ਜੇਐੱਨਐੱਨ, ਨਵੀਂ ਦਿੱਲੀ : Kartik Purnima 2019 : ਕੱਤਕ ਪੁੰਨਿਆ ਦਾ ਦਿਨ ਹਿੰਦੂਆਂ ਤੇ ਸਿੱਖਾਂ ਲਈ ਬੇਹੱਦ ਮਹੱਤਵਪੂਰਨ ਹੁੰਦਾ ਹੈ। ਸਿੱਖਾਂ ਦੇ ਪਹਿਲੇ ਗੁਰੂ ਤੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੁੰਨਿਆ ਨੂੰ ਹੋਇਆ ਸੀ। ਇਸ ਦਿਨ ਸਿੱਖ ਭਾਈਚਾਰੇ ਦੇ ਲੋਕ ਪ੍ਰਕਾਸ਼ ਪੁਰਬ ਮਨਾਉਂਦੇ ਹਨ। ਗੁਰਦੁਆਰਿਆਂ ਨੂੰ ਖ਼ਾਸ ਤੌਰ 'ਤੇ ਰੋਸ਼ਨੀਆਂ ਨਾਲ ਸਜਾਉਂਦੇ ਹਨ। ਭਜਨ-ਕੀਰਤਨ ਦੇ ਨਾਲ-ਨਾਲ ਲੰਗਰ ਲਾਏ ਜਾਂਦੇ ਹਨ। ਗੁਰੂ ਪੁਰਬ ਮੌਕੇ ਗੁਰਦੁਆਰਿਆਂ 'ਚ ਮੱਥਾ ਟੇਕਿਆ ਜਾਂਦਾ ਹੈ ਤੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ। ਘਰਾਂ ਨੂੰ ਰੋਸ਼ਨੀਆਂ ਨਾਲ ਸਜਾਇਆ ਜਾਂਦਾ ਹੈ।

ਕੱਤਕ ਪੁੰਨਿਆ ਦਾ ਮਹੂਰਤ

ਇਸ ਸਾਲ ਕੱਤਕ ਪੁੰਨਿਆ 12 ਨਵੰਬਰ ਦਿਨ ਮੰਗਲਵਾਰ ਨੂੰ ਹੈ। ਪੁੰਨਿਆ ਤਾਰੀਕ ਦਾ ਆਰੰਭ 11 ਨਵੰਬਰ ਦਿਨ ਸੋਮਵਾਰ ਨੂੰ ਸ਼ਾਮ 6 ਵਜ ਕੇ 2 ਮਿੰਟ ਤੋਂ ਹੋ ਰਿਹਾ ਹੈ ਜੋ 12 ਨਵੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜ ਕੇ 4 ਮਿੰਟ ਤਕ ਹੈ।

ਕੱਤਕ ਪੁੰਨਿਆ ਨੂੰ ਇਸ਼ਨਾਨ-ਦਾਨ ਦਾ ਮਹੱਤਵ

ਕੱਤਕ ਪੁੰਨਿਆ ਦਾ ਹਿੰਦੂਆਂ 'ਚ ਵੀ ਬੜਾ ਮਹੱਤਵ ਹੈ। ਇਸ ਦਿਨ ਨਦੀਆਂ 'ਚ ਇਸ਼ਨਾਨ ਕਰਨ, ਪੂਜਾ-ਪਾਠ ਤੋਂ ਬਾਅਦ ਦਾਨ ਕਰਨ ਦਾ ਵਿਧਾਨ ਹੈ। ਇਸ ਦਿਨ ਇਸ਼ਨਾਨ, ਦਾਨ, ਹੋਮ, ਜੱਗ ਤੇ ਉਪਾਸਨਾ ਆਦਿ ਦਾ ਅਨੰਤ ਫਲ਼ ਮਿਲਦਾ ਹੈ। ਇਸੇ ਦਿਨ ਸ਼ਾਮ ਵੇਲੇ ਮਤਸਯਅਵਤਾਰ ਹੋਇਆ ਸੀ। ਇਸ ਦਿਨ ਦਿੱਤੇ ਹੋਏ ਦਾਨ ਆਦਿ ਦਾ 10 ਜੱਗਾਂ ਦੇ ਬਰਾਬਰ ਫਲ਼ ਮਿਲਦਾ ਹੈ।

