ਜੇਐੱਨਐੱਨ, ਉਜੈਨ : Maha Shivratri 2020 : ਮਹਾਸ਼ਿਵਰਾਤਰੀ 'ਤੇ ਇਸ ਵਾਰ 59 ਸਾਲ ਬਾਅਦ ਸ਼ਸ਼ ਯੋਗ ਰਹੇਗਾ। ਇਹ ਯੋਗ ਸਾਧਨਾ ਦੀ ਸਿੱਧੀ ਲਈ ਖ਼ਾਸ ਮਹੱਤਵ ਰੱਖਦਾ ਹੈ। ਉੱਜੈਨ ਦੀ ਧਰਤੀ ਸਾਧਨਾ ਲਈ ਖ਼ਾਸ ਮੰਨੀ ਗਈ ਹੈ। ਅਜਿਹੇ ਵਿਚ ਕਈ ਸਾਧਕ ਮਹਾਨਿਸ਼ਾਕਾਲ 'ਚ ਇੱਥੇ ਸਾਧਨਾ ਕਰਨਗੇ। ਜਿਓਤਿਰਲਿੰਗ ਮਹਾਕਾਲ ਮੰਦਰ 'ਚ ਤ੍ਰਿਕਾਲ ਪੂਜਾ ਹੋਵੇਗੀ। ਰਾਜਾਧਿਰਾਜ ਮਹਾਕਾਲ ਦੇ ਸ਼ੀਸ਼ ਸਵਾਮਨ ਫੂਲ ਤੇ ਫਲ ਤੋਂ ਬਣਿਆ ਸਿਹਰਾ ਸਜੇਗਾ।

ਜੋਤਿਸ਼ਆਚਾਰੀਆ ਪੰ. ਅਮਰ ਡੱਬਾਵਾਲਾ ਅਨੁਸਾਰ ਸਾਧਨਾ ਦੀ ਸਿੱਧੀ ਲਈ ਤਿੰਨ ਸਿੱਧ ਰਾਤਾਂ ਵਿਸ਼ੇਸ਼ ਮੰਨੀਆਂ ਗਈਆਂ ਹਨ। ਇਨ੍ਹਾਂ ਵਿਚ ਸ਼ਰਦ ਪੂਰਨਿਮਾ ਨੂੰ ਮੋਹਰਾਤਰੀ, ਦੀਵਾਲੀ ਦੀ ਕਾਲਰਾਤਰੀ ਤੇ ਮਹਾਸ਼ਿਵਰਾਤਰੀ ਨੂੰ ਸਿੱਧ ਰਾਤਰੀ ਕਿਹਾ ਗਿਆ ਹੈ। ਇਸ ਵਾਰ ਮਹਾਸ਼ਿਵਰਾਤਰੀ 'ਤੇ ਚੰਦਰ ਸ਼ਨੀ ਦੀ ਮਕਰ 'ਚ ਯੁਤੀ ਨਾਲ ਪੰਜ ਮਹਾਪੁਰਸ਼ਾਂ 'ਚ ਸ਼ਸ਼ ਯੋਗ ਬਣ ਰਿਹਾ ਹੈ।

ਆਮ ਤੌਰ 'ਤੇ ਸਾਵਣ ਨਕਸ਼ੱਤਰ 'ਚ ਆਉਣ ਵਾਲੀ ਸ਼ਿਵਰਾਤਰੀ ਤੇ ਮਕਰ ਰਾਸ਼ੀ ਦੇ ਚੰਦਰਮਾ ਦਾ ਯੋਗ ਬਣਦਾ ਹੀ ਹੈ ਪਰ 59 ਸਾਲ ਬਾਅਦ ਸ਼ਨੀ ਦੇ ਮਕਰ ਰਾਸ਼ੀ 'ਚ ਹੋਣ ਨਾਲ ਤੇ ਚੰਦਰ ਦਾ ਸੰਚਾਰ ਅਨੁਕ੍ਰਮ 'ਚ ਸ਼ਨੀ ਦੇ ਵਰਗੋੱਤਮ ਅਵਸਥਾ 'ਚ ਸ਼ਸ਼ ਯੋਗ ਦਾ ਸੰਯੋਗ ਬਣ ਰਿਹਾ ਹੈ। ਚੰਦਰਮਾ ਮਨ ਤੇ ਸ਼ਨੀ ਊਰਜਾ ਦਾ ਕਾਰਕ ਗ੍ਰਹਿ ਹੈ।

