Janmashtami 2020: ਇਸ ਵਾਰ ਜਨਮ ਅਸ਼ਟਮੀ ਦੇਸ਼ 'ਚ ਦੋ ਦਿਨ ਮਨਾਈ ਜਾਵੇਗੀ। ਜ਼ਿਆਦਾਤਰ ਪਾਂਚਾਂਗਾਂ 'ਚ 11 ਤੇ 12 ਅਗਸਤ ਨੂੰ ਜਨਮ ਅਸ਼ਟਮੀ ਹੈ। ਇਸ ਵਾਰ ਜਨਮ ਅਸ਼ਟਮੀ 'ਤੇ ਇਕ ਵਿਸ਼ੇਸ਼ ਯੋਗ ਬਣ ਰਿਹਾ ਹੈ। ਜੋਤਸ਼ੀ ਪੰਡਤ ਦਯਾਨੰਦ ਸ਼ਾਸਤਰੀ ਅਨੁਸਾਰ ਕ੍ਰਿਤਿਕਾ ਨਛਤਰ 12 ਅਗਸਤ ਨੂੰ ਲੱਗੇਗਾ। ਇਹੀ ਨਹੀਂ, ਚੰਦਰਮਾ ਮੇਖ ਰਾਸ਼ੀ ਤੇ ਸੂਰਜ ਕਰਕ ਰਾਸ਼ੀ 'ਚ ਰਹਿਣਗੇ। ਕ੍ਰਿਤਿਕਾ ਨਛਤਰ ਤੇ ਰਾਸ਼ੀਆਂ ਦੀ ਇਹ ਸਥਿਤੀ ਵਿਕਾਸ ਦੇ ਯੋਗ ਬਣਾ ਰਹੀ ਹੈ। ਅਜਿਹੇ 'ਚ ਜੇ ਬੁੱਧਵਾਰ ਦੀ ਰਾਤ ਨੂੰ ਦੱਸੇ ਗਏ ਮਹੂਰਤ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕੀਤੀ ਜਾਵੇ ਤਾਂ ਉਸ ਨਾਲ ਦੁੱਗਣਾ ਫਲ ਮਿਲੇਗਾ।

ਜਾਣੋ ਇਸ ਮਹੂਰਤ ਬਾਰੇ

ਅਸ਼ਟਮੀ 11 ਅਗਸਤ ਮੰਗਲਵਾਰ ਨੂੰ ਸਵੇਰੇ 9.06 ਵਜੇ ਸ਼ੁਰੂ ਹੋ ਜਾਵੇਗੀ ਤੇ 12 ਅਗਸਤ ਸਵੇਰੇ 11.16 ਮਿੰਟ ਤਕ ਰਹੇਗੀ। ਵੈਸ਼ਨਵ ਜਨਮ ਅਸ਼ਟਮੀ ਲਈ 12 ਅਗਸਤ ਦਾ ਸ਼ੁੱਭ ਮਹੂਰਤ ਦੱਸਿਆ ਜਾ ਰਿਹਾ ਹੈ। ਬੁੱਧਵਾਰ ਦੀ ਰਾਤ 12.05 ਵਜੇ ਤੋਂ 12.47 ਵਜੇ ਤਕ ਬਾਲ-ਗੋਪਾਲ ਦੀ ਪੂਜਾ ਅਰਚਨਾ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਕ੍ਰਿਸ਼ਨ ਜਨਮ ਤਰੀਕ ਤੇ ਨਛਤਰ ਇਕੱਠੇ ਨਹੀਂ ਮਿਲ ਰਹੇ ਹਨ। 11 ਅਗਸਤ ਨੂੰ ਸੂਰਜ ਚੜ੍ਹਨ ਤੋਂ ਬਾਅਦ ਹੀ ਅਸ਼ਟਮੀ ਦੀ ਤਰੀਕ ਸ਼ੁਰੂ ਹੋਵੇਗੀ। ਇਸ ਦਿਨ ਇਹ ਤਰੀਕ ਪੂਰੇ ਦਿਨ ਤੇ ਰਾਤ 'ਚ ਰਹੇਗੀ। ਭਗਵਾਨ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਰੀਕ ਨੂੰ ਰੋਹਿਨੀ ਨਛਤਰ 'ਚ ਹੋਇਆ ਸੀ। ਅਜਿਹੇ 'ਚ ਨਛਤਰ ਤੇ ਤਰੀਕ ਦਾ ਇਹ ਸੰਯੋਗ ਇਸ ਵਾਰ ਇਕ ਦਿਨ 'ਚ ਨਹੀਂ ਬਣ ਰਿਹਾ ਹੈ।

ਸ਼੍ਰੀਮਦ ਭਾਗਵਤ ਦਸਮ ਸਕੰਧ 'ਚ ਕ੍ਰਿਸ਼ਨ ਜਨਮ ਪ੍ਰਸੰਗ 'ਚ ਜ਼ਿਕਰ ਹੈ ਕਿ ਅੱਧੀ ਰਾਤ ਨੂੰ ਜਿਸ ਸਮੇਂ ਧਰਤੀ 'ਤੇ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ, ਉਸ ਮੌਕੇ ਬ੍ਰਜ 'ਚ ਸੰਘਣੇ ਬੱਦਲ ਹੋਏ ਸਨ ਪਰ ਚੰਦਰ ਦੇਵ ਨੇ ਆਪਣੀ ਬ੍ਰਹਮ ਦ੍ਰਿਸ਼ਟੀ ਨਾਲ ਆਪਣੇ ਵੰਸ਼ਿਜ ਨੂੰ ਜਨਮ ਲੈਂਦਿਆਂ ਦੇਖਿਆ ਸੀ। ਇਹੀ ਕਾਰਨ ਹੈ ਕਿ ਸ਼੍ਰੀ ਕ੍ਰਿਸ਼ਨ ਦਾ ਜਨਮ ਅੱਧੀ ਰਾਤ ਨੂੰ ਚੰਦਰਮਾ ਚੜ੍ਹਨ ਨਾਲ ਹੁੰਦਾ ਹੈ।

ਹਿੰਦੂ ਕੈਲੰਡਰ ਅਨੁਸਾਰ ਇਸ ਸਾਲ ਭਾਦੋ ਕ੍ਰਿਸ਼ਨ ਅਸ਼ਟਮੀ ਤਰੀਕ ਦੀ ਸ਼ੁਰੂਆਤ 11 ਅਗਸਤ ਨੂੰ ਸਵੇਰੇ 9.06 ਵਜੇ ਹੋਵੇਗੀ ਤੇ 12 ਅਗਸਤ ਨੂੰ ਦਿਨ 'ਚ 11.16 ਮਿੰਟ ਤਕ ਰਹੇਗੀ। ਜੇ ਰੋਹਿਨੀ ਨਛਤਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 13 ਅਗਸਤ ਨੂੰ ਤੜਕੇ 3.27 ਮਿੰਟ 'ਤੇ ਹੋਵੇਗੀ ਤੇ ਇਸ ਦੀ ਸਮਾਪਤੀ 5.22 'ਤੇ ਹੋਵੇਗੀ।

Posted By: Harjinder Sodhi