ਨਵੀਂ ਦਿੱਲੀ ; ਰਤਨਾਂ ਦੀ ਤਰ੍ਹਾਂ ਧਾਤਾਂ ਵੀ ਸਾਡੀ ਜ਼ਿੰਦਗੀ 'ਤੇ ਡੂੰਗਾ ਅਸਰ ਪਾਉਂਦੀਆਂ ਹਨ। ਸੋਨਾ, ਚਾਂਦੀ, ਲੋਹਾ, ਤਾਂਬਾ, ਪਿੱਤਲ ਆਦਿ ਦਾ ਗ੍ਰਹਿਆਂ ਨਾਲ ਸੰਬੰਧ ਹੈ। ਤਾਂਬੇ ਦਾ ਸੂਰਜ, ਪਿੱਤਲ ਦਾ ਗੁਰੂ ਨਾਲ, ਚਾਂਦੀ ਦਾ ਚੰਦਰਮਾ ਨਾਲ ਸੰਬੰਧਤ ਹੈ। ਇਹ ਧਾਤਾਂ ਪਾਉਣ ਨਾਲ ਇਨ੍ਹਾਂ ਦਾ ਰੋਜ਼ਮਰਾ ਦੀ ਜ਼ਿੰਦਗੀ 'ਚ ਵਰਤੋਣ ਕਰਨ ਨਾਲ ਗ੍ਰਹਿ ਮਜ਼ਬੂਤ ਹੁੰਦੇ ਹਨ। ਇਸ ਲਈ ਲੋਕ ਇਨ੍ਹਾਂ ਧਾਤਾਂ ਦੀ ਅੰਗੂਠੀ, ਕੜੇ ਆਦਿ ਪਾਉਂਦੇ ਹਨ। ਲਾਲ ਕਿਤਾਬ (Lal Kitab) 'ਚ ਤਾਂਬੇ ਦਾ ਕੜਾ ਪਾਉਣ ਦੇ ਫਾਇਦਿਆਂ ਦੇ ਨਾਲ-ਨਾਲ ਇਸ ਨੂੰ ਪਾਉਣ ਦੇ ਜ਼ਰੂਰੀ ਨਿਯਮ (Important Ruels) ਵੀ ਦੱਸੇ ਗਏ ਹਨ।

ਤਾਂਬੇ ਦਾ ਕੜਾ ਪਾਉਣ ਦੇ ਫਾਇਦੇ

  • ਤਾਂਬੇ ਦਾ ਕੜਾ ਪਾਉਣ ਨਾਲ ਜੋੜਾਂ ਦੇ ਦਰਦ 'ਚ ਰਾਹਤ ਮਿਲਦੀ ਹੈ। ਇਹ ਪੁਰਾਣੇ ਤੋਂ ਪੁਰਾਣੇ ਆਸਟੀਓ ਅਰਥਰਾਈਟਸ 'ਚ ਵੀ ਰਾਹਤ ਦਿੰਦਾ ਹੈ। ਅਜਿਹੇ ਲੋਕ ਜਿਨ੍ਹਾਂ ਨੂੰ ਠੰਢ ਦੇ ਮੌਸਮ 'ਚ ਹੱਥ ਪੈਰ 'ਚ ਜਕੜਨ ਹੁੰਦੀ ਹੈ, ਉਨ੍ਹਾਂ ਨੂੰ ਤਾਂਬੇ ਦਾ ਕੜਾ ਪਾਉਣ ਤੋਂ ਰਾਹਤ ਮਿਲੇਗੀ।
  • ਤਾਂਬਾ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈਗੁੱਸੇ 'ਤੇ ਕਾਬੂ ਪਾਉਂਦਾ ਹੈ। ਇਮਿਊਨ ਸਿਸਟਮ ਮਜ਼ਬੂਤ ਕਰਦਾ ਹੈ। । ਹੀਮੋਗਲੋਬਿਨ ਵਧਾਉਂਦਾ ਹੈ। ਬਲੱਡ ਸਰਕੂਲੇਸ਼ਨ ਵਧੀਆ ਕਰਦਾ ਹੈ। ਇਹ ਕਈ ਬਿਮਾਰੀਆਂ ਤੋਂ ਮਨੁੱਖ ਦੀ ਰੱਖਿਆ ਕਰਦਾ ਹੈ।
  • ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਸੂਰਜ ਕਮਜ਼ੋਰ ਹੈ, ਜੇਕਰ ਉਹ ਤਾਂਬੇ ਦਾ ਕੜਾ ਪਾਉਣ ਤਾਂ ਉਨ੍ਹਾਂ ਦੀ ਜਲਦੀ ਤਰੱਕੀ ਹੁੰਦੀ ਹੈ। ਆਤਮਵਿਸ਼ਵਾਸ ਵਧਦਾ ਹੈ, ਯਸ਼ ਮਿਲਦਾ ਹੈ।

ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਿਆਲ

ਤਾਂਬੇ ਦਾ ਕੜਾ ਪਾਉਣ ਤੋਂ ਪਹਿਲਾਂ ਮਾਹਿਰ ਤੋਂ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਦੀ ਜਾਂਚ ਕਰਵਾ ਲਓ। ਕਿਉਂਕਿ ਗੁੱਟ 'ਚ ਉਂਗਲਾਂ 'ਚ ਜਾਂ ਗਲ਼ੇ 'ਚ ਬਿਨਾਂ ਜਾਂਚੇ-ਪਰਖੇ ਕੋਈ ਵੀ ਧਾਤੂ ਪਾਉਣਾ ਖ਼ਤਰਨਾਕ ਵੀ ਸਾਬਿਤ ਹੋ ਸਕਦਾ ਹੈ। ਕੜਾ ਪਾਉਣ ਤੋਂ ਬਾਅਦ ਨਸ਼ਾ ਨਾ ਕਰੋ ਤੇ ਨਾ ਹੀ ਅਨੈਤਿਕ ਕੰਮ ਕਰੋ। ਕੜਾ ਚੰਗਾ ਮਹੂਰਤ ਦੇਖ ਕੇ ਧਾਰਨ ਕਰੋ। ਨਾਲ ਹੀ ਕੋਈ ਵੀ ਅਪਵਿੱਤਰ ਕੰਮ ਕੜਾ ਪਾ ਕੇ ਨਾ ਕੋਰ। ਇਸ ਨਾਲ ਕੜਾ ਅਸਰਹੀਣ ਹੋ ਜਾਵੇਗਾ।

(Disclaimer : ਇਹ ਜਾਣਕਾਰੀ ਆਮ ਤੇ ਮਾਨਤਾਵਾਂ 'ਤੇ ਆਧਾਰਤ ਹੈ। 'ਪੰਜਾਬੀ ਜਾਗਰਣ' ਇਸ ਦੀ ਪੁਸ਼ਟੀ ਨਹੀਂ ਕਰਦਾ।)

Posted By: Seema Anand