ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੀ ਤਾਰੀਕ ਨੂੰ ਲੈ ਕੇ ਪੰਡਤਾਂ ਵਿਚ ਦੋ ਰਾਏ ਸਾਹਮਣੇ ਆ ਰਹੀ ਹੈ। ਵੈਸੇ ਤਾਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਾਦੋਂ ਮਹੀਲੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਤਰੀਕਾਂ ਦੇ ਵੱਧ ਘੱਟ ਹੋਣ ਕਾਰਨ ਮਤਭੇਦ ਹੈ। ਕੋਈ 11 ਅਗਸਤ ਦੱਸ ਰਿਹਾ ਹੈ ਤਾਂ ਕੋਈ 12 ਅਗਸਤ। ਹਾਲਾਂਕਿ ਪੰਚਾਂਗ ਮੁਤਾਬਕ 12 ਤਾਰੀਕ ਤੈਅ ਕੀਤੀ ਗਈ ਹੈ। ਜੋਤਿਸ਼ ਅਚਾਰੀਆ ਮੁਤਾਬਕ ਅਸ਼ਟਮੀ ਮਿਤੀ 11 ਅਗਸਤ ਮੰਗਲਵਾਰ ਸਵੇਰੇ 9.06 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ 12 ਅਗਸਤ ਸਵੇਰੇ 11.16 ਵਜੇ ਤਕ ਰਹੇਗੀ। ਵੈਸ਼ਵ ਜਨਮ ਅਸ਼ਟਮੀ ਲਈ 12 ਅਗਸਤ ਦਾ ਸ਼ੁੱਭ ਮਹੂਰਤ ਦੱਸਿਆ ਜਾ ਰਿਹਾ ਹੈ। ਪੰਡਤਾਂ ਮੁਤਾਬਕ ਬੁੱਧਵਾਰ ਦੀ ਰਾਤ 12.05 ਵਜੇ ਤੋਂ 12.47 ਵਜੇ ਤਕ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕੀਤੀ ਜਾ ਸਕਦੀ ਹੈ।

11 ਅਗਸਤ ਮੰਗਲਵਾਰ ਨੂੰ ਗ੍ਰਹਿਸਥ ਜਨਮ ਅਸ਼ਟਮੀ ਮਨਾ ਸਕਣਗੇ।

ੁਤਾਬਕ ਅਸ਼ਟਮੀ ਮਿਤੀ 11 ਅਗਸਤ ਮੰਗਲਵਾਰ ਸਵੇਰੇ 9.06 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ 12 ਅਗਸਤ ਸਵੇਰੇ 11.16 ਵਜੇ ਤਕ ਰਹੇਗੀ। ਇਨ੍ਹਾਂ ਦੋਵੇਂ ਮਿਤੀਆਂ ਵਿਚ ਨਛੱਤਰ ਦਾ ਸੰਯੋਗ ਨਹੀਂ ਮਿਲ ਰਿਹਾ ਹੈ। ਰੋਹਿਣੀ ਨਛੱਤਰ 13 ਅਗਸਤ ਨੂੰ ਤਡ਼ਕਸਵੇਰ 3.26 ਵਜੇ ਤੋਂ ਮਿਲ ਰਿਹਾ ਹੈ। ਜੋਤਿਸ਼ੀਆਂ ਮੁਤਾਬਕ ਕ੍ਰਿਸ਼ਨ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਕਰਕੇ ਇਸ ਤਿਉਹਾਰ 11 ਅਗਸਤ ਮੰਗਲਵਾਰ ਨੂੰ ਗ੍ਰਹਿਸਥ ਜਨਮ ਅਸ਼ਟਮੀ ਦੇ ਤਿਉਹਾਰ ਵਜੋਂ ਮਨਾ ਸਕਣਗੇ।

ਉਥੇ ਵੈਸ਼ਵ ਭਾਵ ਸਾਧੂ ਸੰਨਿਆਸੀ, ਵੈਸ਼ਨਵ ਭਗਤ, ਵੈਸ਼ਨਵ ਗੁਰੂ ਤੋਂ ਸਿੱਖਿਆ ਲੈਣ ਵਾਲੇ ਚੇਲੇ 12 ਅਗਸਤ ਨੂੰ ਜਨਮ ਅਸ਼ਟਮੀ ਮਨਾ ਸਕਦੇ ਹਨ।

ਕ੍ਰਿਸ਼ਨ ਜਨਮ ਅਸ਼ਟਮੀ 2020 ’ਤੇ ਇਕ ਵਿਸ਼ੇਸ਼ ਯੋਗ ਬਣ ਰਿਹਾ ਹੈ। ਪੰਡਤਾਂ ਮੁਤਾਬਕ ਉਸੇ ਦਿਨ ਕ੍ਰਤਿਕਾ ਨਛੱਤਰ ਲੱਗੇਗਾ। ਇਹੀ ਨਹੀਂ ਚੰਦਰਮਾ ਮੇਖ ਰਾਸ਼ੀ ਅਤੇ ਸੂਰਜ ਕਰਕ ਰਾਸ਼ੀ ਵਿਚ ਰਹਿਣਗੇ। ਕ੍ਰਤਿਕਾ ਨਛੱਤਰ ਅਤੇ ਰਾਸ਼ੀਆਂ ਦੀ ਇਸ ਸਥਿਤੀ ਵਿਚ ਵਾਧੇ ਦਾ ਯੋਗ ਬਣ ਰਿਹਾ ਹੈ। ਇਸ ਤਰ੍ਹਾਂ ਬੁੱਧਵਾਰ ਦੀ ਰਾਤ ਨੂੰ ਦੱਸੇ ਗਏ ਮਹੂਰਤ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਨ ਨਾਲ ਦੁੱਗਣਾ ਫਲ ਮਿਲੇਗਾ।

Posted By: Tejinder Thind