ਨਈ ਦੁਨੀਆ, ਨਵੀਂ ਦਿੱਲੀ : Lunar and Solar eclipse in June 2020 : ਜੋਤਿਸ਼ ਗਣਨਾ ਅਨੁਸਾਰ, ਆਉਣ ਵਾਲੇ ਮਹੀਨਿਆਂ 'ਚ ਤਿੰਨ ਗ੍ਰਹਿਣ ਲੱਗਣ ਵਾਲੇ ਹਨ। ਇਨ੍ਹਾਂ ਵਿਚੋਂ ਇਕ ਸੂਰਜ ਗ੍ਰਹਿਣ ਤੇ ਇਕ ਚੰਦਰ ਗ੍ਰਹਿਣ ਜੂਨ 'ਚ ਲੱਗਣਗੇ, ਉੱਥੇ ਹੀ ਤੀਸਰਾ ਚੰਦਰ ਗ੍ਰਹਿਣ ਜੁਲਾਈ 'ਚ ਲੱਗੇਗਾ। ਵਿਗਿਆਨੀਆਂ ਦੇ ਨਾਲ ਹੀ ਜੋਤਿਸ਼ ਆਚਾਰੀਆ ਦੀ ਇਸ ਖਗੋਲੀ ਘਟਨਾ 'ਤੇ ਤਿੱਖੀ ਨਜ਼ਰ ਹੈ। 5 ਜੂਨ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਇਸ ਸਾਲ ਦਾ ਦੂਸਰਾ ਚੰਦਰ ਗ੍ਰਹਿਣ ਹੈ। ਪਹਿਲਾ 10 ਜਨਵਰੀ ਨੂੰ ਲੱਗਿਆ ਸੀ। ਇਹ ਚੰਦਰ ਗ੍ਰਹਿਣ 5 ਜੂਨ ਰਾਤ 11.15 ਵਜੇ ਤੋਂ ਸ਼ੁਰੂ ਹੋ ਕੇ 6 ਜੂਨ 2.34 ਵਜੇ ਤਕ ਰਹੇਗਾ। ਇਹ ਚੰਦਰ ਗ੍ਰਹਿਣ ਬ੍ਰਿਸ਼ਚਕ ਰਾਸ਼ੀ ਤੇ ਜੇਠ ਨਛੱਤਰ 'ਚ ਲੱਗ ਰਿਹਾ ਹੈ ਯਾਨੀ ਰਾਸ਼ੀਆਂ 'ਤੇ ਪੈਣ ਵਾਲੇ ਅਸਰ 'ਤੇ ਵੀ ਜੋਤਸ਼ੀਆਂ ਦੀ ਨਜ਼ਰ ਰਹੇਗੀ। ਉੱਥੇ ਹੀ ਸੂਰਜ ਗ੍ਰਹਿਣ 21 ਜੂਨ ਨੂੰ ਲੱਗੇਗਾ। ਇਸ ਦੌਰਾਨ ਸੂਤਕ ਕਾਲ ਦੀ ਪਾਲਣਾ ਕੀਤੀ ਜਾਵੇਗੀ।

5 ਜੂਨ ਨੂੰ 3 ਘੰਟੇ 18 ਮਿੰਟ ਦਾ ਚੰਦਰ ਗ੍ਰਹਿਣ

ਇਹ ਚੰਦਰ ਗ੍ਰਹਿਣ ਏਸ਼ੀਆ, ਆਸਟ੍ਰੇਲੀਆ, ਯੂਰਪ ਤੇ ਅਫ਼ਰੀਕਾ 'ਚ ਨਜ਼ਰ ਆਵੇਗਾ। ਇਹ ਇਕ ਪੇਨੁਮਬ੍ਰਲ ਚੰਦਰ ਗ੍ਰਹਿਣ ਹੋਵੇਗਾ ਜਿਸ ਵਿਚ ਆਮ ਤੌਰ 'ਤੇ ਇਕ ਪੂਰਨ ਚੰਦਰਮਾ ਨਾਲ ਫ਼ਰਕ ਕਰਨਾ ਮੁਸ਼ਕਲ ਹੁੰਦਾ ਹੈ। ਇਸ ਚੰਦਰ ਗ੍ਰਹਿਣ ਦੀ ਕੁੱਲ ਮਿਆਦ 3 ਘੰਟੇ 18 ਮਿੰਟ ਰਹੇਗੀ। ਚੰਦਰ ਗ੍ਰਹਿਣ 5 ਜੂਨ ਨੂੰ ਰਾਤ 11.15 ਵਜੇ ਸ਼ੁਰੂ ਹੋਵੇਗਾ। ਰਾਤ 12.54 ਵਜੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੋਵੇਗਾ ਤੇ 6 ਜੂਨ 02.34 ਵਜੇ ਸਮਾਪਤ ਹੋ ਜਾਵੇਗਾ।

21 ਜੂਨ ਨੂੰ ਸੂਰਜ ਗ੍ਰਹਿਣ

ਸੂਰਜ ਗ੍ਰਹਿਣ 21 ਜੂਨ ਨੂੰ ਉੱਤਰੀ ਭਾਰਤ, ਚੀਨ, ਮੱਧ ਅਫ਼ਰੀਕੀ ਗਣਰਾਜ, ਕਾਂਗੋ, ਇਥੋਪੀਆ ਤੇ ਦੱਖਣੀ ਪਾਕਿਸਤਾਨ ਦੇ ਕੁਝ ਹਿੱਸਿਆਂ 'ਚ ਦਿਖਾਈ ਦੇਵੇਗਾ। ਜੇਕਰ ਮੌਸਮ ਸਾਫ਼ ਹੈ ਤਾਂ ring of fire ਵੀ ਦਿਖਾਈ ਦੇ ਸਕਦਾ ਹੈ।

21 ਜੂਨ ਨੂੰ ਸੂਰਜ ਗ੍ਰਹਿਣ ਦਾ ਸਮਾਂ

ਸਵੇਰੇ 9.15 ਵਜੇ ਅੰਸ਼ਕ ਗ੍ਰਹਿਣ ਸ਼ੁਰੂ

ਸਵੇਰੇ 10.17 ਵਜੇ ਪੂਰਨ ਗ੍ਰਹਿਣ ਸ਼ੁਰੂ

ਦੁਪਹਿਰੇ 12.10 ਵਜੇ ਗ੍ਰਹਿਣ

2.02 ਵਜੇ ਪੂਰਨ ਗ੍ਰਹਿਣ ਸਮਾਪਤ

3.04 ਵਜੇ ਅੰਸ਼ਕ ਗ੍ਰਹਿਣ ਸਮਾਪਤ

ਇਸ ਸਾਲ ਲੱਗਣ ਵਾਲੇ ਚੰਦਰ ਗ੍ਰਹਿਣ

5 ਜੁਲਾਈ, ਐਤਵਾਰ ਨੂੰ ਸਵੇਰੇ 08.38 ਵਜੇ ਤੋਂ 11.21 ਵਜੇ ਤਕ।

30 ਨਵੰਬਰ, ਸੋਮਵਾਰ ਨੂੰ ਦੁਪਹਿਰੇ 1.34 ਵਜੇ ਤੋਂ ਸ਼ਾਮ 5.22 ਵਜੇ ਤਕ।

Posted By: Seema Anand