Krishna Janamashtami 2020 : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ ਕੋਰੋਨਾ ਇਨਫੈਕਸ਼ਨ ਕਾਰਨ ਹਰ ਸਾਲ ਵਰਗੀ ਧੂਮਧਾਮ ਦੇਖਣ ਨੂੰ ਨਹੀਂ ਮਿਲੇਗੀ ਪਰ ਭਗਵਾਨ ਕ੍ਰਿਸ਼ਨ ਦੇ ਜਨਮ ਦੇ ਦਰਸ਼ਨ ਟੀਵੀ 'ਤੇ LIVE ਦੇਖਣ ਦੀ ਵਿਵਸਥਾ ਰਹੇਗੀ। ਸ਼੍ਰੀਕ੍ਰਿਸ਼ਨ ਦੇ ਜਨਮ ਅਸਥਾਨ ਮਥੁਰਾ ਅਤੇ ਨੰਦਗਾਓਂ 'ਚ ਅਲੱਗ-ਅਲੱਗ ਤਾਰੀਕਾਂ ਨੂੰ ਜਨਮ ਉਤਸਵ ਮਨਾਇਆ ਜਾਵੇਗਾ। ਤਿਥੀਆਂ ਦੇ ਆਧਾਰ 'ਤੇ ਇਸ ਵਾਰ ਜਨ-ਜਨ ਦੇ ਆਰਾਧਿਆ ਗੋਵਿੰਦ ਦਾ ਇਹ 5247ਵਾਂ ਜਨਮ ਉਤਸਵ ਹੈ। ਸ਼੍ਰੀਕ੍ਰਿਸ਼ਨ ਜਨਮ ਅਸਥਾਨ ਮਥੁਰਾ 'ਚ 12 ਅਗਸਤ ਨੂੰ ਜਨਮ ਉਤਸਵ ਮਨਾਇਆ ਜਾਵੇਗਾ ਜਦੋਂਕਿ ਨੰਦਬਾਬਾ ਦੇ ਪਿੰਡ ਨੰਦਗਾਓਂ 'ਚ ਇਕ ਦਿਨ ਪਹਿਲਾਂ 11 ਅਗਸਤ ਨੂੰ ਮਨਾਇਆ ਜਾਵੇਗਾ। ਸ਼੍ਰੀਕ੍ਰਿਸ਼ਨ ਜਨਮ ਅਸਥਾਨ ਸੇਵਾ ਸੰਸਥਾਨ ਦੇ ਸਕੱਤਰ ਕਪਿਲ ਸ਼ਰਮਾ ਮੁਤਾਬਿਕ ਜਨਮ ਅਸਥਾਨ 'ਤੇ 12 ਅਗਸਤ ਨੂੰ ਜਨਮ ਉਤਸਵ ਮਨਾਇਆ ਜਾਵੇਗਾ। ਰਾਤ 12 ਵਜੇ ਦਰਸ਼ਨ ਹੋਣਗੇ ਤੇ ਆਰਤੀ ਹੋਵੇਗੀ। 12.20 ਤੋਂ 12.20 ਵਜੇ ਤਕ ਜਨਮ ਮਹਾਭਿਸ਼ੇਕ ਹੋਵੇਗਾ। ਕੋਰੋਨਾ ਇਨਫੈਕਸ਼ਨ ਕਾਰਨ ਇਸ ਵਾਰ ਸ਼ਰਧਾਲੂ ਕਨ੍ਹਈਆ ਦੇ ਜਨਮ ਉਤਸਵ ਦੇ ਦਰਸ਼ਨ ਨਹੀਂ ਕਰ ਸਕਣਗੇ। ਮੰਦਰਾਂ 'ਚ ਸਿਰਫ਼ ਪ੍ਰਬੰਧਨ ਨਾਲ ਜੁੜੇ ਲੋਕ ਹੀ ਮੌਜੂਦ ਰਹਿਣਗੇ। ਸ਼੍ਰੀਕ੍ਰਿਸ਼ਨ ਜਨਮ ਅਸਥਾਨ ਤੋਂ ਮਹਾਭਿਸ਼ੇਕ ਦਾ ਟੀਵੀ ਚੈਨਲਾਂ ਜ਼ਰੀਏ ਲਾਈਵ ਪ੍ਰਸਾਰਨ ਹੋਵੇਗਾ।

ਨੰਦਗਾਓਂ 'ਚ 11 ਨੂੰ ਮਨਾਈ ਜਾਵੇਗੀ ਜਨਮ ਅਸ਼ਟਮੀ

ਨੰਦਗਾਓਂ ਦੇ ਨੰਦਬਾਬਾ ਮੰਦਰ 'ਚ 11 ਅਗਸਤ ਨੂੰ ਸ਼੍ਰੀਕ੍ਰਿਸ਼ਨ ਜਨਮ ਉਤਸਵ ਮਨਾਇਆ ਜਾਵੇਗਾ। ਮੰਦਰ ਦੇ ਸੇਵਾਦਾਰ ਹਰਿਮੋਹਨ ਗੋਸਵਾਮੀ ਕਹਿੰਦੇ ਹਨ ਕਿ ਨੰਦਬਾਬਾ ਮੰਦਰ 'ਚ ਖੁਰ ਗਿਣਤੀ (ਉਂਗਲਾਂ 'ਤੇ ਗਿਣੀ ਜਾਣ ਵਾਲੀ) ਦੇ ਹਿਸਾਬ ਨਾਲ ਰੱਖੜੀ ਦੇ 8ਵੇਂ ਦਿਨ ਜਨਮ ਉਤਸਵ ਮਨਾਇਆ ਜਾਂਦਾ ਹੈ। ਰੱਖੜੀ ਤੋਂ 8ਵਾਂ ਦਿਨ 11 ਅਗਸਤ ਨੂੰ ਪੈ ਰਿਹਾ ਹੈ।

