ਪੁਰਾਣਾਂ ਅਨੁਸਾਰ ਸਾਰੇ ਮਹੀਨਿਆਂ ਦਾ ਕੁਝ ਨਾ ਕੁਝ ਵਿਸ਼ੇਸ਼ ਮਹੱਤਵ ਹੈ ਪਰ ਕੱਤਕ ਮਹੀਨੇ ਦੀ ਮਹਿਮਾ ਬਹੁਤ ਜ਼ਿਆਦਾ ਦੱਸੀ ਗਈ ਹੈ। ਕੱਤਕ ਹਿੰਦੀ ਪੰਚਾਂਗ ਦਾ 8ਵਾਂ ਮਹੀਨਾ ਹੈ। ਇਸ ਸਾਲ ਕੱਤਕ ਮਹੀਨੇ 21 ਅਕਤੂਬਰ 2021 ਤੋਂ ਆਰੰਭ ਹੋ ਕੇ 19 ਨਵੰਬਰ 2021 ਤਕ ਰਹੇਗਾ। ਕੱਤਕ ਮਹੀਨੇ ਦੇ ਮਹੱਤਵ ਨੂੰ ਸਕੰਦ ਪੁਰਾਣ 'ਚ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਮਹੀਨੇ ਨੂੰ ਰੋਗ ਨਾਸ਼ਕ ਮਹੀਨਾ ਕਿਹਾ ਜਾਂਦਾ ਹੈ ਉੱਥੇ ਹੀ ਸਦਬੁੱਧੀ ਪ੍ਰਾਪਤ ਕਰਨ ਵਾਲਾ, ਲਕਸ਼ਮੀ ਪ੍ਰਾਪਤ ਕਰਨ ਵਾਲਾ, ਮੁਕਤੀ ਪ੍ਰਾਪਤ ਕਰਨ ਵਾਲਾ ਮਹੀਨਾ ਵੀ ਕਿਹਾ ਜਾਂਦਾ ਹੈ।

ਬ੍ਰਹਮ ਮਹੂਰਤ 'ਚ ਹੀ ਕਰੋ ਇਸ਼ਨਾਨ

ਕੱਤਕ ਮਹੀਨੇ ਯਮੁਨਾ ਨਦੀ ਜਾਂ ਫਿਰ ਕਿਸੇ ਪਵਿੱਤਰ ਨਦੀ 'ਚ ਬ੍ਰਹਮ ਮਹੂਰਤ 'ਚ ਇਸ਼ਨਾਨ ਕਰਨ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਇਸ ਪਾਵਨ ਪੁੰਨਦਾਨੀ ਮਹੀਨੇ 'ਚ ਘਰ ਦੀਆਂ ਔਰਤਾਂ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਦੀਆਂ ਹਨ। ਇਹ ਇਸ਼ਨਾਨ ਕੁਆਰੀਆਂ ਤੇ ਵਿਆਹੁਤਾ ਔਰਤਾਂ ਦੋਵਾਂ ਲਈ ਵਿਸ਼ੇਸ਼ ਸ਼ੁੱਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨਦੀ ਕਿਨਾਰੇ ਇਸ਼ਨਾਨ ਕਰਨ ਵਿਚ ਅਸਮਰੱਥ ਹੋ ਤਾਂ ਆਪਣੇ ਨਹਾਉਣ ਦੇ ਪਾਣੀ 'ਚ ਕਿਸੇ ਪਵਿੱਤਰ ਨਦੀ ਦਾ ਜਲ ਮਿਲਾ ਕੇ ਇਸ਼ਨਾਨ ਕਰ ਸਕਦੇ ਹੋ।

