ੀ

ਅੱਜ ਵਾਲੇ ਦਿਨ ਧਨ ਰਾਸ਼ੀ ਵਾਲਿਆਂ ਨੂੰ ਸ਼ੱਕਰ, ਹਲਦੀ, ਸਵਰਣ ਤੇ ਪੀਲੇ ਵਸਤਰਾਂ ਦਾ ਦਾਨ ਕਰਨਾ ਚਾਹੀਦਾ ਹੈ। ਇਹ ਉੱਤਮ ਫਲ ਦੇਣ ਵਾਲਾ ਹੁੰਦਾ ਹੈ।

ਮਕਰ ਰਾਸ਼ੀ

ਮਕਰ ਰਾਸ਼ੀ ਵਾਲੇ ਜਾਤਕਾਂ ਨੂੰ ਸੰਕ੍ਰਾਂਤੀ ਵਾਲੇ ਦਿਨ ਕਾਲੀਆਂ ਚੀਜ਼ਾਂ ਦਾ ਦਾਨ ਕਰਨਾ ਚਾਹੀਦਾ ਹੈ। ਜਿਵੇਂ ਕਾਲਾ ਕੰਬਲ ਤੇ ਕਾਲੇ ਤਿਲਾਂ ਦਾ ਦਾਨ ਕਰਨਾ ਚੰਗਾ ਹੁੰਦਾ ਹੈ।

ਕੁੰਭ ਰਾਸ਼ੀ

ਮਕਰ ਸੰਕ੍ਰਾਂਤੀ ਵਾਲੇ ਦਿਨ ਕੁੰਭ ਰਾਸ਼ੀ ਵਾਲਿਆਂ ਨੂੰ ਗਾਂ ਦਾ ਘਿਉ ਤੇ ਕਾਲੇ ਵਸਤਰਾਂ ਦਾ ਦਾਨ ਕਰਨਾ ਚਾਹੀਦਾ ਹੈ। ਇਹ ਕਈ ਗੁਣਾ ਫਲ ਦੇਣ ਵਾਲਾ ਹੁੰਦਾ ਹੈ।

ਮੀਨ ਰਾਸ਼ੀ

ਮੀਨ ਰਾਸ਼ੀ ਵਾਲਿਆਂ ਨੂੰ ਇਸ ਦਿਨ ਛੋਲਿਆਂ ਦੀ ਦਾਲ, ਧਰਮ ਗ੍ਰੰਥ ਤੇ ਪੀਲੇ ਵਸਤਰ ਦਾ ਦਾਨ ਕਰਨਾ ਚਾਹੀਦਾ ਹੈ। ਇਹ ਉਨ੍ਹਾਂ ਲਈ ਕਲਿਆਣਕਾਰੀ ਹੁੰਦਾ ਹੈ।

ਡਿਸਕਲੇਮਰ

ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਨਾਲ ਸੰਗ੍ਰਹਿਤ ਕਰ ਕੇ ਇਹ ਜਾਣਕਾਰੀਆਂ ਤੁਹਾਡੇ ਤਕ ਪਹੁੰਚਾਈਆਂ ਗਈਆਂ ਹਨ।

Posted By: Seema Anand