ਜੇਐੱਨਐੱਨ, Magh Purnima 2021 : ਹਿੰਦੂ ਪੰਚਾਂਗ ’ਚ ਪੁਰਣਿਮਾ ਤਰੀਕ ਦਾ ਮਹੱਤਵ ਬਹੁਤ ਵੱਧ ਹੁੰਦਾ ਹੈ। ਹਰ ਮਹੀਨੇ ਦੇ ਸ਼ੁਕਲ ਪੱਖ ਦੀ ਆਖ਼ਰੀ ਤਰੀਕ ਨੂੰ ਪੁਰਣਿਮਾ ਆਉਂਦੀ ਹੈ। ਇਹ ਮਾਘ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਇਹ ਤਰੀਕ 27 ਫਰਵਰੀ 2021 ਦਿਨ ਸ਼ਨੀਵਾਰ ਨੂੰ ਪੈ ਰਹੀ ਹੈ। ਪੁਰਣਿਮਾ ਤਰੀਕ ਨੂੰ ਚੰਦਰਮਾ ਆਪਣੀਆਂ ਪੂਰਨ ਕਲਾਵਾਂ ’ਚ ਹੁੰਦਾ ਹੈ। ਇਸ ਦਿਨ ਦਾਨ ਅਤੇ ਇਸ਼ਨਾਨ ਸਮੇਤ ਵਰਤ ਦਾ ਮਹੱਤਵ ਵੀ ਵੱਧ ਹੁੰਦਾ ਹੈ। ਇਸ ਦਿਨ ਮਾਘ ਇਸ਼ਨਾਨ ਦੀ ਮਹਿਮਾ ਦੱਸੀ ਗਈ ਹੈ। ਇਸ ਤਰੀਕ ਨੂੰ ਸ਼ਾਸਤਰਾਂ ’ਚ ਪਰਮ ਫਲ਼ਦਾਇਕ ਕਿਹਾ ਗਿਆ ਹੈ। ਆਓ ਜਾਣਦੇ ਹਾਂ ਮਾਘ ਮਹੀਨੇ ਦਾ ਸ਼ੁੱਭ ਮਹੂਰਤ ਅਤੇ ਮਹੱਤਵ।

ਮਾਘ ਮਹੀਨੇ ਦਾ ਸ਼ੁੱਭ ਮਹੂਰਤ

ਮਾਘ ਪੁਰਣਿਮਾ ਅਰੰਭ : 26 ਫਰਵਰੀ, ਸ਼ੁੱਕਰਵਾਰ ਸ਼ਾਮ 03 ਵਜ ਕੇ 49 ਮਿੰਟ ਤੋਂ।

ਮਾਘ ਪੁਰਣਿਮਾ ਸਮਾਪਤੀ : 27 ਫਰਵਰੀ, ਸ਼ਨੀਵਾਰ ਦੁਪਹਿਰ 01 ਵਜ ਕੇ 46 ਮਿੰਟ ਤਕ।

ਮਾਘ ਪੁਰਣਿਮਾ ਦਾ ਮਹੱਤਵ :

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਪੁਰਣਿਮਾ ’ਤੇ ਪਵਿੱਤਰ ਨਦੀ ’ਚ ਇਸ਼ਨਾਨ ਕਰਨ ਅਤੇ ਦਾਨ-ਪੁੰਨ ਦਾ ਮਹੱਤਵ ਵੱਧ ਹੁੰਦਾ ਹੈ। ਅਜਿਹਾ ਕਰਨ ਨਾਲ ਮਨੁੱਖ ਦੇ ਪਾਪਾਂ ਦਾ ਨਾਸ਼ ਹੁੰਦਾ ਹੈ। ਪੌਰਾਣਿਕ ਮਾਨਤਾ ਅਨੁਸਾਰ, ਇਸ ਦਿਨ ਸ਼੍ਰੀ ਹਰਿ ਵਿਸ਼ਣੂ ਅਤੇ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਸਾਰੀਆਂ ਮਨੋਕਾਮਨਾਵਾਂ ਵੀ ਪੂਰਣ ਹੁੰਦੀਆਂ ਹਨ। ਇਸ ਦਿਨ ਜੋ ਵਿਅਕਤੀ ਵਰਤ ਰੱਖਦਾ ਹੈ, ਉਹ ਚੰਦਰਮਾ ਦਾ ਪੂਜਨ ਵੀ ਕਰਦਾ ਹੈ। ਜੋਤਿਸ਼ ਅਨੁਸਾਰ, ਇਸ ਦਿਨ ਚੰਦਰਮਾ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ। ਇਸ ਦਿਨ ਜ਼ਰੂਰਤਮੰਦ ਅਤੇ ਗ਼ਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਕਰਨਾ ਚਾਹੀਦਾ ਹੈ। ਨਾਲ ਹੀ ਸੱਤਿਆ ਨਰਾਇਣ ਕਥਾ ਦਾ ਪਾਠ ਵੀ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਗਾਇਤਰੀ ਮੰਤਰ ਜਾਂ ਭਗਵਾਨ ਵਿਸ਼ਣੂ ਦੇ ‘ਓਮ ਨਮੋ ਨਾਰਾਇਣ’ ਮੰਤਰ ਦਾ ਘੱਟ ਤੋਂ ਘੱਟ ਇਕ ਮਾਲਾ ਦਾ ਜਾਪ ਵੀ ਕਰਨਾ ਚਾਹੀਦਾ ਹੈ।

Posted By: Ramanjit Kaur