ਨਵੀਂ ਦਿੱਲੀ, ਜਾਗਰਣ ਡਿਜੀਟਲ ਡੈਸਕ : ਦਸੰਬਰ ਮਹੀਨੇ 'ਚ ਸਾਲ ਦਾ ਦੂਸਰਾ ਤੇ ਆਖ਼ਰੀ ਸੂਰਜ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ। ਹਿੰਦੂ ਪੰਚਾਂਗ ਅਨੁਸਾਰ, ਸਾਲ 2021 ਨੂੰ ਦੂਸਰਾ ਚੰਦਰ ਗ੍ਰਹਿਣ 4 ਦਸੰਬਰ 2021, ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ ਨੂੰ ਲੱਗੇਗਾ। ਇਸ ਤੋਂ ਪਹਿਲਾਂ 10 ਜੂਨ 2021 ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਾ ਸੀ। ਜੋਤਿਸ਼ੀਆਂ ਦੀ ਮੰਨੀਏ ਤਾਂ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਹੀ ਲੱਗਣ ਵਾਲੇ ਸੂਰਜ ਗ੍ਰਹਿਣ ਦਾ ਪ੍ਰਭਾਵ ਮੇਖ ਤੋਂ ਲੈ ਕੇ ਮੀਨ ਰਾਸ਼ੀ ਤਕ ਯਾਨੀ ਸਾਰੀਆਂ 12 ਰਾਸ਼ੀਆਂ 'ਤੇ ਪੈਂਦਾ ਹੈ।

ਸਾਲ ਦਾ ਪਹਿਲਾ ਸੂਰਜ ਗ੍ਰਹਿਣ 10 ਜੂਨ 2021 ਨੂੰ ਲੱਗਾ ਸੀ। ਜੋਤਸ਼ੀਆਂ ਅਨੁਸਾਰ, ਸੂਰਜ ਗ੍ਰਹਿਣ ਦਾ ਪ੍ਰਭਾਵ ਮੇਖ ਤੋਂ ਲੈ ਕੇ ਮੀਨ ਰਾਸ਼ੀ ਤਕ ਸਾਰੀਆਂ 12 ਰਾਸ਼ੀਆਂ 'ਤੇ ਪੈਂਦਾ ਹੈ। ਸੂਰਜ ਗ੍ਰਹਿਣ ਦਾ ਰਾਹੂ ਤੇ ਕੇਤੂ ਨਾਲ ਡੂੰਘਾ ਸੰਬੰਧ ਹੈ। ਪੌਰਾਣਿਕ ਕਥਾ ਅਨੁਸਾਰ ਭਗਵਾਨ ਵਿਸ਼ਨੂੰ ਨੇ ਦੇਵਤਿਆਂ ਨੂੰ ਸ਼ੀਰ ਸਾਗਰ ਦਾ ਮੰਥਨ ਕਰਨ ਲਈ ਕਿਹਾ ਤਾਂ ਇਸ ਵਿਚ ਰਾਖਸ਼ ਵੀ ਸ਼ਾਮਲ ਹੋ ਗਏ। ਮੰਥਨ 'ਚੋਂ ਨਿਕਲੇ ਅੰਮ੍ਰਿਤ ਦਾ ਪਾਨ ਕਰਨ ਲਈ ਕਿਹਾ ਗਿਆ। ਇਸ ਦੌਰਾਨ ਭਗਵਾਨ ਵਿਸ਼ਨੂੰ ਨੇ ਦੇਵਤਿਆਂ ਨੂੰ ਚੌਕਸ ਕੀਤਾ ਸੀ ਕਿ ਗ਼ਲਤੀ ਨਾਲ ਵੀ ਅੰਮ੍ਰਿਤ ਅਸੁਰ ਨਾ ਪੀ ਜਾਣ। ਇਹ ਸੁਣ ਕੇ ਇਕ ਅਸੁਰ ਦੇਵਤਿਆਂ ਵਿਚਕਾਰ ਭੇਸ ਬਦਲ ਕੇ ਬੈਠਕ ਗਿਆ, ਚੰਦਰ ਤੇ ਸੂਰਜ ਇਸ ਅਸੁਰ ਨੂੰ ਪਛਾਣ ਗਏ ਤੇ ਭਗਵਾਨ ਸ਼ਿਵ ਨੂੰ ਇਸ ਬਾਰੇ ਦੱਸਿਆ। ਅਸੁਰ ਅੰਮ੍ਰਿਤ ਪਾਨ ਕਰ ਚੁੱਕਾ ਸੀ ਤੇ ਅੰਮ੍ਰਿਤ ਗਲੇ ਤਕ ਹੀ ਪੁੱਜਾ ਸੀ। ਇਸੇ ਦੌਰਾਨ ਭਗਵਾਨ ਵਿਸ਼ਨੂੰ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਅਸੁਰ ਦਾ ਸਿਰ ਵੱਖ ਕਰ ਦਿੱਤਾ। ਅੰਮ੍ਰਿਤ ਗਲ਼ੇ ਤੋਂ ਹੇਠਾਂ ਨਹੀਂ ਉਤਰਿਆ ਸੀ, ਜਿਸ ਕਾਰਨ ਉਸ ਦਾ ਸਿਰ ਅਮਰ ਹੋ ਗਿਆ। ਸਿਰ ਰਾਹੁ ਬਣਿਆ ਤੇ ਧੜ ਕੇਤੂ ਦੇ ਰੂਪ 'ਚ ਅਮਰ ਹੋ ਗਿਆ। ਕਾਲਾਂਤਰ 'ਚ ਰਾਹੁ ਤੇ ਕੇਤੂ ਨੂੰ ਚੰਦਰਮਾ ਤੇ ਧਰਤੀ ਦੀ ਛਾਇਆ ਦੇ ਹੇਠਾਂ ਸਥਾਨ ਮਿਲਿਆ। ਅਜਿਹੀ ਮਾਨਤਾ ਹੈ ਕਿ ਉਦੋਂ ਤੋਂ ਰਾਹੂ, ਸੂਰਜ ਤੇ ਚੰਦਰ ਨਾਲ ਵੈਰ ਦੀ ਭਾਵਨਾ ਰੱਖਦਾ ਹੈ ਜਿਸ ਨਾਲ ਸੂਰਜ ਗ੍ਰਹਿਣ ਲਗਦਾ ਹੈ।

