ਜੇਐੱਨਐੱਨ, ਨਵੀਂ ਦਿੱਲੀ : ਰੰਗਾਂ ਤੇ ਖ਼ੁਸ਼ੀਆਂ ਦਾ ਤਿਉਹਾਰ ਹੋਲੀ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਫੱਗਣ ਪੁੰਨਿਆ ਦੀ ਰਾਤ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਸਾਲ 2020 'ਚ 9 ਮਾਰਚ ਦਿਨ ਸੋਮਵਾਰ ਨੂੰ ਹੋਲਿਕਾ ਦਹਿਨ ਕੀਤਾ ਜਾਵੇਗਾ। 10 ਮਾਰਚ, ਮੰਗਲਵਾਰ ਨੂੰ ਰੰਗਾਂ ਦਾ ਤਿਉਹਾਰ ਹੋਲੀ ਮਨਾਇਆ ਜਾਵੇਗਾ।

ਹੋਲਿਕਾ ਦਹਿਨ ਦਾ ਸ਼ੁੱਭ ਮਹੂਰਤ

ਸ਼ਾਮ ਨੂੰ 06 ਵਜ ਕੇ 22 ਮਿੰਟ ਤੋਂ 8 ਵਜ ਕੇ 49 ਮਿੰਟ ਤਕ।

ਭਦਰਾ ਪੁੰਛਾ : ਸਵੇਰੇ 9 ਵਜ ਕੇ 50 ਮਿੰਟ ਤੋਂ 10 ਵਜ ਕੇ 51 ਮਿੰਟ ਤਕ।

ਭਦਰਾ ਮੁਖਾ : ਸਵੇਰੇ 10 ਵਜ ਕੇ 51 ਮਿੰਟ ਤੋਂ 12 ਵਜ ਕੇ 32 ਮਿੰਟ ਤਕ।

ਅਜਿਹਾ ਕਰਨਾ ਜ਼ਰੂਰੀ

1. ਹੋਲਿਕਾ ਦਹਿਨ ਤੇ ਉਸ ਦੇ ਦਰਸ਼ਨਾਂ ਨਾਲ ਸ਼ਨੀ-ਰਾਹੂ-ਕੇਤੂ ਦੇ ਦੋਸ਼ ਦੂਰ ਹੁੰਦੇ ਹੈ।

2. ਹੋਲੀ ਦੀ ਭਸਮ ਦਾ ਟਿੱਕਾ ਲਾਉਣ ਨਾਲ ਨਜ਼ਰ ਦੋਸ਼ ਤੇ ਭੂਤ-ਪ੍ਰੇਤਾਂ ਆਦਿ ਤੋਂ ਮੁਕਤੀ ਮਿਲਦੀ ਹੈ।

3. ਘਰ 'ਚ ਭਸਮ ਚਾਂਦੀ ਦੀ ਡੱਬੀ 'ਚ ਰੱਖਣ ਨਾਲ ਕਈ ਰੁਕਾਵਟਾਂ ਖ਼ੁਦ-ਬ-ਖ਼ੁਦ ਦੂਰ ਹੋ ਜਾਂਦੀਆਂ ਹਨ।

4. ਕੰਮ 'ਚ ਰੁਕਾਵਟਾਂ ਆਉਣ 'ਤੇ ਆਟੇ ਦਾ ਚਮੁਖੀਆ ਦੀਵਾ ਸਰ੍ਹੋਂ ਦੇ ਤੇਲ ਨਾਲ ਭਰ ਕੇ ਕੁਝ ਦਾਣੇ ਕਾਲੇ ਤਿਲਾਂ ਦੇ ਪਾ ਕੇ ਇਕ ਬਤਾਸ਼ਾ, ਸੰਧੂਰ ਤੇ ਇਕ ਤਾਂਬੇ ਦਾ ਸਿੱਕਾ ਪਾ ਕੇ ਤਿਆਰ ਕਰੋ। ਹੋਲੀ ਦੀ ਅੱਗ ਨਾਲ ਇਸ ਨੂੰ ਬਾਲ਼ ਕੇ ਪੀੜਤ ਵਿਅਕਤੀ ਦੀ ਨਜ਼ਰ ਉਤਾਰ ਕੇ ਸੁੰਨਸਾਨ ਚੌਕ 'ਤੇ ਰੱਖ ਕੇ ਬਗ਼ੈਰ ਪਿੱਛੇ ਮੁੜੇ ਵਾਪਸ ਆਓ ਤੇ ਹੱਥ-ਪੈਰ ਧੋਅ ਕੇ ਘਰ ਅੰਦਰ ਪ੍ਰਵੇਸ਼ ਕਰੋ।

5. ਬਲ਼ਦੀ ਹੋਲੀ 'ਚ ਤਿੰਨ ਗੋਮਤੀ ਚੱਕਰ ਹੱਥ 'ਚ ਲੈ ਕੇ ਆਪਣੇ ਕੰਮ ਨੂੰ 21 ਵਾਰ ਮਾਨਸਿਕ ਰੂਪ 'ਚ ਕਹਿ ਕੇ ਗੋਮਤੀ ਚੱਕਰ ਅੱਗ 'ਚ ਪਾ ਦਿਉ ਤੇ ਪ੍ਰਣਾਮ ਕਰ ਕੇ ਵਾਪਸ ਆਓ।

Posted By: Seema Anand