Kumbh Mela 2021 : ਕੁੰਭ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਕੁੰਭ ਮੇਲੇ 'ਚ ਕਈ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਵਿਚ ਲਲਾਟ 'ਤੇ ਤ੍ਰਿਪੁੰਡ, ਸਰੀਰ 'ਚ ਭਸਮ ਲਗਾਈ ਨਾਗਾ ਸਾਧੂਆਂ ਦਾ ਹਠ ਹੋਵੇਗ, ਸਾਧਨਾ, ਵਿਦਵਾਵਾਂ ਦੇ ਪ੍ਰਵਚਨ, ਅਖਾੜਿਆਂ ਦੇ ਲੰਗਰ, ਅਧਿਆਤਮਕ ਤੇ ਧਰਮ 'ਤੇ ਚਰਚਾ ਸ਼ਾਮਲ ਹੁੰਦੀਆਂ ਹਨ। ਕੁੰਭ ਮੇਲੇ ਦਾ ਮਹੱਤਵ ਹਿੰਦੂ ਧਰਮ 'ਚ ਬੇਹੱਦ ਆਮ ਹੁੰਦਾ ਹੈ। ਇਸ ਦੌਰਾਨ ਕਰੋੜਾਂ ਸ਼ਰਧਾਲੂ ਕੁੰਭ ਪੁਰਬ ਵਾਲੀ ਥਾਂ ਪ੍ਰਯਾਗ, ਹਰਿਦੁਆਰ, ਉਜੈਨ ਤੇ ਨਾਸਿਕ 'ਚ ਇਸ਼ਨਾਨ ਕਰਦੇ ਹਨ। ਮਹਾਸ਼ਿਵਰਾਤਰੀ 'ਤੇ ਭਗਤ, ਸਾਧੂ, ਸੰਤ ਤੇ ਸਾਧੂ ਗੰਗਾ ਇਸ਼ਨਾਨ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਹਿੰਦੂ ਪੰਚਾਂਗ ਅਨੁਸਾਰ, 11 ਮਾਰਚ ਨੂੰ ਮਹਾਸ਼ਿਵਰਾਤਰੀ ਹੈ ਤੇ ਇਸ ਦਿਨ ਹਰਿਦੁਆਰ 'ਚ ਪਹਿਲਾ ਸ਼ਾਹੀ ਇਸ਼ਨਾਨ ਹੋਵੇਗਾ। ਇਸ ਤੋਂ ਬਾਅਦ ਦੂਸਰਾ ਸ਼ਾਹੀ ਇਸ਼ਨਾਨ 12 ਅਪ੍ਰੈਲ ਨੂੰ, ਤੀਸਰਾ ਸ਼ਾਹੀ ਇਸ਼ਨਾਨ 14 ਅਪ੍ਰੈਲ ਤੇ ਫਿਰ ਚੌਥਾ ਸ਼ਾਹੀ ਇਸ਼ਨਾਨ 27 ਅਪ੍ਰੈਲ ਨੂੰ ਸ਼ਾਹੀ ਇਸ਼ਨਾਨ ਹੋਵੇਗਾ। ਹਾਲਾਂਕਿ, ਇਸ ਵਾਰ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇੱਥੇ ਆਉਣ ਵਾਲੇ ਹਰੇਕ ਸ਼ਰਧਾਲੂ ਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਸ਼ਾਹੀ ਇਸ਼ਨਾਨ ਦਾ ਮਹੱਤਵ

ਹਿੰਦੂ ਧਰਮ 'ਚ ਕੁੰਭ ਇਸ਼ਨਾਨ ਦਾ ਮਹੱਤਵ ਬੇਹਦ ਵਿਸ਼ੇਸ਼ ਮਹੱਤਵ ਦੱਸਿਆ ਹੈ। ਮਾਨਤਾ ਹੈ ਕਿ ਜੇਕਰ ਵਿਅਕਤੀ ਕੁੰਭ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਸਾਰੇ ਪਾਪਾ ਖ਼ਤਮ ਹੋ ਜਾਂਦੇ ਹਨ ਤੇ ਉਸ ਨੂੰ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ। ਨਾਲ ਹੀ ਵਿਅਕਤੀ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਹਿੰਦੂ ਧਰਮ 'ਚ ਪਿਤਾ ਦਾ ਬਹੁਤ ਮਹੱਤਵ ਹੈ। ਅਜਿਹੇ ਵਿਚ ਕਿਹਾ ਜਾਂਦਾ ਹੈ ਕਿ ਜੇਕਰ ਕੁੰਭ ਇਸ਼ਨਾਨ ਕੀਤਾ ਜਾਵੇ ਤਾਂ ਇਸ ਨਾਲ ਪਿਤਾ ਵੀ ਸ਼ਾਂਤ ਹੋ ਜਾਂਦੇ ਹਨ। ਇਸ ਨਾਲ ਵਿਅਕਤੀ 'ਤੇ ਅਸ਼ੀਰਵਾਦ ਬਣਿਆ ਰਹਿੰਦਾ ਹੈ।

ਕੁੰਭ ਮੇਲੇ ਦੌਰਾਨ ਚਾਹੇ ਤੁਸੀਂ ਕਿਸੇ ਵੀ ਦਿਨ ਇਸ਼ਨਾਨ ਕਰੋ ਤਾਂ ਤੁਹਾਡੇ ਵਿਸ਼ੇਸ਼ ਫਲ਼ ਦੀ ਪ੍ਰਾਪਤੀ ਹੁੰਦੀ ਹੈ, ਪਰ ਜੇਕਰ ਤੁਸੀਂ ਸ਼ਾਹੀ ਇਸ਼ਨਾਨ ਦੇ ਦਿਨ ਇਸ਼ਨਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਅਮਰ ਤੱਤ ਦੀ ਪ੍ਰਾਪਤੀ ਹੁੰਦੀ ਹੈ। ਪਹਿਲੇ ਸ਼ਾਹੀ ਇਸ਼ਨਾਨ ਦਾ ਨਿਯਮ ਹੈ ਕਿ ਇਸ ਦਿਨ ਅਲੱਗ-ਅਲੱਗ ਅਖਾੜਿਆਂ 'ਚ ਸਾਧੂ ਇਸ਼ਨਾਨ ਕਰਦੇ ਹਨ। ਇਸ ਤੋਂ ਬਾਅਦ ਹੀ ਆਮ ਜਨਤਾ ਨੂੰ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ। ਸ਼ਾਹੀ ਇਸ਼ਨਾਨ 'ਚ ਸਾਧੂਆਂ ਦਾ ਸਨਮਾਨ ਇਕਦਮ ਰਾਜਸ਼ਾਹੀ ਤਰੀਕੇ ਨਾਲ ਕੀਤਾ ਜਾਂਦਾ ਹੈ।

ਡਿਸਕਲੇਮਰ

'ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਸ਼ਾਮਲ ਕਰ ਕੇ ਇਹ ਜਾਣਕਾਰੀਆਂ ਹੁਣ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਦੀ ਵਰਤੋਂ ਇਸ ਨੂੰ ਮਹਿਜ਼ ਸੂਚਨਾ ਸਮਝ ਕੇ ਹੀ ਲਓ। ਇਸ ਤੋਂ ਇਲਾਵਾ, ਇਸ ਦੀ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਰਹੇਗੀ।'

Posted By: Seema Anand