Mahabharat : ਸ਼੍ਰੀਮਦਭਾਗਵਤ ਗੀਤਾ ਜੀਵਨ ਜਿਊਣ ਦਾ ਇਕ ਦਰਸ਼ਨ ਹੈ। ਵਿਦਵਾਨਾਂ ਅਨੁਸਾਰ ਗੀਤਾ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਵੈਸੇ ਵੀ ਸਾਰੇ ਧਰਮ ਗ੍ਰੰਥ ਸਾਨੂੰ ਕੁਝ ਨਾ ਕੁਝ ਸਿਖਾਉਂਦੇ ਜ਼ਰੂਰ ਹਨ, ਪਰ ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਵੇਦ-ਪੁਰਾਣ ਅਤੇ ਧਾਰਮਿਕ ਗ੍ਰੰਥਾਂ ਤੋਂ ਕੀ ਸਿੱਖਣਾ ਚਾਹੁੰਦੇ ਹਾਂ। ਇਸੀ ਤਰ੍ਹਾਂ ਮਹਾਭਾਰਤ ’ਚ ਸਿੱਖਣ ਲਈ ਕਾਫੀ ਕੁਝ ਹੈ। ਮਹਾਭਾਰਤ ’ਚ ਪਾਂਡਵਾਂ ਦੇ ਜੀਵਨ ਦੇ ਘਟਨਾਕ੍ਰਮ ਤੋਂ ਅਸੀਂ ਕਈ ਗੁਣ ਸਿੱਖ ਸਕਦੇ ਹਾਂ। ਜੇਕਰ ਉਸ ਸਮੇਂ ਦੇ ਘਟਨਾਕ੍ਰਮ ਨੂੰ ਵਰਤਮਾਨ ਦੇ ਸੰਦਰਭ ’ਚ ਦੇਖੀਏ, ਤਾਂ ਸਾਨੂੰ ਕਈ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਸਕਦਾ ਹੈ। ਮਹਾਭਾਰਤ ਦੀ ਹਰ ਕਹਾਣੀ ਸਾਨੂੰ ਕੁਝ ਨਾ ਕੁਝ ਜ਼ਰੂਰ ਸਿਖਾਉਂਦੀ ਹੈ।

1. ਸੰਯਮ ਅਤੇ ਸਾਹਸ

ਪਾਂਡਵਾਂ ਨੇ ਹਰ ਸਥਿਤੀ ਦਾ ਸੰਯਮ ਤੇ ਸਾਹਸ ਨਾਲ ਮੁਕਾਬਲਾ ਕੀਤਾ। ਚਾਹੇ ਉਹ ਲਕਸ਼ਗ੍ਰਹਿ ਤੋਂ ਬਚਣਾ ਹੋਵੇ ਜਾਂ ਯੁੱਧ ’ਚ ਕੌਰਵਾਂ ਦੇ ਸਾਹਮਣੇ ਕਮਜ਼ੋਰ ਹੋਣ ਦੇ ਬਾਵਜੂਦ ਯੁੱਧ ਦੀ ਚੁਣੌਤੀ ਸਵੀਕਾਰ ਕਰਨਾ। ਉਨ੍ਹਾਂ ਨੇ ਸੰਯਮ ਤੇ ਸਾਹਸ ਨਾਲ ਯੁੱਧ ਜਿੱਤਿਆ।

2. ਔਖੇ ਹਾਲਾਤਾਂ ਨੂੰ ਅਨੁਕੂਲ ਬਣਾਉਣਾ

ਵਨਵਾਸ ਦੇ ਔਖੇ ਹਾਲਾਤ ’ਚ ਪੰਜਾਂ ਪਾਂਡਵਾਂ ਨੇ ਖ਼ੁਦ ਨੂੰ ਸ਼ਕਤੀਸ਼ਾਲੀ ਦੱਸਿਆ। ਜਿਥੇ ਵੀ ਗਏ ਆਪਣੇ ਲਈ ਰਾਜ ਸਮਰਥਨ ਹਾਸਿਲ ਕੀਤਾ, ਇਸ ਲਈ ਔਖੇ ਸਮੇਂ ਨੂੰ ਵੀ ਆਪਣੇ ਅਨੁਕੂਲ ਬਣਾਇਆ ਜਾ ਸਕਦਾ ਹੈ।

