ਨਈ ਦੁਨੀਆਂ, Janmashtami 2020 Special : ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ। ਹਰ ਮਨ ਅੱਜ ਕਨ੍ਹਈਆ ਦੀ ਭਗਤੀ ਨਾਲ ਭਰਿਆ ਹੋਇਆ ਹੈ। ਕਨ੍ਹਈਆ ਦੇ ਦਿਵਾਨੇ ਇਸ ਲਈ ਵੀ ਖੁਸ਼ ਹਨ ਕਿ ਇਸ ਸਾਲ ਜਨਮ ਅਸ਼ਟਮੀ ਦਾ ਤਿਉਹਾਰ ਦੋ ਦਿਨ (11 ਅਤੇ 12 ਅਗਸਤ) ਨੂੰ ਮਨਾਇਆ ਜਾ ਰਿਹਾ ਹੈ। ਕੁਝ ਥਾਵਾਂ 'ਤੇ ਜਨਮ ਅਸ਼ਟਮੀ 13 ਅਗਸਤ ਨੂੰ ਵੀ ਮਨਾਈ ਜਾਏਗੀ। ਇਸ ਦੌਰਾਨ ਕ੍ਰਿਸ਼ਨ ਦਾ ਜਨਮ 12 ਅਗਸਤ ਨੂੰ ਰਾਤ 12 ਵਜੇ ਮਨਾਇਆ ਜਾਵੇਗਾ। ਮੰਦਰਾਂ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਵੇਂ ਹੀ ਰਾਤ ਦੇ 12 ਵਜਣਗੇ, ਕ੍ਰਿਸ਼ਨ ਜੀ ਦੀ ਪੂਜਾ ਕੀਤੀ ਜਾਵੇਗੀ, ਭੋਗ ਭੇਟ ਕੀਤਾ ਜਾਵੇਗਾ, ਆਰਤੀ ਕੀਤੀ ਜਾਵੇਗੀ ਅਤੇ ਪ੍ਰਸਾਦ ਵੰਡਿਆ ਜਾਵੇਗਾ। ਜੋਤਿਸ਼ ਸ਼ਾਸਤਰ ਅਨੁਸਾਰ, ਜਨਮ ਅਸ਼ਟਮੀ 'ਤੇ ਰਾਸ਼ੀ ਦੇ ਚਿੰਨ੍ਹ ਦੇ ਅਨੁਸਾਰ, ਭਗਵਾਨ ਕ੍ਰਿਸ਼ਨ ਨੂੰ ਭੋਗ ਲਗਾਉਣ ਨਾਲ ਕਨ੍ਹਈਆ ਦੀ ਕ੍ਰਿਪਾ ਬਣੀ ਰਹਿੰਦੀ ਹੈ।

ARIES (21 ਮਾਰਚ - 19 ਅਪ੍ਰੈਲ): ਮੇਖ ਰਾਸ਼ੀ ਵਾਲੇ ਲੋਕਾਂ ਲਈ ਜੋਤੀਸ਼ਾਚਾਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਲੱਡੂ ਜਾਂ ਅਨਾਰ ਭੇਟ ਕਰਨਾ ਚਾਹੀਦਾ ਹੈ। ਚੰਗਾ ਫਲ ਮਿਲੇਗਾ।

TAURUS (20 ਅਪ੍ਰੈਲ - 20 ਮਈ): ਜੇ ਬ੍ਰਿਖ ਰਾਸ਼ੀ ਦੇ ਲੋਕ ਸ਼੍ਰੀ ਕ੍ਰਿਸ਼ਨ ਨੂੰ ਰਸਗੁਲਿਆਂ ਦਾ ਭੋਗ ਲਗਾਉਣ ਤਾਂ ਇੱਛਾ ਪੂਰੀ ਹੋ ਜਾਵੇਗੀ। ਭੋਗ ਲਗਾਉਂਦੇ ਸਮੇਂ ਤੁਲਸੀ ਦੇ ਦੋ ਪੱਤੇ ਰੱਖਣਾ ਨਾ ਭੁੱਲੋ।

GEMINI (21 ਮਈ - 20 ਜੂਨ): ਮਿਥੁਨ ਰਾਸ਼ੀ ਵਾਲੇ ਕਨ੍ਹਈਆ ਨੂੰ ਕਾਜੂ ਜਾਂ ਇਸ ਤੋਂ ਬਣੀ ਮਿਠਆਈ ਦਾ ਭੋਗ ਲਗਾਉਣ।

CANCER (21 ਜੂਨ - 22 ਜੁਲਾਈ): ਕਰਕ ਰਾਸ਼ੀ ਵਾਲੇ ਲੋਕ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮਾਵੇ ਦੀ ਬਰਫੀ ਅਤੇ ਨਾਰਿਅਲ ਦਾ ਭੋਗ ਲਗਾਉਣ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਭਗਵਾਨ ਮਨ ਦੀ ਗੱਲ ਪੜ੍ਹ ਲੈਂਦੇ ਹਨ ਤੇ ਉਸਨੂੰ ਪੂਰਾ ਕਰਦੇ ਹਨ।