ਸੂਰਜ ਗ੍ਰਹਿਣ ਦੌਰਾਨ ਕੀ ਹੁੰਦਾ ਹੈ ਸੂਤਕ ਕਾਲ

ਪੌਰਾਣਿਕ ਮਾਨਤਾ ਅਨੁਸਾਰ, ਮੁਕੰਮਲ ਸੂਰਜ ਜਾਂ ਫਿਰ ਚੰਦਰ ਗ੍ਰਹਿਣ ਦੀ ਸਥਿਤੀ 'ਚ ਹੀ ਸੂਤਕ ਕਾਲ ਮੰਨਿਆ ਜਾਂਦਾ ਹੈ। ਸੂਤਕ ਕਾਲ ਦੌਰਾਨ ਕੋਈ ਵੀ ਸ਼ੁੱਭ ਕਾਰਜ ਨਹੀਂ ਕੀਤਾ ਜਾਂਦਾ ਹੈ। ਏਨਾ ਹੀ ਨਹੀਂ, ਇਸ ਦੌਰਾਨ ਮੰਦਰਾਂ ਦੇ ਕਿਵਾੜ ਬੰਦ ਹੋ ਜਾਂਦੇ ਹਨ। ਗਰਭਵਤੀ ਔਰਤਾਂ ਦਾ ਸੂਤਕ ਕਾਲ 'ਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੌਰਾਨ ਬਣਿਆ ਖਾਣਾ ਵੀ ਨਹੀਂ ਖਾਧਾ ਜਾਂਦਾ।

ਕਦੋਂ ਹੁੰਦਾ ਹੈ ਸੂਰਜ ਗ੍ਰਹਿਣ

ਵਿਗਿਆਨ ਮੁਤਾਬਕ ਜਦੋਂ-ਜਦੋਂ ਚੰਦਰਮਾ, ਧਰਤੀ ਤੇ ਸੂਰਜ ਦੇ ਵਿਚਕਾਰੋਂ ਲੰਘਦਾ ਹੈ, ਉਹ ਸਥਿਤੀ ਸੂਰਜ ਗ੍ਰਹਿਣ ਦੀ ਹੁੰਦੀ ਹੈ। ਇਸ ਦੌਰਾਨ ਚੰਦਰਮਾ ਸੂਰਜ ਦੀ ਰੋਸ਼ਨੀ ਨੂੰ ਅੰਸ਼ਕ ਜਾਂ ਪੂਰਨ ਰੂਪ 'ਚ ਆਪਣੇ ਪਿੱਛੇ ਢਕਦੇ ਹੋਏ ਉਸ ਨੂੰ ਧਰਤੀ ਤਕ ਪਹੁੰਚਣ ਤੋਂ ਰੋਕ ਲੈਂਦਾ ਹੈ। ਅਜਿਹੀ ਸਥਿਤੀ 'ਚ ਰੋਸ਼ਨੀ ਦੇ ਨਾ ਪੈਣ 'ਤੇ ਧਰਤੀ 'ਤੇ ਹਨੇਰਾ ਛਾ ਜਾਂਦਾ ਹੈ। ਇਸੇ ਖਗੋਲੀ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

Posted By: Seema Anand