3. ਪਰਿਵਾਰ ਦੀ ਏਕਤਾ

ਪੰਜਾਂ ਪਾਂਡਵਾਂ ਦੇ ਜੀਵਨ ਤੋਂ ਅਸੀਂ ਇਕ-ਦੂਸਰੇ ਪ੍ਰਤੀ ਪਿਆਰ, ਸਨਮਾਨ ਅਤੇ ਇਕਜੁੱਟਤਾ ਸਿੱਖ ਸਕਦੇ ਹਾਂ। ਪਾਂਡਵ ਹਮੇਸ਼ਾ ਇਕੱਠੇ ਤੇ ਮਿਲਜੁਲ ਕੇ ਰਹਿੰਦੇ ਸੀ। ਇਸੇ ਕਾਰਨ ਪੰਜਾਂ ਪਾਂਡਵਾਂ ਨੇ 100 ਕੌਰਵਾਂ ਨੂੰ ਹਰਾ ਦਿੱਤਾ।

4. ਸਕਾਰਾਤਮਕ ਸੋਚ

ਸਕਾਰਾਤਮਕ ਸੋਚ ਮਿੱਟੀ ਨੂੰ ਵੀ ਸੋਨਾ ਬਣਾ ਦਿੰਦੀ ਹੈ। ਜਦੋਂ ਕੌਰਵਾਂ ਅਤੇ ਪਾਂਡਵਾਂ ’ਚ ਸੂਬੇ ਦੀ ਵੰਡ ਹੋਈ, ਤਾਂ ਪਾਂਡਵਾਂ ਨੂੰ ਵਿਰਾਨ ਪਿਆ ਖੰਡਿਤ ਜੰਗਲ ਦੇ ਦਿੱਤਾ ਗਿਆ। ਪਰ ਪਾਂਡਵਾਂ ਨੇ ਇਸਨੂੰ ਵੀ ਸਕਾਰਾਤਮਕ ਰੂਪ ਨਾਲ ਲਿਆ ਅਤੇ ਉਨ੍ਹਾਂ ਨੇ ਜੰਗਲ ’ਚ ਇੰਦਰਪ੍ਰਸਤ ਜਿਹੇ ਸੁੰਦਰ ਨਗਰ ਦਾ ਨਿਰਮਾਣ ਕੀਤਾ।

5. ਸਾਰਿਆਂ ਪ੍ਰਤੀ ਵਿਨਿਰਮਤਾ ਦਾ ਭਾਵ

ਪੰਜ ਪਾਂਡਵ ਸਾਰਿਆਂ ਪ੍ਰਤੀ ਵਿਨਿਮਰਤਾ ਵਾਲਾ ਵਿਵਹਾਰ ਰੱਖਦੇ ਸਨ ਅਤੇ ਕਦੇ ਕਿਸੇ ਨੂੰ ਅਪਮਾਨਿਤ ਕਰਨ ਦਾ ਯਤਨ ਨਹੀਂ ਕਰਦੇ ਸੀ। ਉਨ੍ਹਾਂ ਨੇ ਧਿ੍ਰਤਰਾਸ਼ਟਰ ਨੂੰ ਪਿਤਾ ਦਾ ਸਨਮਾਨ ਦਿੱਤਾ। ਭੀਸ਼ਮ ਪਿਤਾਮਾ ਅਤੇ ਦ੍ਰੋਣਾਚਾਰਿਆ ਪ੍ਰਤੀ ਹਮੇਸ਼ਾ ਆਦਰ ਦਾ ਭਾਵ ਪ੍ਰਦਰਸ਼ਿਤ ਕੀਤਾ।

Posted By: Ramanjit Kaur