Mahashivratri 2021 : ਇਸ ਸਾਲ ਮਹਾਸ਼ਿਵਰਾਤਰੀ 11 ਮਾਰਚ ਨੂੰ ਮਨਾਈ ਜਾਵੇਗੀ। ਇਸ ਦੌਰਾਨ ਸ਼ਿਵ ਭਗਤ ਪੂਰੇ ਵਿਧੀ-ਵਿਧਾਨ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਇਸ ਦਿਨ ਇਕ ਵਿਸ਼ੇਸ਼ ਯੋਗ ਬਣ ਰਿਹਾ ਹੈ। ਇਸ ਦਿਨ ਸਵੇਰੇ 9 ਵੱਜ ਕੇ 22 ਮਿੰਟ 'ਤੇ ਮਹਾਨ ਕਲਿਆਣਕਾਰੀ ਸ਼ਿਵਯੋਗ ਹੈ। ਇਸ ਤੋਂ ਬਾਅਦ ਸਿੱਧਯੋਗ ਸ਼ੁਰੂ ਹੋਵੇਗਾ ਜਿਹੜਾ ਸਾਰੇ ਕੰਮਾਂ 'ਚ ਸਿੱਧੀ ਦਿਵਾਉਣ ਵਾਲਾ ਹੋਵੇਗਾ। ਸ਼ਿਵਯੋਗ ਦੀ ਗੱਲ ਕਰੀਏ ਤਾਂ ਇਹ ਅਜਿਹਾ ਯੋਗ ਹੈ ਜਿਸ ਨੂੰ ਸ਼ਿਵਜੀ ਤੋਂ ਅਸ਼ੀਰਵਾਦ ਪ੍ਰਾਪਤ ਹੈ। ਇਸ ਯੋਗ 'ਚ ਕੀਤਾ ਗਿਆ ਕੋਈ ਵੀ ਕੰਮ ਕਦੀ ਵੀ ਰੁਕਦਾ ਨਹੀਂ। ਕੰਮ ਦਾ ਨਤੀਜਾ ਵਧੀਆ ਹੀ ਰਹੇਗਾ। ਅਜਿਹੇ ਵਿਚ ਮਾਨਤਾ ਹੈ ਕਿ ਇਸ ਯੋਗ 'ਚ ਵੀ ਸ਼ੁੱਭ ਕਾਰਜ ਕੀਤਾ ਜਾਂਦਾ ਹੈ ਇਸ ਦਾ ਫਲ ਕਦੀ ਘਟਦਾ ਨਹੀਂ।

ਗੱਲ ਕਰੀਏ ਸਿੱਧ ਯੋਗ ਦੀ ਤਾਂ ਇਸ ਵਿਚ ਵੀ ਕੋਈ ਕੰਮ ਸ਼ੁਰੂ ਕਰ ਕੇ ਕਾਰਜ ਸਿੱਧੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਦੋਂ ਇਹ ਯੋਗ ਹੋਵੇ ਤਾਂ ਭਗਤਾਂ ਨੂੰ ਰੁਦਰਾਭਿਸ਼ੇਕ, ਸ਼ਿਵ ਕੀਰਤਨ, ਸ਼ਿਵ ਪੁਰਾਣ ਦਾ ਪਾਠ ਕਰਨਾ, ਸ਼ਿਵ ਕਥਾ ਸੁਣਨਾ, ਦਾਨ ਪੁੰਨ ਕਰਨਾ ਤੇ ਜੋਤਿਰਲਿੰਗਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਨ੍ਹਾਂ ਯੋਗਾਂ 'ਚ ਇਨ੍ਹਾਂ ਸਾਰੇ ਕੰਮਾਂ ਨੂੰ ਕਰਨਾ ਬੇਹਦ ਲਾਭਕਾਰੀ ਮੰਨਿਆ ਗਿਆ ਹੈ। ਮਾਨਤਾ ਹੈ ਕਿ ਇਸ ਦਿਨ ਕੁਆਰੀਆਂ ਕੁੜੀਆਂ ਵਰਤ ਕਰਨ ਤਾਂ ਉਨ੍ਹਾਂ ਨੂੰ ਮਨਚਾਹਿਆ ਵਰ ਮਿਲਦਾ ਹੈ ਤੇ ਵਿਆਹੁਤਾ ਇਸਤਰੀਆਂ ਦਾ ਵਿਧਵਾਪਨ ਦਾ ਦੋਸ਼ ਵੀ ਖ਼ਤਮ ਹੋ ਜਾਂਦਾ ਹੈ।

ਮਹਾਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਨਮ ਕੁੰਡਲੀ ਦੇ ਨੌਂਗ੍ਰਹਿ ਦੋਸ਼ ਖ਼ਤਮ ਹੋ ਜਾਂਦੇ ਹਨ। ਖਾਸਤੌਰ 'ਤੇ ਚੰਦਰ ਕਾਨਰ ਪੈਦਾ ਹੋਏ ਦੋਸ਼ ਜਿਵੇਂ ਮਾਨਸਿਕ ਅਸ਼ਾਂਤੀ, ਮਾਂ ਦੇ ਸੁਖ ਤੇ ਸਿਹਤ ਸਬੰਧੀ ਰੋਗ, ਮਿੱਤਰਾਂ ਨਾਲ ਸਬੰਧ, ਮਕਾਨ-ਵਾਹਨ ਦੇ ਸੁੱਖ 'ਚ ਦੇਰ, ਦਿਲ ਦੇ ਰੋਗ, ਅੱਖਾਂ ਦੇ ਵਿਕਾਰ, ਚਮੜੀ ਰੋਗ, ਨਜ਼ਲਾ-ਜ਼ੁਕਾਮ, ਸਾਹ ਸਬੰਧੀ ਰੋਗ, ਕਫ-ਨਿਮੋਨੀਆ ਸਬੰਧੀ ਰੋਗਾਂ ਦਾ ਨਿਵਾਰਨ ਹੋ ਜਾਂਦਾ ਹੈ। ਇਸ ਦਿਨ ਮਾਂ ਪਾਰਬਤੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਸੁਹਾਗਣਾਂ ਮਾਤਾ ਨੂੰ ਸ਼ਿੰਗਾਰ ਚੜ੍ਹਾਉਂਦੀਆਂ ਹਨ। ਉੱਥੇ ਹੀ ਸ਼ਿਵਲਿੰਗ ਦੀ ਪੂਜਾ ਕਰਦੇ ਹੋਏ ਕਾਲ ਹਰੋ ਹਰ, ਕਸ਼ਟ ਹਰੋ ਹਰ, ਦੁੱਖ ਹਰੋ, ਦਰਿੱਦਰ ਹਰੋ, ਨਮਾਮੀ ਸ਼ੰਕਰ ਭਜਾਮੀ ਸ਼ੰਕਰ ਸ਼ੰਕਰ ਸ਼ੰਭੂ ਤਵ ਸ਼ਰਨਮ ਮੰਤਰ ਦਾ ਜਾਪ ਕਨਰਾ ਚਾਹੀਦਾ ਹੈ। ਸ਼ਿਵਲਿੰਗ 'ਤੇ ਬੇਲਪੱਤਰ ਚੜ੍ਹਾਉਣ ਨਾਲ ਵਿਅਕਤੀ ਦੇ ਵਪਾਰ 'ਚ ਵਾਧਾ ਹੁੰਦਾ ਹੈ।

ਡਿਸਕਲੇਮਰ

ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਇਸ ਦੀ ਵਰਤੋਂ ਇਸ ਨੂੰ ਮਹਿਜ਼ ਸੂਚਨਾ ਸਮਝ ਕੇ ਹੀ ਕਰੋ। ਇਸ ਤੋਂ ਇਲਾਵਾ, ਇਸ ਦੀ ਕਿਸੀ ਵੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਹੀ ਰਹੇਗੀ।'

Posted By: Seema Anand