ਚੰਦਰਮਾ ਨੂੰ ਕਲਾ ਤੇ ਸ਼ਨੀ ਨੂੰ ਕਾਲ ਪੁਰਸ਼ ਦਾ ਅਹੁਦਾ ਹਾਸਿਲ ਹੈ। ਅਜਿਹੀ ਸੂਰਤ 'ਚ ਕਲਾ ਤੇ ਕਾਲ ਪੁਰਸ਼ ਦੇ ਯੁਤੀ ਸਬੰਧ ਵਾਲੀ ਇਹ ਰਾਤਰੀ ਸਿੱਧ ਰਾਤਰੀ ਦੀ ਸ਼੍ਰੇਣੀ 'ਚ ਆਉਂਦੀ ਹੈ।

ਮਹਾਸ਼ਿਵਰਾਤਰੀ ਇਸ ਲਈ ਵੀ ਖ਼ਾਸ

ਇਸ ਦਿਨ ਪੰਜ ਗ੍ਰਹਿਆਂ ਦਾ ਰਾਸ਼ੀ ਦੁਹਰਾਅ ਹੋਵੇਗਾ। ਸ਼ਨੀ ਤੇ ਚੰਦਰ ਮਕਰ ਰਾਸ਼ੀ, ਗੁਰੂ ਧਨੂ ਰਾਸ਼ੀ, ਬੁੱਧ ਕੁੰਭ ਰਾਸ਼ੀ ਤੇ ਸ਼ੁੱਕਰ ਮੀਨ ਰਾਸ਼ੀ 'ਚ ਰਹਿਣਗੇ। ਇਸ ਤੋਂ ਪਹਿਲਾਂ ਗ੍ਰਹਿਆਂ ਦੀ ਇਹ ਸਥਿਤੀ 1961 'ਚ ਬਣੀ ਸੀ।

ਮਹਾਸ਼ਿਵਰਾਤਰੀ 'ਤੇ ਸਰਵਾਰਥਸਿੱਧੀ ਯੋਗ ਦਾ ਸੰਯੋਗ ਵੀ ਹੈ। ਇਸ ਯੋਗ 'ਚ ਸ਼ਿਵ ਪਾਰਵਤੀ ਦੀ ਪੂਜਾ ਸਰਬੋਤਮ ਮੰਨੀ ਗਈ ਹੈ।

ਫੱਗਣ ਮਹੀਨੇ ਦਾ ਆਰੰਭ ਤੇ ਸਮਾਪਨ ਸੋਮਵਾਰ ਵਾਲੇ ਦਿਨ ਹੋਵੇਗਾ। ਮਹੀਨੇ 'ਚ ਪੰਜ ਸੋਮਵਾਰ ਆਉਣਗੇ। ਫੱਗਣ ਮਹੀਨੇ 'ਚ ਵਾਰ ਦਾ ਇਹ ਕ੍ਰਮ ਘੱਟ ਦੀ ਨਜ਼ਰ ਆਵੇਗਾ। ਇਸ ਦੇ ਅਸਰ ਨਾਲ ਦੇਸ਼ ਵਿਚ ਸੁੱਖ ਸ਼ਾਂਤੀ ਦਾ ਵਾਤਾਵਰਨ ਬਣੇਗਾ। ਨਾਲ ਹੀ ਵਪਾਰਕ ਵਾਧਾ ਹੋਵੇਗਾ।

Posted By: Seema Anand