ਨਵੀਂ ਦਿੱਲੀ, Karwa Chauth 2022 : ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਹਿੰਦੂ ਧਰਮ 'ਚ ਇਸ ਵਰਤ ਨੂੰ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਸੁਹਾਗਣਾਂ ਪਤੀ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਨਿਰਜਲਾ ਵਰਤ ਰੱਖਦੀਆਂ ਹਨ। ਦਿਨਭਰ ਬਿਨਾਂ ਖਾਧੇ-ਪੀਤੇ ਰਹਿਣ ਤੋਂ ਬਾਅਦ ਸ਼ਾਮ ਨੂੰ ਕਰਵਾ ਮਾਤਾ ਨਾਲ ਚੰਦਰਮਾ ਦੇਖਣ ਤੋਂ ਬਾਅਦ ਆਪਣਾ ਵਰਤ ਖੋਲ੍ਹਦੀਆਂ ਹਨ। ਇਸ ਸਾਲ ਇਹ ਵਰਤ 13 ਅਕਤੂਬਰ, 2022 ਨੂੰ ਰੱਖਿਆ ਜਾ ਰਿਹਾ ਹੈ।

ਧਾਰਮਿਕ ਮਾਨਤਾਵਾਂ ਅਨੁਸਾਰ ਕਰਵਾ ਚੌਥ ਦੇ ਦਿਨ ਇਕ ਵਿਆਹੁਤਾ ਔਰਤਾਂ 16 ਸ਼ਿੰਗਾਰ ਕਰ ਕੇ ਚੰਦਰਦੇਵ ਦੀ ਪੂਜਾ ਕਰਦੀਆਂ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸ਼ੁਭ ਫਲ ਮਿਲਦਾ ਹੈ। ਜੇਕਰ ਤੁਸੀਂ ਵੀ ਇਸ ਵਰਤ ਨੂੰ ਸਹੀ ਢੰਗ ਨਾਲ ਕਰਦੇ ਹੋ ਤਾਂ ਜੋਤਿਸ਼ ਸ਼ਾਸਤਰ ਮੁਤਾਬਕ ਇਸ ਦਿਨ ਔਰਤਾਂ ਰਾਸ਼ੀ ਦੇ ਹਿਸਾਬ ਨਾਲ ਆਪਣੇ ਕੱਪੜਿਆਂ ਦੀ ਚੋਣ ਕਰਦੀਆਂ ਹਨ ਤਾਂ ਇਸ ਨੂੰ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਰਾਸ਼ੀ ਦੇ ਹਿਸਾਬ ਨਾਲ ਤੁਹਾਨੂੰ ਕੱਪੜਿਆਂ ਦਾ ਕਿਹੜਾ ਰੰਗ ਚੁਣਨਾ ਚਾਹੀਦਾ ਹੈ।

ਮੇਖ ਰਾਸ਼ੀ

ਇਸ ਰਾਸ਼ੀ ਦਾ ਸਵਾਮੀ ਮੰਗਲ ਗ੍ਰਹਿ ਹੈ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਲਾਲ ਜਾਂ ਫਿਰ ਔਰੇਂਜ ਰੰਗ ਦੀ ਸਾੜ੍ਹੀ, ਲਹਿੰਗਾ ਆਦਿ ਪਹਿਨ ਸਕਦੀਆਂ ਹਨ।

ਬ੍ਰਿਖ ਰਾਸ਼ੀ

ਇਸ ਰਾਸ਼ੀ ਦਾ ਸਵਾਮੀ ਬੁੱਧ ਗ੍ਰਹਿ ਹੈ। ਬੁੱਧ ਗ੍ਰਹਿ ਨੂੰ ਹਰਾ ਰੰਗ ਕਾਫੀ ਪਸੰਦ ਹੈ। ਇਸ ਰਾਸ਼ੀ ਦੀਆਂ ਔਰਤਾਂ ਹਰੇ ਰੰਗ ਦੇ ਆਉਟਫਿਟਸ ਪਹਿਨ ਸਕਦੀਆਂ ਹਨ।

ਮਿਥੁਨ ਰਾਸ਼ੀ

ਇਸ ਰਾਸ਼ੀ ਦਾ ਸਵਾਮੀ ਬੁੱਧ ਗ੍ਰਹਿ ਹੈ। ਬੁੱਧ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਇਸ ਰਾਸ਼ੀ ਦੀਆਂ ਔਰਤਾਂ ਹਰੇ ਰੰਗ ਦੇ ਆਉਟਫਿਟਸ ਦੇ ਨਾਲ ਮੈਚਿੰਗ ਚੂੜੀਆਂ ਪਾਉਣ।

ਕਰਕ ਰਾਸ਼ੀ

ਇਸ ਰਾਸ਼ੀ ਦਾ ਸਵਾਮੀ ਚੰਦਰਮਾ ਹੈ। ਚੰਦਰਮਾ ਦਾ ਸਫੈਦ ਰੰਗ ਹੈ, ਪਰ ਸਫੈਦ ਰੰਗ ਪਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹੇ ਵਿਚ ਇਸ ਰਾਸ਼ੀ ਦੀਆਂ ਔਰਤਾਂ ਅਜਿਹੀਆਂ ਸਾੜ੍ਹੀ ਪਾਉਣ ਜਿਨ੍ਹਾਂ ਵਿਚ ਥੋੜ੍ਹਾ ਜਿਹਾ ਕਿਤੇ ਸਫ਼ੈਦ ਰੰਗ ਹੋਵੇ।

