ਖਰਮਾਸ 2021: ਇਸ ਵਾਰ ਖਰਮਾਸ (ਮਲਮਾਸ) ਦਾ ਮਹੀਨਾ 16 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 14 ਜਨਵਰੀ 2022 ਨੂੰ ਖਤਮ ਹੋਵੇਗਾ। ਇਸ ਦੌਰਾਨ ਵਿਆਹ, ਕੁੜਮਾਈ, ਯੱਗ, ਗ੍ਰਹਿ ਪ੍ਰਵੇਸ਼ ਆਦਿ ਵਰਗੇ ਸ਼ੁਭ ਕਾਰਜ ਨਹੀਂ ਹੋਣਗੇ। ਨਾਲ ਹੀ, ਨਵਾਂ ਘਰ ਜਾਂ ਵਾਹਨ ਆਦਿ ਖਰੀਦਣ ਦੀ ਵੀ ਮਨਾਹੀ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਸੂਰਜ ਦੀ ਗਤੀ ਹੌਲੀ ਹੋ ਜਾਂਦੀ ਹੈ ਜਿਸ ਕਾਰਨ ਕੋਈ ਵੀ ਸ਼ੁਭ ਕੰਮ ਸਫਲ ਨਹੀਂ ਹੁੰਦਾ। ਧਰਮ ਗ੍ਰੰਥਾਂ 'ਚ ਖਰਮਾਸ ਨੂੰ ਸ਼ੁਭ ਨਹੀਂ ਮੰਨਿਆ ਗਿਆ ਹੈ। ਇਸ ਦੌਰਾਨ ਮੰਗਲ ਕਾਰਜਾਂ ਦੀ ਮਨਾਹੀ ਹੈ। ਇਸ ਦੇ ਨਾਲ ਹੀ ਕੁਝ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਆਓ ਜਾਣਦੇ ਹਾਂ ਖਰਮਸ ਦੀ ਕਹਾਣੀ ਅਤੇ ਜ਼ਰੂਰੀ ਗੱਲਾਂ।

ਖਰਮਾਸ ਦੀ ਕਥਾ

ਕਥਾ ਦੇ ਅਨੁਸਾਰ ਭਗਵਾਨ ਸੂਰਜ ਦੇਵ ਆਪਣੇ ਸੱਤ ਘੋੜਿਆਂ ਦੇ ਰੱਥ ਵਿੱਚ ਬ੍ਰਹਿਮੰਡ ਦੇ ਦੁਆਲੇ ਪਰਿਕਰਮਾ ਕਰਦੇ ਹਨ। ਸੂਰਜ ਦੇਵ ਨੂੰ ਕਿਤੇ ਵੀ ਰੁਕਣ ਦੀ ਇਜਾਜ਼ਤ ਨਹੀਂ ਹੈ, ਪਰ ਰੱਥ ਨਾਲ ਜੁੜੇ ਘੋੜੇ ਲਗਾਤਾਰ ਦੌੜਨ ਤੇ ਆਰਾਮ ਨਾ ਕਰਨ ਕਾਰਨ ਥੱਕ ਜਾਂਦੇ ਹਨ। ਘੋੜਿਆਂ ਦੀ ਅਜਿਹੀ ਹਾਲਤ ਦੇਖ ਕੇ ਇਕ ਵਾਰ ਸੂਰਜ ਦੇਵਤਾ ਦਾ ਮਨ ਵੀ ਪਿਘਲ ਗਿਆ ਜਿਸ ਤੋਂ ਬਾਅਦ ਉਹ ਘੋੜਿਆਂ ਨੂੰ ਤਲਾਬ ਕੰਢੇ ਲੈ ਗਏ। ਉਨ੍ਹਾਂ ਮਹਿਸੂਸ ਕੀਤਾ ਕਿ ਜੇ ਰੱਥ ਰੁਕ ਗਿਆ ਤਾਂ ਹਾਦਸਾ ਵਾਪਰ ਜਾਵੇਗਾ। ਫਿਰ ਸੂਰਜ ਦੇਵ ਨੇ ਘੋੜਿਆਂ ਨੂੰ ਪਾਣੀ ਪੀਣ ਤੇ ਆਰਾਮ ਕਰਨ ਲਈ ਉੱਥੇ ਛੱਡ ਦਿੱਤਾ। ਉਨ੍ਗਾਂ ਰੱਥ ਨਾਲ ਗਧੇ ਜੋੜ ਦਿੱਤੇ। ਸੂਰਜ ਦੇਵਤਾ ਦੇ ਰੱਥ ਨੂੰ ਖਿੱਚਣ ਲਈ ਖੋਤਿਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਇਸ ਦੌਰਾਨ ਰੱਥ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ। ਸੂਰਜ ਭਗਵਾਨ ਇਕ ਮਹੀਨੇ 'ਚ ਚੱਕਰ ਪੂਰਾ ਕਰਦੇ ਹਨ। ਇਸ ਦੌਰਾਨ ਘੋੜਿਆਂ ਨੇ ਵੀ ਆਰਾਮ ਕੀਤਾ। ਇਸ ਤੋਂ ਬਾਅਦ ਸੂਰਜ ਦਾ ਰੱਥ ਫਿਰ ਆਪਣੀ ਗਤੀ 'ਤੇ ਪਰਤ ਆਉਂਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਹਰ ਸਾਲ ਜਾਰੀ ਰਹਿੰਦਾ ਹੈ।

ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖੋ

1. ਕੋਈ ਵੀ ਸ਼ੁਭ ਕੰਮ ਜਿਵੇਂ ਵਿਆਹ, ਗ੍ਰਹਿ ਪ੍ਰਵੇਸ਼, ਭੂਮੀ ਪੂਜਾ ਆਦਿ ਨਾ ਕਰੋ।

2. ਆਪਣੇ ਮਨ ਵਿੱਚ ਕਿਸੇ ਪ੍ਰਤੀ ਵੀ ਮਾੜੀ ਭਾਵਨਾ ਨਾ ਲਿਆਓ।

3. ਇਸ ਮਹੀਨੇ ਮਾਸ ਤੇ ਸ਼ਰਾਬ ਦਾ ਸੇਵਨ ਨਾ ਕਰੋ।

4. ਖਰਮਾਸ 'ਚ ਜ਼ਮੀਨ ਉੱਤੇ ਸੌਣਾ ਚਾਹੀਦਾ ਹੈ। ਇਸ ਨਾਲ ਸੂਰਜ ਦੇਵਤਾ ਦੀ ਕਿਰਪਾ ਬਰਸਤੀ ਹੈ।

5. ਖਰਮਾਸ 'ਚ ਕਿਸੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ।

6. ਇਸ ਮਹੀਨੇ ਭਗਵਾਨ ਵਿਸ਼ਨੂੰ ਤੇ ਤੁਲਸੀ ਦੀ ਪੂਜਾ ਕਰਨੀ ਚਾਹੀਦੀ ਹੈ। ਸ਼ਾਮ ਨੂੰ ਤੁਲਸੀ ਦੇ ਪੌਦੇ ਦੇ ਕੋਲ ਦੀਵਾ ਜਗਾਓ।

ਡਿਸਕਲੇਮਰ

ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਪਾਠਕ ਦੀ ਹੋਵੇਗੀ।

Posted By: Seema Anand