ਨਈਂ ਦੁਨੀਆ, ਨਵੀਂ ਦਿੱਲੀ : Kartik Purnima 2020 Date: ਸਵਾਰਥ ਸਿੱਧ ਯੋਗ ਅਤੇ ਵਰਧਮਾਨ ਯੋਗ 'ਚ ਹੋਣ ਵਾਲੀ ਕੱਤਕ ਪੁੰਨਿਆ ਦਾ ਇਸ਼ਨਾਨ ਹਿੰਦੂ ਧਰਮ 'ਚ ਮਹੱਤਵਪੂਰਨ ਸਥਾਨ ਰੱਖਦਾ ਹੈ। ਹਰੇਕ ਸਾਲ 'ਚ 12 ਪੁੰਨਿਆਵਾਂ ਆਉਂਦੀਆਂ ਹਨ। ਕੱਤਕ ਪੁੰਨਿਆ ਨੂੰ ਤ੍ਰਿਪੁਰਾਰੀ ਪੁਰਣਿਮਾ ਵੀ ਕਿਹਾ ਜਾਂਦਾ ਹੈ। ਪੰਡਿਤ ਸਤੀਸ਼ ਸੋਨੀ ਅਨੁਸਾਰ ਇਸ ਦਿਨ ਜਦੋਂ ਚੰਦਰਮਾ ਆਕਾਸ਼ 'ਚ ਹੁੰਦਾ ਹੈ ਉਸ ਸਮੇਂ ਚੰਦਰਮਾ ਦੀਆਂ 6 ਰਚਨਾਵਾਂ ਦਾ ਪੂਜਨ ਕਰਨ ਨਾਲ ਸ਼ਿਵਜੀ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਇਸ ਦਿਨ ਗੰਗਾ ਨਦੀ 'ਚ ਇਸ਼ਨਾਨ ਕਰਨ ਨਾਲ ਪੂਰੇ ਸਾਲ ਦਾ ਇਸ਼ਨਾਨ ਕਰਨ ਦਾ ਫ਼ਲ ਮਿਲਦਾ ਹੈ। ਅਗਲੀ 30 ਨਵੰਬਰ ਨੂੰ ਰੋਹਿਣੀ ਨਕਛੱਤਰ ਦੇ ਨਾਲ ਸਰਵ ਸਿੱਧ ਯੋਗ ਅਤੇ ਵਰਧਮਾਨ ਯੋਗ ਦਾ ਸੰਯੋਗ ਹੋਣ ਨਾਲ ਇਸ ਪੁੰਨਿਆ ਦਾ ਸ਼ੁਭ ਯੋਗ ਬਣ ਰਿਹਾ ਹੈ। ਇਸ ਦਿਨ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ 551ਵਾਂ ਜਨਮ-ਦਿਨ ਵੀ ਮਨਾਇਆ ਜਾਵੇਗਾ। ਪੁੰਨਿਆ ਤਰੀਕ ਦੀ ਸ਼ੁਰੂਆਤ 29 ਨਵੰਬਰ ਨੂੰ ਦੁਪਹਿਰ 12.47 ਤੋਂ ਸ਼ੁਰੂ ਹੋ ਕੇ 30 ਨਵੰਬਰ ਨੂੰ ਦੁਪਹਿਰ 2.59 ਤਕ ਰਹੇਗੀ। ਇਸ ਦਿਨ ਕੱਤਕ ਇਸ਼ਨਾਨ ਦਾ ਸਮਾਪਨ ਵੀ ਹੋਵੇਗਾ।

ਸੋਨੀ ਨੇ ਦੱਸਿਆ ਕਿ ਕੱਤਕ ਪੁੰਨਿਆ 'ਤੇ ਹਰ ਸਾਲ ਦਾ ਚੌਥਾ ਅਤੇ ਆਖਰੀ ਉਪ ਛਾਇਆ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਅਤੇ ਉਥੇ ਹੀ 14 ਦਸੰਬਰ ਨੂੰ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗੇਗਾ ਇਹ ਚੰਦਰ ਗ੍ਰਹਿਣ ਅਮਰੀਕਾ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ ਦਿਖਾਈ ਦੇਵੇਗਾ। ਇਸ ਚੰਦਰ ਗ੍ਰਹਿਣ ਦਾ ਅਸਰ ਭਾਰਤ 'ਚ ਨਹੀਂ ਪਵੇਗਾ, ਇਸ ਲਈ ਭਾਰਤ 'ਚ ਇਸ ਗ੍ਰਹਿਣ ਦਾ ਸੂਤਕ ਕਾਲ ਮਹੱਤਵਪੂਰਨ ਨਹੀਂ ਹੋਵੇਗਾ। ਵੈਸੇ ਵੀ ਇਹ ਉਪ ਛਾਇਆ ਚੰਦਰ ਗ੍ਰਹਿਣ ਹੈ। ਇਸ ਲਈ ਇਸਦਾ ਕਿਸੇ ਵੀ ਰਾਸ਼ੀ 'ਤੇ ਕੋਈ ਅਸ਼ੁੱਭ ਪ੍ਰਭਾਵ ਨਹੀਂ ਪਵੇਗਾ। ਇਹ ਚੰਦਰ ਗ੍ਰਹਿਣ ਦੌਰਾਨ ਭਾਰਤ ਦੇ ਮੰਦਿਰਾਂ ਦੇ ਕਪਾਟ ਵੀ ਬੰਦ ਨਹੀਂ ਹੋਣਗੇ, ਇਸ ਲਈ ਅੰਤਿਮ ਚੰਦਰਗ੍ਰਹਿਣ ਨੂੰ ਲੈ ਕੇ ਸਾਰੇ ਲੋਕ ਬਿਲਕੁੱਲ ਨਿਸ਼ਚਿਤ ਰਹਿ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਵਹਿਮ 'ਚ ਪੈਣ ਦੀ ਜ਼ਰੂਰਤ ਨਹੀਂ ਹੋਵੇਗੀ।