ਸਿੰਘ ਰਾਸ਼ੀ

ਇਸ ਰਾਸ਼ੀ ਦਾ ਸਵਾਮੀ ਸੂਰਜ ਹੈ। ਊਰਜਾ ਦੇ ਪ੍ਰਤੀਕ ਸੂਰਜ ਦਾ ਸ਼ੁੱਭ ਰੰਗ ਲਾਲ, ਨਾਰੰਗੀ ਤੇ ਗੋਲਡਨ ਹੈ। ਅਜਿਹੇ ਵਿਚ ਇਸ ਰਾਸ਼ੀ ਦੀਆਂ ਔਰਤਾਂ ਇਸ ਰੰਗ ਦੇ ਆਉਟਫਿਟਸ ਦੀ ਚੋਣ ਕਰਨ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦਾ ਸਵਾਮੀ ਬੁੱਧ ਹੈ। ਅਜਿਹੇ ਵਿਚ ਇਸ ਰਾਸ਼ੀ ਦੀਆਂ ਔਰਤਾਂ ਪੀਲੇ ਜਾਂ ਫਿਰ ਹਰੇ ਰੰਗ ਦੀ ਪੁਸ਼ਾਕ ਤੇ ਚੂੜੀਆਂ ਦੀ ਚੋਣ ਕਰਨ, ਤਾਂ ਸ਼ੁੱਭ ਰਹੇਗਾ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦਾ ਸਵਾਮੀ ਸ਼ੁੱਕਰ ਹੈ। ਅਜਿਹੇ ਵਿਚ ਇਸ ਰਾਸ਼ੀ ਦੀਆਂ ਔਰਤਾਂ ਸਫ਼ੈਦ ਜਾਂ ਫਿਰ ਗੋਲਡਨ ਰੰਗ ਦੀ ਪੁਸ਼ਾਕ ਪਾਓ।

ਬ੍ਰਿਸ਼ਚਕ ਰਾਸ਼ੀ

ਇਸ ਰਾਸ਼ੀ ਦਾ ਸਵਾਮੀ ਮੰਗਲ ਗ੍ਰਹਿ ਹੈ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਲਾਲ ਰੰਗ ਦੇ ਆਉਟਫਿਟਸ ਦੀ ਚੋਣ ਕਰਨ। ਇਸ ਦੇ ਨਾਲ ਹੀ ਲਾਲ ਰੰਗ ਦੀਆਂ ਚੂੜੀਆਂ ਪਾਉਣ।

ਧਨੂ ਰਾਸ਼ੀ

ਧਨੂ ਰਾਸ਼ੀ ਦੇ ਸਵਾਮੀ ਬ੍ਰਹਿਸਪਤੀ ਹਨ। ਇਸ ਰਾਸ਼ੀ ਦੀਆਂ ਔਰਤਾਂ ਪੀਲੇ ਜਾਂ ਫਿਰ ਗੋਲਡਨ ਰੰਗ ਦੀ ਸਾੜ੍ਹੀ, ਲਹਿੰਗਾ ਜਾਂ ਸੂਟ ਪਾਉਣ।

ਮਕਰ ਰਾਸ਼ੀ

ਮਕਰ ਰਾਸ਼ੀ ਦਾ ਸਵਾਮੀ ਸ਼ਨੀ ਗ੍ਰਹਿ ਹੈ। ਇਸ ਗ੍ਰਹਿ ਦਾ ਸ਼ੁੱਭ ਰੰਗ ਨੀਲਾ ਹੈ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਨੀਲਾ ਰੰਗ ਪਾਉਣ ਤਾਂ ਸ਼ੁੱਭ ਸਾਬਿਤ ਹੋਵੇਗਾ।

ਕੁੰਭ ਰਾਸ਼ੀ

ਕੁੰਭ ਰਾਸ਼ੀ ਦਾ ਵੀ ਸਵਾਮੀ ਸ਼ਨੀਦੇਵ ਹੈ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਨੀਲੇ ਰੰਗ ਦੇ ਆਉਟਫਿਟਸ ਦੀ ਚੋਣ ਕਰਨ।

ਮੀਨ ਰਾਸ਼ੀ

ਇਸ ਰਾਸ਼ੀ ਦੇ ਸਵਾਮੀ ਬ੍ਰਹਿਸਪਤੀ ਦੇਵ ਹਨ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਪੀਲੇ ਜਾਂ ਫਿਰ ਗੋਲਡਨ ਰੰਗ ਦੇ ਆਉਟਫਿਟਸ ਖਰੀਦਣ।

Pic Credit- Freepik

ਡਿਸਕਲੇਮਰ : ਇਸ ਲੇਖ ਵਿਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਗ੍ਰੰਥਾਂ ਤੋਂ ਇਕੱਠੀ ਕਰ ਕੇ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਮਕਸਦ ਸਿਰਫ ਜਾਣਕਾਰੀ ਦਾ ਸੰਚਾਰ ਕਰਨਾ ਹੈ, ਯੂਜ਼ਰਜ਼ ਇਸ ਨੂੰ ਸਿਰਫ਼ ਜਾਣਕਾਰੀ ਵਜੋਂ ਲੈਣ।

Posted By: Seema Anand