ਕੱਤਕ ਪੁੰਨਿਆ ਨੂੰ ਦੇਵ ਦੀਵਾਲੀ

ਕੱਤਕ ਪੁੰਨਿਆ ਵਾਲੇ ਦਿਨ ਰਾਸ਼ੀ 'ਚ ਦੇਵ ਦੀਵਾਲੀ ਮਨਾਈ ਜਾਂਦੀ ਹੈ। ਪੁਰਾਤਨ ਮਾਨਤਾਵਾਂ ਅੁਸਾਰ ਇਸ ਦਿਨ ਸਾਰੇ ਦੇਵੀ-ਦੇਵਤਾ ਕਾਸ਼ੀ ਜਾ ਕੇ ਦੀਵਾਲੀ ਮਨਾਉਂਦੇ ਹਨ। ਇਸ ਕਾਰਨ ਕਾਸ਼ੀ ਦੇ ਸਾਰੇ ਘਾਟ ਤੇ ਮੰਦਰ ਦੀਵਿਆਂ ਦੇ ਪ੍ਰਕਾਸ਼ ਨਾਲ ਜਗਮਗ ਹੁੰਦੇ ਹਨ। ਇਸ ਦਿਨ ਗੰਗਾ ਮਈਆ ਤੇ ਭਗਵਾਨ ਸ਼ਿਵ ਦੀ ਪੂਜਾ ਦਾ ਵੀ ਵਿਧਾਨ ਹੈ। ਇਸ਼ਨਾਨ ਆਦਿ ਤੋਂ ਬਾਅਦ ਗੰਗਾ ਪੂਜਾ ਕਰ ਕੇ ਦੀਪ ਦਾਨ ਕੀਤਾ ਜਾਂਦਾ ਹੈ।

ਪੌਰਾਣਿਕ ਕਥਾਵਾਂ ਅਨੁਸਾਰ, ਕੱਤਕ ਪੁੰਨਿਆ ਨੂੰ ਭਗਵਾਨ ਸ਼ਿਵ ਨੇ ਤ੍ਰਿਪੁਰਾਸੁਰ ਰਾਖ਼ਸ਼ ਦਾ ਵਧ ਕੀਤਾ ਸੀ, ਇਸ ਤੋਂ ਬਾਅਦ ਦੇਵੀ-ਦੇਵਤਿਆਂ, ਰਿਸ਼ੀਆਂ-ਮੁਨੀਆ ਤੇ ਮਨੁੱਖਾਂ ਨੂੰ ਉਨ੍ਹਾਂ ਦੇ ਅੱਤਿਆਚਾਰਾਂ ਤੋਂ ਮੁਕਤੀ ਮਿਲੀ ਸੀ। ਇਸ ਤੋਂ ਖ਼ੁਸ਼ ਹੋ ਕੇ ਸਾਰੇ ਦੇਵੀ-ਦੇਵਤਾ ਉਸ ਦਿਨ ਕਾਸ਼ੀ ਆਏ ਸਨ ਤੇ ਤ੍ਰਿਪੁਰਾਸੁਰ ਵਧ ਦੀ ਖ਼ੁਸ਼ੀ 'ਚ ਦੀਵਾਲੀ ਮਨਾਈ ਸੀ। ਉਦੋਂ ਤੋਂ ਹੀ ਕਾਸ਼ੀ 'ਚ ਹਰ ਸਾਲ ਦੇਵ ਦੀਵਾਲੀ ਮਨਾਈ ਜਾਂਦੀ ਹੈ।

ਕੱਤਕ ਪੁੰਨਿਆ ਨੂੰ ਗ੍ਰਹਿ ਸ਼ਾਂਤੀ ਲਈ ਦਾਨ

ਕੱਤਕ ਪੁੰਨਿਆ ਵਾਲੇ ਦਿਨ ਦਾਨ ਕਰਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਤੁਸੀਂ ਇਸ ਦਿਨ ਗ੍ਰਹਿਆਂ ਦੀ ਸ਼ਾਂਤੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦਾਨ ਕਰਨਾ ਚਾਹੀਦਾ ਹੈ। ਸੂਰਜ ਲਈ ਗੁੜ ਤੇ ਕਣਕ, ਚੰਦਰਮਾ ਲਈਜਲ, ਮਿਸ਼ਰੀ ਜਾਂ ਦੁੱਧ, ਮੰਗਲ ਲਈ ਮਸਰਾਂ ਦੀ ਦਾਲ, ਬੁੱਧ ਲਈ ਹਰੀਆਂ ਸਬਜ਼ੀਆਂ ਤੇ ਆਂਵਲਾ, ਬ੍ਰਹਿਸਪਤੀ ਲਈ ਕੇਲਾ, ਮੱਕਾ ਤੇ ਛੋਲਿਆਂ ਦੀ ਦਾਲ, ਸ਼ੁੱਕਰ ਲਈ ਘਿਉ, ਮੱਖਣ ਤੇ ਚਿੱਟੇ ਤਿਲ, ਸ਼ਨੀ ਲਈ ਕਾਲੇ ਤਿਲ ਤੇ ਸਰ੍ਹੋਂ ਦਾ ਤੇਲ ਤੇ ਰਾਹੂ ਲਈ ਸੱਤ ਤਰ੍ਹਾਂ ਦੇ ਅਨਾਜ, ਕਾਲੇ ਕੰਬਲ ਤੇ ਜੁੱਤੇ-ਚੱਪਲਾਂ ਦਾ ਦਾਨ ਕਰਨਾ ਆਦਿ।

Posted By: Seema Anand