ਕੱਤਕ ਪੁੰਨਿਆ ਕਿਉਂ ਹੈ ਖ਼ਾਸ

ਕੱਤਕ ਪੁੰਨਿਆ 'ਤੇ ਭਗਵਾਨ ਵਿਸ਼ਣੂ ਚਤੁਰਮਾਸ ਤੋਂ ਬਾਅਦ ਜਾਗ੍ਰਿਤ ਅਸਵਥਾ 'ਚ ਹੁੰਦੇ ਹਨ। ਭਗਵਾਨ ਵਿਸ਼ਣੂ ਨੇ ਇਸੀ ਤਾਰੀਕ ਨੂੰ ਅਵਤਾਰ ਲਿਆ ਸੀ ਅਤੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ।

ਕੱਤਕ ਪੁੰਨਿਆ ਦੀਪ ਦਾਨ ਕਰਨ ਨਾਲ ਹੋਵੇਗੀ ਮਾਂ ਲਕਸ਼ਮੀ ਪ੍ਰਸੰਨ

ਕੱਤਕ ਪੁੰਨਿਆ ਦੇ ਦਿਨ ਤੁਲਸੀ ਦੇ ਨੇੜੇ ਜਾਂ ਤਾਲਾਬ 'ਚ ਸਰੋਵਰ 'ਚ ਗੰਗਾ ਤਟ 'ਤੇ ਦੀਵਾ ਜਗਾਉਣ ਨਾਲ ਜਾਂ ਦੀਪ ਦਾਨ ਕਰਨ ਨਾਲ ਮਾਂ ਲਕਸ਼ਮੀ ਪ੍ਰਸੰਨ ਹੋ ਕੇ ਸੁੱਖ-ਸਮਰਿਧੀ ਦਾ ਵਰਦਾਨ ਦਿੰਦੀ ਹੈ। ਉਥੇ ਹੀ ਵਿਸ਼ਣੂ ਨੂੰ ਤੁਲਸੀ ਪੱਤਰ ਦੀ ਮਾਤਾ ਅਤੇ ਗੁਲਾਬ ਦਾ ਫੁੱਲ ਚੜਾਉਣ ਨਾਲ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।

ਕੱਤਕ ਪੁੰਨਿਆ 'ਤੇ ਤਿਲ ਸਨਾਨ ਨਾਲ ਮਿਲੇਗੀ ਸ਼ਨੀ ਦੋਸ਼ਾਂ 'ਚ ਰਾਹਤ

ਕੱਤਕ ਪੁੰਨਿਆ 'ਤੇ ਤਿਲ ਪਾਣੀ 'ਚ ਪਾ ਕੇ ਸਨਾਨ ਕਰਨ ਨਾਲ ਸ਼ਨੀ ਦੋਸ਼ ਸਮਾਪਤ ਹੁੰਦੇ ਹਨ, ਖ਼ਾਸ ਤੌਰ 'ਤੇ ਸ਼ਨੀ ਦੀ ਸਾਢੇਸਾਤੀ ਉਥੇ ਹੀ ਕੁੰਡਲੀ 'ਚ ਪਿੱਤਰ ਦੋਸ਼ ਚਾਂਡਾਲ ਦੋਸ਼ ਨਦੀ ਦੋਸ਼ ਦੀ ਸਥਿਤੀ ਹੈ ਤਾਂ ਉਸ 'ਚ ਵੀ ਜਲਦੀ ਲਾਭ ਹੋਵੇਗਾ।

ਕੱਤਕ ਪੁੰਨਿਆ 'ਤੇ ਕੀ ਕਰੀਏ ਦਾਨ

ਅਕਸ਼ਤ ਭਾਵ ਚਾਵਲ, ਜੋਂ, ਕਾਲੇ ਤਿਲ, ਮੌਸਮੀ ਫਲ਼, ਲੌਕੀ 'ਚ ਛਿਪਾ ਕੇ ਸਿੱਕਾ।

Posted By: Ramanjit Kaur