ਕੱਤਕ ਮਹੀਨੇ 'ਚ ਜ਼ਰੂਰ ਕਰੋ ਤੁਲਸੀ ਪੂਜਨ

ਸਨਾਤਨ ਪਰੰਪਰਾ 'ਚ ਤੁਲਸੀ ਦੇ ਪੌਦੇ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ ਜਿਸ ਦੀ ਪੂਜਾ ਉਂਝ ਤਾਂ ਅਸੀਂ ਸਾਰੇ ਪੂਰਾ ਸਾਲ ਕਰਦੇ ਹਾਂ ਪਰ ਕੱਤਕ ਮਹੀਨੇ 'ਚ ਇਸ ਦੀ ਅਰਾਧਨਾ ਦਾ ਖਾਸ ਮਹੱਤਵ ਹੈ। ਆਯੁਰਵੈਦ 'ਚ ਤੁਲਸੀ ਨੂੰ ਰੋਗ ਹਰਨੀ ਕਿਹਾ ਗਿਆ ਹੈ ਤੇ ਦੂਸਰੇ ਪਾਸੇ ਇਹ ਤੁਲਸੀ ਯਮਦੂਤਾਂ ਦੇ ਡਰ ਤੋਂ ਮੁਕਦੀ ਪ੍ਰਦਾਨ ਕਰਦੀ ਹੈ। ਕੱਤਕ ਮਹੀਨੇ 'ਚ ਇਕ ਮਹੀਨੇ ਤਕ ਤੁਲਸੀ ਸਾਹਮਣੇ ਦੀਵਾ ਜਗਾਉਣ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ।

ਇਸ ਮਹੀਨੇ ਦੀਪ ਦਾਨ ਦਾ ਮਹੱਤਵ

ਕੱਤਕ ਮਹੀਨੇ ਦੀਪ ਦਾਨ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਇਸ ਪੂਰੇ ਮਹੀਨੇ ਰੋਜ਼ਾਨਾ ਕਿਸੇ ਪਵਿੱਤਰ ਨਦੀ ਜਾਂ ਤੀਰਥ ਅਸਥਾਨ ਜਾਂ ਮੰਦਰ ਜਾਂ ਫਿਰ ਘਰ 'ਚ ਰੱਖੀ ਹੋਈ ਤੁਲਸੀ ਨੇੜੇ ਦੀਵਾ ਜਗਾਉਣ ਦਾ ਬਹੁਤ ਮਹੱਤਵ ਹੈ। ਦੀਪ ਦਾਨ ਸ਼ਰਦ ਪੂਰਨਿਮਾ ਤੋਂ ਆਰੰਭ ਹੋ ਕੇ ਕੱਤਕ ਪੂਰਨਿਮਾ ਤਕ ਰੋਜ਼ਾਨਾ ਕੀਤਾ ਜਾਂਦਾ ਹੈ। ਮਾਨਤਾ ਹੈ ਕਿ ਸਿਰਫ਼ ਦੀਵਾ ਜਗਾਉਣ ਨਾਲ ਘਰ ਹੀ ਨਹੀਂ ਜੀਵਨ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਮਾਤਾ ਲਕਸ਼ਮੀ ਪ੍ਰਸੰਨ ਹੋ ਕੇ ਉਸ ਘਰ ਨੂੰ ਧਨ-ਖੁਸ਼ਹਾਲੀ ਨਾਲ ਭਰ ਦਿੰਦੀ ਹੈ।

ਇਨ੍ਹਾਂ ਚੀਜ਼ਾਂ ਦਾ ਕਰੋ ਦਾਨ

ਹਰੇਕ ਮਹੀਨੇ ਦੀ ਤਰ੍ਹਾਂ ਕੱਤਕ ਮਹੀਨੇ 'ਚ ਕੁਝ ਚੀਜ਼ਾਂ ਦੇ ਦਾਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਪੂਰੇ ਮਹੀਨੇ ਬ੍ਰਾਹਮਣ ਜਾਂ ਫਿਰ ਕਿਸੇ ਲੋੜਵੰਦ ਨੂੰ ਦਾਨ ਦੇਣ ਨਾਲ ਕਾਫੀ ਪੁੰਨ-ਫਲ ਮਿਲਦਾ ਹੈ। ਕੱਤਕ ਮਹੀਨੇ 'ਚ ਤੁਲਸੀ ਦਾਨ, ਅੰਨਾ ਦਾਨ, ਗਊ ਦਾਨ ਅਤੇ ਆਂਵਲੇ ਦੇ ਪੌਦੇ ਦਾ ਦਾਨ ਵਿਸ਼ੇਸ਼ ਮਹੱਤਵ ਰੱਖਦਾ ਹੈ।

Posted By: Seema Anand