Kanya Pujan 2021 : ਨਰਾਤਿਆਂ 'ਚ ਮਾਂ ਦੀ ਸੇਵਾ ਨਾਲ ਲਾਭ ਜ਼ਰੂਰ ਮਿਲਦਾ ਹੈ ਪਰ ਸਾਨੂੰ ਪਤਾ ਨਹੀਂ ਚੱਲਦਾ ਕਿ ਮਾਂ ਕਿਹੜੇ ਰੂਪ ਵਿਚ ਸਾਡੀ ਮਦਦ ਕਰ ਰਹੀ ਹੈ। 9 ਦਿਨ ਮਾਤਾ ਦਾ ਘਰ ਵਿਚ ਨਿਵਾਸ ਹੁੰਦਾ ਹੈ। ਇਸ ਦੌਰਾਨ ਕੰਨਿਆ ਪੂਜਨ ਕਰਨ ਤੋਂ ਬਾਅਦ ਵਪਾਰ 'ਚ ਰੁਕਾਵਟ ਨਹੀਂ ਆਵੇਗਾ। ਜਿਹੜੇ ਲੋਕ ਸ਼ੇਅਰ ਮਾਰਕੀਟ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਲਾਭ ਮਿਲੇਗਾ ਜਿਹੜੇ ਜ਼ਮੀਨ ਜਾਇਦਾਦ ਯਾਨੀ ਰੀਅਲ ਅਸਟੇਟ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਫਾਇਦਾ ਮਿਲੇਗਾ ਜਾਂ ਸਿਆਸੀ ਲੋਕ ਹਨ, ਉਨ੍ਹਾਂ ਨੂੰ ਵੀ ਇਹ ਯਕੀਨੀ ਰੂਪ 'ਚ ਫਾਇਦਾ ਦੇਵੇਗਾ। ਆਓ ਜਾਣਦੇ ਹਾਂ ਕਿ ਕੰਨਿਆ ਪੂਜਨ ਕਿਸ ਤਰ੍ਹਾਂ ਨਾਲ ਕੀਤਾ ਜਾਂਦਾ ਹੈ।

