ਜੇਐੱਨਐੱਨ, ਨਵੀਂ ਦਿੱਲੀ : ਹਿੰਦੂ ਧਰਮ 'ਚ ਸ਼ਿਵਰਾਤਰੀ ਦਾ ਮਹੱਤਵ ਬਹੁਤ ਜ਼ਿਆਦਾ ਹੈ। ਇਸ ਸਾਲ ਮਹਾਸ਼ਿਵਰਾਤਰੀ 11 ਮਾਰਚ, ਵੀਰਵਾਰ ਦੇ ਦਿਨ ਮਨਾਇਆ ਜਾਵੇਗਾ। ਇਸ ਦਿਨ ਕਈ ਸ਼ੁੱਭ ਯੋਗ ਬਣ ਰਹੇ ਹਨ। ਇਹ ਤਰੀਕ ਫਾਲਗੁਨ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਤ੍ਰਿਯੋਦਸ਼ੀ ਤਰੀਕ ਨੂੰ ਆਉਂਦੀ ਹੈ। ਇਸ ਦਿਨ ਸ਼ਿਵ ਯੋਗ ਬਣ ਰਿਹਾ ਹੈ। ਨਾਲ ਹੀ ਇਸ ਦਿਨ ਨਸ਼ਤਰ ਘਨਿਸ਼ਠਾ ਰਹੇਗਾ ਤੇ ਚੰਦਰਮਾ ਮਕਰ ਰਾਸ਼ੀ 'ਚ ਵਿਰਾਜਮਾਨ ਰਹੇਗਾ। ਮਹਾਸ਼ਿਵਰਾਤਰੀ ਦੇ ਦਿਨ ਸੰਵਯਭੂ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਮਹਾਸ਼ਿਵਰਾਤਰੀ ਦਾ ਮੂਹਰਤ ਤੇ ਮਹੱਤਵ।

ਮਹਾਸ਼ਿਵਰਾਤਰੀ ਪੂਜਾ ਮੂਹਰਤ :

ਮਹਾਸ਼ਿਵਰਾਤਰੀ 11 ਮਾਰਚ, ਵੀਰਵਾਰ

ਨਿਸ਼ਿਤਾ ਕਾਲ: 11 ਮਾਰਚ ਦੀ ਰਾਤ 12 ਵੱਜ ਕੇ 6 ਮਿੰਟ ਤੋਂ 12 ਵੱਜ ਕੇ 55 ਮਿੰਟ ਤਕ।

ਮਿਆਦ : 48 ਮਿੰਟ

ਰਾਤੀ ਪਹਿਲੀ ਪਹਿਰ : 11 ਮਾਰਚ ਦੀ ਸ਼ਾਮ 06 ਵੱਜ ਕੇ 27 ਮਿੰਟ ਤੋਂ 09 ਵਜ ਕੇ 29 ਮਿੰਟ ਤਕ

ਰਾਤੀ ਦੂਜੀ ਪਹਿਰ : 11 ਮਾਰਚ ਦੀ ਰਾਤ 9 ਵੱਜ ਕੇ 29 ਮਿੰਟ ਤੋਂ 12 ਵੱਜ ਕੇ 31 ਮਿੰਟ ਤਕ

ਰਾਤੀ ਤੀਜੀ ਪਹਿਰ : 11 ਮਾਰਚ ਦੀ ਰਾਤ 12 ਵੱਜ ਕੇ 31 ਮਿੰਟ ਤੋਂ 03 ਵੱਜ ਕੇ 32 ਮਿੰਟ ਤਕ।

ਮਹਾਸ਼ਿਵਰਾਤਰੀ ਵਰਤ ਦਾ ਮਹੱਤਵ:

ਮਹਾਸ਼ਿਵਰਾਤਰੀ ਦੇ ਦਿਨ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਪੂਜਾ ਕਰਨ ਨਾਲ ਵਿਅਕਤੀ ਦੀ ਸਾਰੀ ਮਨੋਕਾਮਨਾਵਾਂ ਪੂਰੀ ਹੋ ਜਾਂਦੀਆਂ ਹਨ। ਮਾਨਤਾ ਹੈ ਕਿ ਇਸ ਦਿਨ ਵਰਤ ਤੇ ਪੂਜਾ ਕਰਨ ਨਾਲ ਵਿਅਕਤੀ ਨੂੰ ਮਨਚਾਹੇ ਵਰ ਦੀ ਪ੍ਰਾਪਤੀ ਹੁੰਦੀ ਹੈ। ਜੇ ਕੁੜੀ ਦਾ ਵਿਆਹ ਕਾਫੀ ਸਮੇਂ ਤੋਂ ਨਾ ਹੋ ਰਿਹਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਬਾਧਾ ਆ ਰਹੀ ਹੋਵੇ ਤਾਂ ਉਸ ਨੂੰ ਮਹਾਸ਼ਿਵਰਾਤਰੀ ਦਾ ਵਰਤ ਕਰਨਾ ਚਾਹੀਦਾ। ਇਸ ਸਥਿਤੀ ਲਈ ਇਹ ਵਰਤ ਬੇਹੱਦ ਫਲਦਾਈ ਮੰਨਿਆ ਜਾਂਦਾ ਹੈ। ਇਸ ਵਰਤ ਨੂੰ ਕਰਨ ਨਾਲ ਭਗਵਾਨ ਸ਼ਿਵ ਦਾ ਆਸ਼ੀਰਵਾਦ ਦਾ ਪ੍ਰਾਪਤ ਹੁੰਦਾ ਹੈ। ਨਾਲ ਹੀ ਸੁਖ, ਸ਼ਾਂਤੀ ਤੇ ਸਮਰਿਧੀ ਬਣੀ ਰਹਿੰਦੀ ਹੈ।

Posted By: Amita Verma