ਸਿੰਘ (23 ਜੁਲਾਈ - 22 ਅਗਸਤ): ਸਿੰਘ ਰਾਸ਼ੀ ਵਾਲਿਆਂ ਲਈ ਕਿਹਾ ਗਿਆ ਕਿ ਉਹ ਕਨ੍ਹਈਆ ਨੂੰ ਗੁੜ ਅਤੇ ਬੇਲ ਦੇ ਫਲ ਦਾ ਭੋਗ ਭੇਟ ਕਰਨ। ਭਗਵਾਨ ਭਾਵਨਾ ਦੇ ਭੁੱਖੇ ਹਨ। ਸਿੰਘ ਰਾਸ਼ੀ ਵਾਲਿਆਂ ਤੋਂ ਉਨ੍ਹਾਂ ਨੂੰ ਕੋਈ ਪਕਵਾਨ ਨਹੀਂ ਸਗੋਂ ਗੁੜ ਚਾਹੀਦਾ ਹੈ।

VIRGO (23 ਅਗਸਤ - 22 ਸਤੰਬਰ): ਕੰਨਿਆ ਰਾਸ਼ੀ ਦੇ ਲੋਕ ਭਗਵਾਨ ਕ੍ਰਿਸ਼ਨ ਨੂੰ ਤੁਲਸੀ ਦੇ ਪੱਤੇ ਅਤੇ ਨਾਸ਼ਪਾਤੀ ਦਾ ਭੋਗ ਲਗਵਾਉਣ। ਇਸ ਰਾਸ਼ੀ ਲਈ ਹਰਾ ਰੰਗ ਸ਼ੁਭ ਹੈ। ਹਰੇ ਰੰਗ ਦਾ ਕੋਈ ਫਲ ਭੇਟ ਕੀਤਾ ਜਾ ਸਕਦਾ ਹੈ।

LIBRA (23 ਸਤੰਬਰ - 22 ਅਕਤੂਬਰ): ਤੁਲਾ ਰਾਸ਼ੀ ਦੇ ਲੋਕ ਸ਼੍ਰੀ ਕ੍ਰਿਸ਼ਨ ਨੂੰ ਕਾਲਕੰਦ ਅਤੇ ਸੇਬ ਦੇ ਫਲ ਭੇਂਟ ਕਰਨ। ਅਜਿਹਾ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ।

SCORPIO (23 ਅਕਤੂਬਰ - 21 ਨਵੰਬਰ): ਬ੍ਰਿਸ਼ਚਕ ਰਾਸ਼ੀ ਦੇ ਲੋਕ ਗੁੜ ਦੀ ਰਿਊੜੀ ਜਾਂ ਕੋਈ ਹੋਰ ਗੁੜ ਦੀ ਮਿਠਆਈ ਦਾ ਭੋਗ ਲਗਾਉਣ।

SAGITTARIUS (22 ਨਵੰਬਰ - 21 ਦਸੰਬਰ): ਧਨੁ ਰਾਸ਼ੀ ਵਾਲੇ ਸ਼੍ਰੀ ਕ੍ਰਿਸ਼ਨ ਨੂੰ ਇਕ ਵੇਸਣ ਦੀ ਚੱਕੀ ਜਾਂ ਹੋਰ ਕੋਈ ਵੇਸਣ ਦੀ ਮਿਠਆਈ ਦਾ ਭੋਗ ਲਗਵਾਉਣ।

CAPRICORN (22 ਦਸੰਬਰ-19ਜਨਵਰੀ): ਮਕਰ ਰਾਸ਼ੀ ਵਾਲਿਆਂ ਨੂੰ ਭਗਵਾਨ ਕ੍ਰਿਸ਼ਨ ਨੂੰ ਗੁਲਾਬ ਜਾਮਨ ਜਾਂ ਕਾਲੇ ਅੰਗੂਰਾਂ ਦਾ ਭੋਗ ਲਗਵਾਉਣਾ ਚਾਹੀਦਾ ਹੈ।

AQUARIUS (20 ਜਨਵਰੀ-18ਫਰਵਰੀ): ਕੁੰਭ ਰਾਸ਼ੀ ਦੇ ਲੋਕ ਸ਼੍ਰੀ ਕ੍ਰਿਸ਼ਨ ਨੂੰ ਚਾਕਲੇਟੀ ਬਰਫੀ ਅਤੇ ਚੀਕੂ ਚੜ੍ਹਾਉਣ। ਇਸ ਰੰਗ ਨਾਲ ਮਿਲਦੀਆਂ ਮਠਿਆਈਆਂ ਵੀ ਭੇਟ ਕੀਤੀਆਂ ਜਾ ਸਕਦੀਆਂ ਹਨ।

PISCES (19 ਫਰਵਰੀ - 20 ਮਾਰਚ): ਮੀਨ ਰਾਸ਼ੀ ਵਾਲੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਜਲੇਬੀ ਜਾਂ ਕੇਲੇ ਦਾ ਭੋਗ ਲਗਵਾਉਣ। ਹਰ ਸਮੱਸਿਆ ਦੂਰ ਹੋ ਜਾਵੇਗੀ।

Posted By: Sunil Thapa