ਜੋਤਿਸ਼ ਪੱਖ ਇਹ ਕਹਿੰਦਾ ਹੈ

ਬੁੱਧ ਗ੍ਰਹਿ ਜਿਹੜਾ ਹੈ ਉਹ ਕੰਨਿਆ ਪੂਜਨ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ। ਜੋਤਿਸ਼ ਸ਼ਾਸਤਰ 'ਚ ਜੇਕਰ ਤੁਹਾਡੀ ਕੁੰਡਲੀ 'ਚ ਬੁੱਧ ਗ੍ਰਹਿ ਬੁਰਾ ਫਲ਼ ਦੇ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਵਪਾਰ 'ਚ ਘਾਟਾ ਪੈ ਰਿਹਾ ਹੈ। ਜੇਕਰ ਤੁਹਾਡਾ ਦਲਾਲੀ ਦਾ ਕੰਮ ਹੈ, ਸ਼ੇਅਰ ਮਾਰਕੀਟ ਦਾ ਕੰਮ ਹੈ ਜਾਂ ਖੇਤੀਬਾੜੀ ਦਾ ਕੰਮ ਹੈ, ਉੱਥੇ ਜੇਕਰ ਤੁਹਾਨੂੰ ਨੁਕਸਾਨ ਹੋ ਰਿਹਾ ਹੈ ਤਾਂ ਕੰਨਿਆ ਪੂਜਨ ਜ਼ਰੂਰ ਕਰਨਾ ਚਾਹੀਦਾ ਹੈ। ਖਾਸ ਤੌਰ 'ਤੇ ਕੁੰਭ ਰਾਸ਼ੀ, ਮਿਥੁਨ ਰਾਸ਼ੀ, ਮਕਰ ਰਾਸ਼ੀ, ਕੰਨਿਆ ਰਾਸ਼ੀ, ਤੁਲਾ ਰਾਸ਼ੀ ਤੇ ਬ੍ਰਿਖ ਰਾਸ਼ੀ ਇਨ੍ਹਾਂ ਨੂੰ ਬੁੱਧ ਮਿੱਤਰ ਗ੍ਰਹਿ ਕਿਹਾ ਗਿਆ ਹੈ ਤਾਂ ਇਨ੍ਹਾਂ ਨੂੰ ਕੰਨਿਆ ਪੂਜਨ ਨਾਲ ਜ਼ਿਆਦਾ ਲਾਭ ਮਿਲਦਾ ਹੈ। ਇਹ ਦੇਖਿਆ ਗਿਆ ਕਿ ਜੋ ਵੀ ਵਿਅਕਤੀ ਕੰਨਿਆ ਪੂਜਨ ਕਰਦਾ ਹੈ, ਉਸ ਨੂੰ ਯਕੀਨੀ ਰੂਪ 'ਚ ਲਾਭ ਮਿਲਦਾ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਕਈ ਸਿਆਸੀ ਲੋਕ ਕੰਨਿਆ ਪੂਜਨ ਕਰਦੇ ਹਨ। ਉਹ ਕੰਨਿਆ ਪੂਜਨ ਹਰ ਸਾਲ ਕਰਦੇ ਹਨ। ਬੁੱਧਵਾਰ ਵਾਲੇ ਦਿਨ ਜੇਕਰ ਤੁਸੀਂ ਕੰਨਿਆ ਪੂਜਨ ਕਰਦੇ ਹੋ ਤਾਂ ਬਹੁਤ ਜ਼ਿਆਦਾ ਲਾਭ ਹੋਵੇਗਾ ਜਾਂ ਸ਼ੁੱਕਰਵਾਰ ਨੂੰ ਕਰਦੇ ਹੋ ਤਾਂ ਵੀ ਤੁਹਾਨੂੰ ਲਾਭ ਮਿਲੇਗਾ।

