Lunar Eclipse 2020 : ਨਈ ਦੁਨੀਆ, ਨਵੀਂ ਦਿੱਲੀ : ਸਾਲ 2020 ਦਾ ਤੀਸਰਾ ਚੰਦਰ ਗ੍ਰਹਿਣ 5 ਜੁਲਾਈ ਨੂੰ ਹੈ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਪਹਿਲਾ ਚੰਦਰ ਗ੍ਰਹਿਣ ਤੇ ਪੰਜ ਜੂਨ ਨੂੰ ਦੂਸਰਾ ਚੰਦਰ ਗ੍ਰਹਿਣ ਲੱਗਿਆ ਸੀ। ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦਰਮਾ ਤੇ ਧਰਤੀ ਤਿੰਨੋਂ ਇਕ ਸੇਧ 'ਚ ਆ ਜਾਂਦੇ ਹਨ ਤੇ ਚੰਦਰਮਾ, ਧਰਤੀ ਦੀ ਛਾਇਆ 'ਚ ਚਲਾ ਜਾਂਦਾ ਹੈ। ਇਸ ਵਾਰ ਲੱਗਣ ਵਾਲਾ ਗ੍ਰਹਿਣ ਛਾਇਆ ਚੰਦਰ ਗ੍ਰਹਿਣ ਹੋਵੇਗਾ ਕਿਉਂਕਿ ਧਰਤੀ ਦੀ ਛਾਇਆ ਦੇ ਖੇਤਰ 'ਚੋਂ ਹੁੰਦੇ ਹੋਏ ਚੰਦਰਮਾ ਗੁਜ਼ਰੇਗਾ। ਉਹ ਪੂਰੀ ਤਰ੍ਹਾਂ ਨਾਲ ਧਰਤੀ ਦੇ ਪਿੱਛੇ ਨਹੀਂ ਲੁਕਿਆ ਹੋਵੇਗਾ।

ਚੰਦਰ ਗ੍ਰਹਿਣ ਦਾ ਸਮਾਂ

ਇਸ ਸਾਲ 5 ਜੁਲਾਈ ਨੂੰ ਚੰਦਰ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਸਵੇਰੇ 8.30 ਵਜੇ ਤੋਂ ਸ਼ੁਰੂ ਹੋਵੇਗਾ ਤੇ 11.22 ਵਜੇ ਤਕ ਚੱਲੇਗਾ। ਗ੍ਰਹਿਣ ਦਾ ਪੂਰਾ ਅਸਰ ਸਵੇਰੇ 9.59 ਵਜੇ ਦੇ ਆਸ-ਪਾਸ ਹੋਵੇਗਾ। ਗ੍ਰਹਿਣ ਦੀ ਕੁੱਲ ਮਿਆਦ 2 ਘੰਟੇ 45 ਮਿੰਟ ਦੀ ਹੋਵੇਗੀ। ਹਾਲਾਂਕਿ, ਦਿਨ ਵੇਲੇ ਗ੍ਰਹਿਣ ਹੋਣ ਦੀ ਵਜ੍ਹਾ ਨਾਲ ਇਹ ਭਾਰਤ 'ਚ ਨਜ਼ਰ ਨਹੀਂ ਆਵੇਗਾ। ਇਸ ਨੂੰ ਅਫ਼ਰੀਕੀ ਮਹਾਦੀਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਪ੍ਰਸ਼ਾਂਤ, ਅਟਲਾਂਟਿਕ ਤੇ ਹਿੰਦ ਮਹਾਸਾਗਰ ਸਮੇਤ ਕੁਝ ਥਾਵਾਂ ਤੋਂ ਦੇਖਿਆ ਜਾ ਸਕੇਗਾ।

ਕਿਹਾ ਜਾਂਦਾ ਹੈ ਕਿ ਜਦੋਂ ਇਕ ਮਹੀਨੇ ਅੰਦਰ ਦੋ ਜਾਂ ਦੋ ਤੋਂ ਜ਼ਿਆਦਾ ਗ੍ਰਹਿਣ ਪੈਂਦੇ ਹਨ ਤਾਂ ਉਸ ਸਮੇਂ ਰਾਜਾ ਜਾਂ ਕਿਸਾਨ ਲਈ ਠੀਕ ਨਹੀਂ ਹੁੰਦਾ। ਹਾਲ-ਫਿਲਹਾਲ ਜਿਹੜੀਆਂ ਆਫ਼ਤਾਂ ਚੁਫੇਰੇ ਪੂਰੀ ਦੁਨੀਆ 'ਚ ਕਹਿਰ ਢਾਹ ਰਹੀਆਂ ਹਨ, ਉਨ੍ਹਾਂ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ

  • ਗ੍ਰਹਿਣ ਤੋਂ ਪਹਿਲਾਂ ਹੀ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ। ਇਸ ਲਈ ਗ੍ਰਹਿਣ ਸ਼ੁਰੂ ਹੋਣ ਤੋਂ ਖ਼ਤਮ ਹੋਣ ਤਕ ਕੁਝ ਵੀ ਖਾਣਾ-ਪੀਣਾ ਨਹੀਂ ਚਾਹੀਦਾ। ਅਸਲ ਵਿਚ ਇਸ ਦੌਰਾਨ ਨਕਾਰਾਤਮਕ ਕਣ ਵਾਯੂਮੰਡਲ 'ਚ ਫੈਲ ਜਾਂਦੇ ਹਨ, ਜਿਸ ਨਾਲ ਖਾਣ-ਪੀਣ ਦੀਆਂ ਚੀਜ਼ਾਂ ਅਸ਼ੁੱਧ ਹੋ ਜਾਂਦੀਆਂ ਹਨ।
  • ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਨੁਕੀਲੀਆਂ ਚੀਜ਼ਾਂ, ਸੂਈਆਂ, ਚਾਕੂ ਆਦਿ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਉਨ੍ਹਾਂ ਨੂੰ ਗ੍ਰਹਿਣ ਨਾ ਦੇਖਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਸ ਦੌਰਾਨ ਮੰਤਰ ਜਾਪ ਜਾਂ ਪੂਜਾ, ਧਿਆਨ ਕਰਨ ਨਾਲ ਵਿਸ਼ੇਸ਼ ਲਾਭ ਹੁੰਦਾ ਹੈ।

Posted By: Seema Anand