Solar Eclipse 2021 : ਸਾਲ 2021 ਦਾ ਆਖ਼ਰੀ ਸੂਰਜ ਗ੍ਰਹਿਣ ਅੱਜ ਤੋਂ ਸਿਰਫ਼ 9 ਦਿਨ ਬਾਅਦ ਯਾਨੀ 4 ਦਸੰਬਰ 2021 ਨੂੰ ਲੱਗਣ ਜਾ ਰਿਹਾ ਹੈ। ਹਾਲਾਂਕਿ ਇਹ ਸੂਰਜ ਗ੍ਰਹਿਣ ਅੰਸ਼ਕ ਹੈ ਅਤੇ ਇਸ ਦਾ ਸੂਤਕ ਕਾਲ ਵੀ ਜਾਇਜ਼ ਨਹੀਂ ਹੈ। ਪਰ ਇਸ ਸਾਲ ਦਾ ਸੂਰਜ ਗ੍ਰਹਿਣ ਕੁਝ ਰਾਸ਼ੀਆਂ ਦੇ ਲੋਕਾਂ ਲਈ ਭਾਰੀ ਸਾਬਤ ਹੋ ਸਕਦਾ ਹੈ। ਉਂਝ ਸੂਰਜ ਗ੍ਰਹਿਣ ਦਾ ਪ੍ਰਭਾਵ ਸਾਰੀਆਂ 12 ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ। ਇਹ ਪ੍ਰਭਾਵ ਸ਼ੁਭ ਤੇ ਅਸ਼ੁਭ ਦੋਵੇਂ ਹੋ ਸਕਦੇ ਹਨ। ਪਰ ਇਨ੍ਹਾਂ 5 ਰਾਸ਼ੀਆਂ ਲਈ ਇਹ ਸੂਰਜ ਗ੍ਰਹਿਣ ਅਸ਼ੁੱਭ ਘਟਨਾਵਾਂ ਦਾ ਕਾਰਨ ਬਣ ਸਕਦਾ ਹੈ। 4 ਦਸੰਬਰ ਨੂੰ ਮਾਰਗਸ਼ੀਰਸ਼ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ ਹੈ। ਇਸ ਦਿਨ ਗ੍ਰਹਿਣ ਸਵੇਰੇ 10:59 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰੇ 03:07 ਵਜੇ ਤਕ ਜਾਰੀ ਰਹੇਗਾ। ਇਹ ਗ੍ਰਹਿਣ 5 ਰਾਸ਼ੀਆਂ ਲਈ ਸ਼ੁਭ ਨਹੀਂ ਮੰਨਿਆ ਜਾਂਦਾ ਹੈ।

ਇਨ੍ਹਾਂ ਰਾਸ਼ੀਆਂ ਲਈ ਅਸ਼ੁੱਭ ਹੈ ਗ੍ਰਹਿਣ

ਮੇਖ (Aries) : ਜੋਤਸ਼ੀਆਂ ਅਨੁਸਾਰ ਮੇਖ ਰਾਸ਼ੀ ਦੇ ਜਾਤਕਾਂ ਲਈ ਲੱਗਣ ਵਾਲਾ ਸੂਰਜ ਗ੍ਰਹਿਣ ਅਸ਼ੁੱਭ ਹੈ। ਇਹ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪਾਵੇਗਾ। ਸੂਰਜ ਗ੍ਰਹਿਣ ਦੇ ਚੱਲਦੇ ਉਹ ਕਿਸੇ ਬਿਮਾਰੀ ਦੀ ਲਪੇਟ 'ਚ ਆ ਸਕਦੇ ਹਨ ਜਾਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਮੇਖ ਰਾਸ਼ੀ ਦੇ ਜਾਤਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ।

ਕਰਕ (Cancer) : ਕਰਕ ਰਾਸ਼ੀ ਦੇ ਜਾਤਕਾਂ ਲਈ ਸੂਰਜ ਗ੍ਰਹਿਣ ਅਸ਼ੁੱਭ ਫਲ਼ ਦੇਣ ਵਾਲਾ ਰਹੇਗਾ। ਕਿਸੇ ਦੇ ਨਾਲ ਬਹਿਸ ਤੋਂ ਬਚੋ। ਦੋਸਤਾਂ ਨਾਲ ਵਿਵਾਦ ਹੋ ਸਕਦਾ ਹੈ। ਪਰਿਵਾਰਕ ਮੈਂਬਰਾਂ ਦੇ ਨਾਲਗੱਲਬਾਤ ਕਰਦੇ ਸਮੇਂ ਸਾਵਧਾਨੀ ਵਰਤੋ। ਬੱਚਿਆਂ ਦਾ ਖਾਸ ਖ਼ਿਆਲ ਰੱਖੋ।

ਤੁਲਾ (Libra) : ਜੋਤਿਸ਼ ਅਨੁਸਾਰ ਤੁਲਾ ਰਾਸ਼ੀ ਦੇ ਲੋਕਾਂ 'ਤੇ ਵੀ ਇਸ ਦੌਰਾਨ ਅਸ਼ੁੱਭ ਅਸਰ ਦੇਖਣ ਨੂੰ ਮਿਲ ਸਕਦਾ ਹੈ। ਗੁੱਸੇ ਤੋਂ ਬਚੋ। ਕਿਸੇ ਨੂੰ ਮਾੜੇ ਬੋਲ ਬੋਲਣਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਸਿਹਤ 'ਤੇ ਬੁਰਾ ਅਸਰ ਪੈਣ ਦੀ ਸੰਭਾਵਨਾ ਹੈ।

ਬ੍ਰਿਸ਼ਚਕ (Scorpio) : ਸੂਰਜ ਗ੍ਰਹਿਣ ਦਾ ਅਸਰ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਉੱਪਰ ਵੀਦੇਖਣ ਨੂੰ ਮਿਲੇਗਾ। ਤਣਾਅ ਹੋ ਸਕਦਾ ਹੈ। ਅਸ਼ਾਂਤੀ ਜਾਂ ਉਲਝਣ ਮਹਿਸੂਸ ਕਰੋਗੇ। ਕੰਮ ਵਾਲੀ ਥਾਂ ਧੀਰਜ ਰੱਖੋ।

ਧਨੂ (Sagittarius) : ਸੂਰਜ ਗ੍ਰਹਿਣ ਬਿਨਾਂ ਗੱਲ ਦੀ ਭੱਜਦੌੜ ਲਿਆਵੇਗਾ. ਖਰਚੇ ਵਧਣ ਦਾ ਖਦਸ਼ਾ ਹੈ। ਕੰਮ ਪੂਰੇ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ। ਯਾਤਰਾ ਕਰਨ ਦੀ ਸੰਭਾਵਨਾ ਹੈ।

ਡਿਸਕਲੇਮਰ

ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਪਾਠਕ ਦੀ ਹੋਵੇਗੀ।

Posted By: Seema Anand