ਮੰਗਲਾ ਆਰਤੀ 'ਚ ਸ਼ਰਧਾਲੂ ਨਹੀਂ ਹੋਣਗੇ ਸ਼ਾਮਲ

ਠਾਕੁਰ ਬਾਂਕੇਬਿਹਾਰੀ ਦੀ ਸਾਲ 'ਚ ਇਕ ਦਿਨ ਜਨਮ ਅਸ਼ਟਮੀ 'ਤੇ ਹੋਣ ਵਾਲੀ ਮੰਗਲਾ ਆਰਤੀ 'ਚ ਇਸ ਵਾਰ ਸ਼ਰਧਾਲੂ ਸ਼ਾਮ ਨਹੀਂ ਹੋਣਗੇ। 12 ਅਗਸਤ ਨੂੰ ਰਾਤ 12 ਵਜੇ ਠਾਕੁਰ ਜੀ ਦਾ ਮਹਾਭਿਸ਼ੇਕ ਹੋਵੇਗਾ, ਪਰ ਇਸ ਦੇ ਦਰਸ਼ਨ ਨਹੀਂ ਹੁੰਦੇ ਹਨ। ਮੰਦਰ ਦੇ ਪ੍ਰਬੰਧਕ ਮਨੀਸ਼ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਤ 1.55 ਵਜੇ ਮੰਗਲਾ ਆਰਤੀ ਹੋਵੇਗੀ ਪਰ ਕੋਰੋਨਾ ਤੋਂ ਬਚਾਅ ਤਹਿਤ ਸਿਰਫ਼ ਮੰਦਰ ਪ੍ਰਬੰਧਨ ਨਾਲ ਜੁੜੇ ਲੋਕ ਹੀ ਰਹਿਣਗੇ।

12 ਨੂੰ ਇੱਥੇ ਵੀ ਧੂਮਧਾਮ ਨਾਲ ਮਨਾਇਆ ਜਾਵੇਗਾ ਜਨਮ ਉਤਸਵ

ਨੰਦ ਭਵਨ, ਗੋਕੁਲ।

ਪ੍ਰੇਮ ਮੰਦਰ, ਵਰਿੰਦਾਵਨ।

ਚੌਰਾਸੀ ਖੰਭਾ, ਮਹਾਵਨ।

ਠਾਕੁਰ ਬਾਂਕੇਬਿਹਾਰੀ ਮੰਦਰ ਵਰਿੰਦਾਵਨ।

ਦਵਾਰਕਾਧੀਸ਼ ਮੰਦਰ, ਮਥੁਰਾ।

ਨਿਸ਼ੀਥ ਬੇਲਾ 'ਚ ਹੋਇਆ ਸੀ ਕ੍ਰਿਸ਼ਨ ਦਾ ਜਨਮ

ਜੋਤਿਸ਼ ਆਚਾਰੀਆ ਕਾਮੇਸ਼ਵਰ ਚਤੁਰਵੇਦੀ ਮੁਤਾਬਿਕ ਦੁਆਪਰ ਯੁੱਗ 'ਚ ਭਾਦੋਂ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਬੁੱਧਵਾਰ ਨੂੰ ਰਾਤ 12 ਵਜੇ ਨਿਸ਼ੀਥਬੇਲਾ 'ਚ ਭਗਵਾਨ ਸ਼੍ਰੀਕ੍ਰਿਸ਼ਨ ਦਾ ਜਨਮ ਹੋਇਆ ਸੀ। ਵੈਸ਼ਨਵ ਇਸ ਸਾਲ 12 ਅਗਸਤ ਨੂੰ ਜਨਮ ਅਸ਼ਟਮੀ ਮਹਾਉਤਸਵ ਮਨਾਉਣਗੇ। ਸਰਵਾਰਥ ਸਿੱਧੀ ਯੋਗ ਵੀ ਬੁੱਧਵਾਰ ਨੂੰ ਹੈ। ਉੱਚ ਰਾਸ਼ੀ (ਬ੍ਰਿਖ) ਦੇ ਚੰਦਰਮਾ ਹਨ, ਨਿਸ਼ੀਥ ਬੇਲਾ 'ਚ 11:43 ਵਜੇ ਬ੍ਰਿਖ ਲਗਨ ਵੀ ਆ ਜਾਵੇਗਾ। ਮਥੁਰਾ ਦੇ ਪੂਰਬ 'ਚ ਚੰਦਰਮਾ ਦਾ ਉਦੈ ਰਾਤ 11.40 ਵਜੇ ਹੋ ਰਿਹਾ ਹੈ।

Posted By: Seema Anand