ਜੇਐੱਨਐੱਨ, ਨਵੀਂ ਦਿੱਲੀ : Makar Sankranti 2020 Khichdi Recipe : ਮਕਰ ਸੰਕ੍ਰਾਂਤੀ ਦਾ ਤਿਉਹਾਰ 2020 'ਚ 15 ਜਨਵਰੀ ਨੂੰ ਮਨਾਇਆ ਜਾਵੇਗਾ। ਮਕਰ ਸੰਕ੍ਰਾਂਤੀ ਨੂੰ ਸ਼ਾਸਤਰਾਂ 'ਚ ਇਸ਼ਨਾਨ, ਦਾਨ ਤੇ ਧਿਆਨ ਦੇ ਤਿਉਹਾਰ ਵਜੋਂ ਦਰਸਾਇਆ ਗਿਆ ਹੈ। ਇਸ ਦਿਨ ਸੂਰਜ ਉਤਰਾਇਣ ਹੋ ਕੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਭਗਵਾਨ ਸੂਰਜ ਨੂੰ ਖਿੱਚਰੀ ਦਾ ਭੋਗ ਲਾਇਆ ਜਾਂਦਾ ਹੈ ਤੇ ਗੁੜ-ਤਿਲ ਨਾਲ ਬਣੀਆਂ ਚੀਜ਼ਾਂ ਜਿਵੇਂ ਤਿਲ ਦੇ ਲੱਡੂ, ਗੱਚਕ, ਰਿਉੜੀਆਂ ਨੂੰ ਪ੍ਰਸਾਦ ਦੇ ਰੂਪ 'ਚ ਵੰਡਿਆ ਜਾਂਦਾ ਹੈ।

ਮਕਰ ਸੰਕ੍ਰਾਂਤੀ 'ਤੇ ਖਿੱਚੜੀ ਦੀ ਮਾਨਤਾ

ਮਕਰ ਸੰਕ੍ਰਾਂਤੀ 'ਤੇ ਖਿੱਚਰੀ ਖਾਣ ਦੀ ਪਰੰਪਰਾ ਪਿੱਛੇ ਭਗਵਾਨ ਸ਼ਿਵ ਦੇ ਅਵਤਾਰ ਕਹੇ ਜਾਣ ਵਾਲੇ ਬਾਬਾ ਗੋਰਖਨਾਥ ਦੀ ਕਹਾਣੀ ਹੈ। ਖਿਲਜੀ ਦੇ ਹਮਲੇ ਵੇਲੇ ਨਾਥ ਯੋਗੀਆਂ ਨੂੰ ਖਿਲਜੀ ਨਾਲ ਸੰਘਰਸ਼ ਕਾਰਨ ਭੋਜਨ ਬਣਾਉਣ ਦਾ ਸਮਾਂ ਨਹੀਂ ਮਿਲਦਾ ਸੀ। ਇਸ ਕਾਰਨ ਯੋਗੀ ਅਕਸਰ ਭੁੱਖੇ ਰਹਿ ਜਾਂਦੇ ਸਨ ਤੇ ਕਮਜ਼ੋਰ ਹੋ ਰਹੇ ਸਨ। ਇਸ ਸਮੱਸਿਆ ਦਾ ਹੱਲ ਕੱਢਣ ਲਈ ਬਾਬਾ ਗੋਰਖਨਾਥ ਨੇ ਦਾਲ, ਚਾਵਲ ਤੇ ਸਬਜ਼ੀ ਇਕੱਠੇ ਪਕਾਉਣ ਦੀ ਸਲਾਹ ਦਿੱਤੀ।

ਖਿੱਚੜੀ ਕਾਫ਼ੀ ਪੌਸ਼ਟਿਕ ਹੋਣ ਦੇ ਨਾਲ ਹੀ ਜਲਦੀ ਤਿਆਰ ਵੀ ਹੋ ਜਾਂਦੀ ਹੈ। ਇਸ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ। ਨਾਥ ਯੋਗੀਆਂ ਨੂੰ ਇਹ ਪਕਵਾਨ ਕਾਫ਼ੀ ਪਸੰਦ ਆਇਆ। ਬਾਬਾ ਗੋਰਖਨਾਥ ਨੇ ਇਸ ਪਕਵਾਨ ਦਾ ਨਾਂ ਖਿੱਚੜੀ ਰੱਖਿਆ। ਗੋਰਖਪੁਰ ਸਥਿਤ ਬਾਬਾ ਗੋਰਖਨਾਥ ਦੇ ਮੰਦਰ ਨੇੜੇ ਮਕਰ ਸੰਕ੍ਰਾਂਤੀ ਵਾਲੇ ਦਿਨ ਖਿੱਚੜੀ ਮੇਲਾ ਸ਼ੁਰੂ ਹੁੰਦਾ ਹੈ। ਕਈ ਦਿਨਾਂ ਤਕ ਚੱਲਣ ਵਾਲੇ ਇਸ ਮੇਲੇ 'ਚ ਬਾਬਾ ਗੋਰਖਨਾਥ ਨੂੰ ਖਿੱਚੜੀ ਦਾ ਭੋਗ ਲਾਇਆ ਜਾਂਦਾ ਹੈ ਤੇ ਇਸ ਨੂੰ ਪ੍ਰਸਾਦ ਸਰੂਪ ਵੰਡਿਆ ਜਾਂਦਾ ਹੈ।

Posted By: Seema Anand