ਜੇਐੱਨਐੱਨ, ਨਵੀਂ ਦਿੱਲੀ :

Maha Shivratri 2021 :

ਸਾਲ 2021 'ਚ ਮਹਾਸ਼ਿਵਰਾਤਰੀ 11 ਮਾਰਚ ਨੂੰ ਪੈ ਰਹੀ ਹੈ। ਇਸ ਸਾਲ 11 ਮਾਰਚ ਨੂੰ ਵੀਰਵਾਰ ਹੈ। ਹਰ ਸਾਲ ਫਾਲਗੁਨ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚਤੁਰਦਸ਼ੀ ਤਿਥੀ ਨੂੰ ਮਹਾਸ਼ਿਵਰਾਤਰੀ ਮਨਾਈ ਜਾਵੇਗੀ। ਇਸ ਦਿਨ ਸ਼ਿਵ ਸ਼ੰਕਰ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਸ਼ਿਵ ਪੁਰਾਨ ਮੁਤਾਬਿਕ, ਭੋਲੇਸ਼ੰਕਰ ਨੂੰ ਖ਼ੁਸ਼ ਕਰਨਾ ਬੇਹੱਦ ਆਸਾਨ ਹੁੰਦਾ ਹੈ। ਇਨ੍ਹਾਂ ਲਈ ਕਿਸੇ ਵੀ ਵਿਸ਼ੇਸ਼ ਪੂਜਾ ਦੀ ਲੋੜ ਨਹੀਂ ਹੁੰਦੀ ਹੈ। ਉਨ੍ਹਾਂ ਨੂੰ ਬੇਲਪੱਤਰ ਤੇ ਜਲ ਸ਼ਿਵਲਿੰਗ 'ਤੇ ਅਰਪਿਤ ਕਰ ਖ਼ੁਸ਼ ਕੀਤਾ ਜਾਂਦਾ ਹੈ। ਮਹਾਸ਼ਿਵਰਾਤਰੀ ਦੇ ਦਿਨ ਕੁਝ ਉਪਾਅ ਕਰਨ ਨਾਲ ਵਿਅਕਤੀ ਨੂੰ ਉਸ ਦੇ ਕਸ਼ਟਾਂ ਤੋਂ ਮੁਕਤੀ ਮਿਲ ਜਾਂਦੀ ਹੈ। ਇੱਥੇ ਅਸੀਂ ਤੁਹਾਨੂੰ ਇਨ੍ਹਾਂ ਦੇ ਬਾਰੇ ਦੱਸ ਰਹੇ ਹਾਂ।

ਮਹਾਸ਼ਿਵਰਾਤਰੀ 'ਤੇ ਕਰੋਂ ਇਹ ਉਪਾਅ :

  • ਸ਼ਿਵਜੀ ਨੂੰ ਬੇਲਪੱਤਰ ਬੇਹੱਦ ਪ੍ਰਿਅ ਹਨ। ਮੰਨਿਆ ਜਾਂਦਾ ਹੈ ਕਿ ਜੇ ਸ਼ਿਵਜੀ ਨੂੰ ਬੇਲਪੱਤਰ ਚੜ੍ਹਾਉਣ ਜਾਓ ਤਾਂ ਉਨ੍ਹਾਂ ਦੀ ਵਿਵਾਹਕ ਜ਼ਿੰਦਗੀ ਬੇਹੱਦ ਸੁਖਮਈ ਲੰਘਦੀ ਹੈ ਪਰ ਬੇਲਪੱਤਰ ਸਾਫ-ਸੁਥਰਾ ਹੋਣਾ ਚਾਹੀਦਾ।
  • ਸ਼ਿਵ ਪੁਰਾਨ ਮੁਤਾਬਿਕ, ਮਹਾਸ਼ਿਵਰਾਤਰੀ ਹੀ ਨਹੀਂ ਬਲਕਿ ਹਰ ਦਿਨ ਸ਼ਿਵਲਿੰਗ 'ਤੇ ਜਲ ਨਾਲ ਅਭਿਸ਼ੇਕ ਕਰਨਾ ਚਾਹੀਦਾ। ਇਸ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਅਜਿਹਾ ਕਰਨ ਨਾਲ ਸਰੀਰਕ ਤੇ ਮਾਨਸਿਕ ਕਸ਼ਟ ਦੂਰ ਹੁੰਦੇ ਹਨ।
  • ਸ਼ਿਵ ਜੀ ਨੂੰ ਧਤੁਰੇ ਬੇਹੱਦ ਪਸੰਦ ਹਨ। ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਦੇ ਦਿਨ ਧਤੁਰਾ ਅਰਪਿਤ ਕਰਨ ਨਾਲ ਵਿਅਕਤੀ ਦੇ ਮਨ ਦੇ ਵਿਚਾਰਾਂ ਤੋਂ ਕੜਵਾਹਟ ਦੂਰ ਹੁੰਦੀ ਹੈ। ਸ਼ਿਵ ਜੀ ਨੂੰ ਇਸ ਦਿਨ ਆਂਕ ਦਾ ਫੁੱਲ, ਬੇਰ ਤੇ ਭਾਂਗ ਵੀ ਚੜ੍ਹਾਈ ਜਾਂਦੀ ਹੈ।
  • - ਮਹਾਸ਼ਿਵਰਾਤਰੀ ਦੇ ਦਿਨ ਸ਼ਿਵ ਜੀ ਨੂੰ ਅਸ਼ਤ ਜ਼ਰੂਰ ਅਰਪਿਤ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸ਼ਿਵ ਜੀ ਖ਼ੁਸ਼ ਹੁੰਦੇ ਹਨ।
  • ਮਾਨਤਾ ਹੈ ਕਿ ਸ਼ਿਵ ਜੀ ਦੀ ਪੂਜਾ ਪੂਰਬ ਤੇ ਉੱਤਰ ਦਿਸ਼ਾ ਵੱਲ ਮੂੰਹ ਕਰ ਹੀ ਕਰਨੀ ਚਾਹੀਦੀ।

Posted By: Amita Verma