ਕੰਨਿਆ ਪੂਜਨ ਲਈ ਇਨ੍ਹਾਂ ਗੱਲਾਂ ਦੀ ਪਾਲਣਾ ਜ਼ਰੂਰੀ

ਤੁਸੀਂ 7 ਸਾਲ ਤੋਂ ਘੱਟ ਉਮਰ ਦੀਆਂ 12 ਕੰਜਕਾਂ ਨੂੰ ਬੁਲਾਉਣਾ ਹੈ। ਜਿਸ ਕੰਨਿਆ ਨੂੰ ਮਾਹਵਾਰੀ ਸ਼ੁਰੂ ਨਹੀਂ ਹੋਵੇਗੀ, ਅਜਿਹੀ ਕੰਨਿਆ ਨੂੰ ਤੁਸੀਂ ਬੁਲਾਉਣਾ ਹੈ। ਇਨ੍ਹਾਂ ਨੂੰ ਬੁਲਾ ਕੇ ਤੁਸੀਂ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਗੋਡਿਆਂ ਤੋਂ ਪੈਰਾਂ ਤਕ ਸਾਫ਼ ਕਰੋ। ਪੈਰ ਧੋ ਦਿਉ ਫਿਰ ਆਸਣ 'ਤੇ ਬਿਠਾ ਦਿਉ। ਜ਼ਮੀਨ 'ਤੇ ਬਿਠਾਉਣਾ ਜ਼ਰੂਰੀ ਹੈ ਤੇ ਆਸਨ 'ਤੇ ਬਿਠਾ ਕੇ ਥਾਲੀ ਲੈਣੀ ਹੈ। ਥਾਲੀ 'ਚ ਗੰਗਾਜਲ ਲੈਣਾ ਤੇ ਥੋੜ੍ਹਾ ਪਾਣੀ ਲੈਣਾ ਹੈ ਤੇ ਉਸ ਗੰਗਾਜਲ ਨੂੰ ਤੇ ਪਾਣੀ ਨੂੰ ਮਿਲਾ ਕੇ ਮੁੜ ਉਨ੍ਹਾਂ ਦੇ ਪੈਰ ਧੋਣੇ ਹਨ। ਪੈਰ ਧੋਣ ਤੋਂ ਬਾਅਦ ਜਿਹੜਾ ਨਾਰੀਅਲ ਦਾ ਟੁਕੜਾ ਹੁੰਦਾ ਹੈ, ਉਸ ਨਾਲ ਵੀ ਤੁਸੀਂ ਪੈਰ ਧੋਣੇ ਹਨ। ਨਾਰੀਅਲ ਦੇ ਟੁਕੜਾ ਪੈਰਾਂ ਨਾਲ ਛੁਹਾ ਕੇ ਪਾਣੀ ਛੱਡਣਾ ਹੈ, ਫਿਰ ਗੰਗਾਜਲ ਤੇ ਅਖੀਰ 'ਚ ਪੰਚ ਅੰਮ੍ਰਿਤ ਜਿਹੜਾ ਦਹੀਂ ਨਾਲ ਬਣਿਆ ਹੁੰਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਕੰਜਕਾਂ ਦੇ ਪੈਰ ਧੋਣੇ ਹਨ। ਪੈਰ ਧੋ ਕੇ ਉਨ੍ਹਾਂ ਦੇ ਪੈਰਾਂ ਦੀਆਂ ਉਂਗਲਾਂ ਨੂੰ ਹਲਦੀ ਤੇ ਕੁੰਮਕੁੰਮ ਲਗਾਉਣਾ ਹੈ। ਉਨ੍ਹਾਂ ਦੇ ਪੈਰਾਂ ਉੱਪਰ ਪੀਲੇ ਫੁੱਲ ਚੜ੍ਹਾਉਣੇ ਹਨ। ਪੀਲੇ ਫੁੱਲ ਚੜ੍ਹਾ ਕੇ ਜੇਕਰ ਤੁਹਾਡੇ ਕੋਲ ਖੁਸ਼ਬੂ ਵਾਲਾ ਇੱਤਰ ਹੈ ਤਾਂ ਥੋੜ੍ਹਾ-ਥੋੜ੍ਹਾ ਪੈਰ ਨੂੰ ਤੁਸੀਂ ਲਗਾ ਦਿਉ।

ਕੰਨਿਆ ਪੂਜਨ ਨਾਲ ਇਹ ਹੋਣਗੇ ਲਾਭ

ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਤੁਸੀਂ ਸਾਰੀਆਂ ਕੰਨਿਆਵਾਂ ਦੇ ਪੈਰੀਂ ਹੱਥ ਲਾਓ ਤੇ ਅਸ਼ੀਰਵਾਦ ਲਓ। ਅਜਿਹਾ ਕਰਨ ਨਾਲ ਲਾਭ ਮਿਲੇਗਾ। ਨਰਾਤਿਆਂ 'ਚ ਕੋਈ ਵੀ ਇਸਤਰੀ ਮਾਤਾ ਦੇ ਰੂਪ 'ਚ ਹੁੰਦੀ ਹੈ ਜਾਂ ਹਮੇਸ਼ਾ ਲਈ 3 ਨੂੰ ਇਕ ਮਾਤਾ ਦਾ ਰੂਪ ਕਿਹਾ ਗਿਆ ਹੈ ਜਿੰਨਾ ਅਸੀਂ ਇਸਤਰੀ ਦਾ ਮਾਣ ਰੱਖਾਂਗੇ, ਓਨਾ ਲਾਭ ਮਿਲੇਗਾ।

(ਪੰਡਤ ਵਿਨੋਦ ਜੀ)

Posted By: Seema Anand